ਮਨ ਕੀ ਬਾਤ 'ਚ ਬੋਲੇ ਮੋਦੀ, ਸੰਕਟ ਲੈ ਕੇ ਆਇਆ ਸੀ 2020 ਪਰ ਆਤਮਨਿਰਭਰ ਹੋਣਾ ਸਿਖਾ ਗਿਆ 
Published : Dec 27, 2020, 11:59 am IST
Updated : Dec 27, 2020, 11:59 am IST
SHARE ARTICLE
Narendra Modi
Narendra Modi

ਕੋਰੋਨਾ ਵਾਇਰਸ ਸੰਕਟ ਕਾਰਨ ਦੇਸ਼ ਵਾਸੀਆਂ ਦੀ ਮਾਨਸਿਕਤਾ ਵਿਚ ਵੱਡੀ ਤਬਦੀਲੀ ਆਈ ਹੈ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਾਲ 2020 ਦੀ ਆਖਰੀ 'ਮਨ ਕੀ ਬਾਤ' ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਹਨ। ਉਹਨਾਂ ਨੇ ਪ੍ਰੋਗਰਾਮ ਦੀ ਸ਼ੁਰੂਆਤ ਸਾਲ 2020 ਵਿੱਚ ਦਰਪੇਸ਼ ਚੁਣੌਤੀਆਂ, ਖ਼ਾਸਕਰ ਕੋਰੋਨਾ ਦੀ ਲਾਗ ਦੇ ਖ਼ਤਰੇ ਨਾਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, '' ਇਸ ਸਾਲ ਬਹੁਤ ਸਾਰੀਆਂ ਚੁਣੌਤੀਆਂ ਸਨ। ਬਹੁਤ ਸਾਰੇ ਸੰਕਟ ਵੀ ਆ ਆਏ, ਕੋਰੋਨਾ ਨੇ ਦੁਨੀਆ ਵਿਚ ਸਪਲਾਈ ਚੇਨ ਵਿਚ ਵੀ ਕਈ ਰੁਕਾਵਟਾਂ ਲਿਆਂਦੀਆਂ ਸਨ, ਪਰ ਅਸੀਂ ਹਰ ਸੰਕਟ ਤੋਂ ਨਵੇਂ ਸਬਕ ਸਿੱਖੇ ਹਨ। 

PM ModiPM Modi

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਕਾਰਨ ਦੇਸ਼ ਵਾਸੀਆਂ ਦੀ ਮਾਨਸਿਕਤਾ ਵਿਚ ਵੱਡੀ ਤਬਦੀਲੀ ਆ ਰਹੀ ਹੈ। ਉਨ੍ਹਾਂ ਕਿਹਾ, "ਇਹ ਤਬਦੀਲੀ ਸੰਕਟ ਦੇ ਸਮੇਂ ਆਈ ਹੈ ਅਤੇ ਉਹ ਵੀ ਇਕ ਸਾਲ ਦੇ ਅੰਦਰ। ਇਸ ਤਬਦੀਲੀ ਦਾ ਅੰਦਾਜ਼ਾ ਲਗਾਉਣਾ ਸੌਖਾ ਨਹੀਂ ਹੈ। ਅਰਥ-ਸ਼ਾਸਤਰੀ ਵੀ ਇਸ ਨੂੰ ਆਪਣੇ ਪੈਮਾਨੇ ਤੇ ਤੋਲ ਨਹੀਂ ਸਕਦੇ।"

coronacorona

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮੇਂ ਦੌਰਾਨ ਦੇਸ਼ ਵਿਚ ਉਮੀਦ ਦਾ ਇੱਕ ਸ਼ਾਨਦਾਰ ਦ੍ਰਿਸ਼ ਵੀ ਵੇਖਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਸੰਕਟ ਸਮੇਂ ਜਨਤਾ ਕਰਫਿਊ ਵਰਗਾ ਨਵੀਨਤਮ ਪ੍ਰਯੋਗ ਸਾਰੀ ਦੁਨੀਆ ਲਈ ਪ੍ਰੇਰਣਾ ਬਣ ਗਿਆ ਸੀ, ਜਦੋਂ ਤਾੜੀਆਂ ਮਾਰ ਕੇ, ਦੇਸ਼ ਨੇ ਸਾਡੇ ਕੋਰੋਨਾ ਵਾਰੀਅਰਾਂ ਦਾ ਇਕਜੁੱਟਤਾ ਦਰਸਾਉਂਦਿਆਂ ਸਨਮਾਨ ਕੀਤਾ ਸੀ, ਉਸ ਨੂੰ ਵੀ ਕਈ ਲੋਕ ਯਾਦ ਕਰਦੇ ਰਹਿੰਦੇ ਹਨ। 

PM ModiPM Modi

ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਦੇ ਮੱਧ ਵਿਚ ਕੁਝ ਚੁਣੇ ਹੋਏ ਪੱਤਰਾਂ ਦਾ ਵੀ ਜ਼ਿਕਰ ਕੀਤਾ, ਜੋ ਕਿ ਕੁੱਝ ਲੋਕਾਂ ਨੇ ਉਹਨਾਂ ਨੂੰ ਲਿਖੇ ਸਨ। ਪ੍ਰਧਾਨ ਮੰਤਰੀ ਨੇ ਕਿਹਾ, “ਇਨ੍ਹਾਂ ਪੱਤਰਾਂ ਵਿਚ, ਇਨ੍ਹਾਂ ਸੰਦੇਸ਼ਾਂ ਵਿਚ, ਇਕ ਚੀਜ਼ ਵੇਖ ਰਿਹਾ ਹਾਂ ਜੋ ਆਮ ਹੈ, ਮੈਂ ਅੱਜ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ। ਜ਼ਿਆਦਾਤਰ ਪੱਤਰਾਂ ਵਿਚ ਲੋਕਾਂ ਨੇ ਦੇਸ਼ ਦੇ ਸਮਰਥਨ ਅਤੇ ਦੇਸ਼ ਵਾਸੀਆਂ ਦੀ ਸਮੂਹਿਕ ਸ਼ਕਤੀ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ। 

Vocal For Local Vocal For Local

ਵੋਕਲ ਫਾਰ ਲੋਕਲ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਗਾਹਕ ਵੀ ਇੰਡੀਆ ਮੇਡ ਖਿਡੌਣਿਆਂ ਦੀ ਮੰਗ ਕਰ ਰਹੇ ਹਨ। ਇਹ ਲੋਕਾਂ ਦੀ ਸੋਚ ਵਿਚ ਤਬਦੀਲੀ ਦਾ ਜਿਉਂਦਾ ਜਾਗਦਾ ਸਬੂਤ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਦੋਸਤੋ, ਸਾਨੂੰ ਵੋਕਲ ਫਾਰ ਲੋਕਲ ਦੀ ਭਾਵਨਾ ਬਣਾਈ ਰੱਖਣੀ ਚਾਹੀਦੀ ਹੈ, ਇਸ ਨੂੰ ਜਾਰੀ ਰੱਖਣਾ ਹੈ, ਅਤੇ ਵਧਦੇ ਰਹਿਣਾ ਹੈ." "ਜੋ ਵੀ ਗਲੋਬਲ ਵਿਚ ਵਧੀਆ ਹੈ, ਸਾਨੂੰ ਇਸ ਨੂੰ ਭਾਰਤ ਵਿਚ ਅਪਣਾਉਣਾ ਚਾਹੀਦਾ ਹੈ। ਸਾਡੇ ਉੱਦਮੀ ਸਹਿਯੋਗੀ ਲੋਕਾਂ ਨੂੰ ਇਸ ਦੇ ਲਈ ਅੱਗੇ ਆਉਣਾ ਪਵੇਗਾਸ ਸ਼ੁਰੂਆਤ ਕਰਨ ਵਾਲੇ ਨੂੰ ਵੀ ਅੱਗੇ ਆਉਣਾ ਪਵੇਗਾ।"

SHARE ARTICLE

ਏਜੰਸੀ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement