
ਸਾਊਥ ਏਸ਼ੀਆ ਯੂਥ ਫੋਰਮ ਨੇ ਕੀਤੀ ਕਿਸਾਨੀ ਮੋਰਚੇ ਦੀ ਹਮਾਇਤ
ਨਵੀਂ ਦਿੱਲੀ (ਹਰਦੀਪ ਸਿੰਘ ਭੌਗਲ): ਦੇਸ਼ ਦਾ ਹਰੇਕ ਵਰਗ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨੀ ਸੰਘਰਸ਼ ਦਾ ਹਿੱਸਾ ਬਣ ਰਿਹਾ ਹੈ। ਇਸ ਦੌਰਾਨ ਸਾਊਥ ਏਸ਼ੀਆ ਯੂਥ ਫੋਰਮ ਨੇ ਵੀ ਕਿਸਾਨੀ ਅੰਦੋਲਨ ‘ਚ ਯੋਗਦਾਨ ਪਾਇਆ ਹੈ। ਸੰਸਥਾ ਦੇ ਨੁਮਾਇੰਦੇ ਗੁਰਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਇਹ ਮੰਨਦੀ ਹੈ ਕਿ ਬਾਂਗਲਾਦੇਸ਼, ਭਾਰਤ, ਸ੍ਰੀਲੰਕਾ ਤੇ ਪਾਕਿਸਤਾਨ ਦਾ ਖਿੱਤਾ ਇਕ ਸੀ।
South Asian Youth Forum supports Kisan Morcha
ਸਾਨੂੰ ਵੰਡ ਕੇ ਕਮਜ਼ੋਰ ਕੀਤਾ ਗਿਆ। ਦੁਨੀਆਂ ਦਾ ਸਭ ਤੋਂ ਉਪਜਾਊ ਪੌਣ-ਪਾਣੀ, ਜ਼ਮੀਨ ਤੇ ਸਭ ਤੋਂ ਮਜ਼ਬੂਤ ਲੋਕ ਇਸ ਖਿੱਤੇ ਨਾਲ ਸਬੰਧਤ ਸਨ। ਹਾਕਮਾਂ ਨੇ ਸਾਨੂੰ ਵੰਡ ਕੇ ਆਪਸ ਵਿਚ ਹੀ ਲੜਾਇਆ। ਇਸ ਦੌਰਾਨ ਕਿਸਾਨਾਂ ਦਾ ਸਮਰਥਨ ਦੇਣ ਲਈ ਕਾਨਪੁਰ ਤੋਂ ਪਹੁੰਚੇ ਨੌਜਵਾਨ ਨੇ ਕਿਹਾ ਕਿ ਇਹ ਦੁਨੀਆਂ ਦਾ ਸਭ ਤੋਂ ਵੱਡਾ ਅੰਦੋਲਨ ਹੈ।
Kanpur Youth
ਉਹਨਾਂ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਸਰਕਾਰ ਨਹੀਂ ਮੰਨਦੇ, ਇਹ ਸਰਕਾਰ ਨਹੀਂ ਬਲਕਿ ਬੈਂਕ ਆਫ ਇੰਗਲੈਂਡ ਤੇ ਬੈਂਕ ਆਫ ਇੰਟਰਨੈਸ਼ਨਲ ਸੈਟਲਮੈਂਟ ਦੇ ਏਜੰਟ ਹਨ। ਇਹਨਾਂ ਨੂੰ ਸਰਕਾਰ ਕਹਿਣਾ ਮਤਲਬ ਸਰਕਾਰ ਸ਼ਬਦ ਦੀ ‘ਬੇਇੱਜ਼ਤੀ’ ਕਰਨਾ ਹੈ।
South Asian Youth Forum supports Kisan Morcha
ਕਿਸਾਨੀ ਸੰਘਰਸ਼ ਬਾਰੇ ਗੱਲ ਕਰਦਿਆਂ ਗੁਰਮੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਪਹਿਲੇ ਕਿਸਾਨ ਗੁਰੂ ਹਨ। ਇਹ ਕਿਸਾਨ ਲਹਿਰ ਬਾਬੇ ਨਾਨਕ ਦੀ ਖੇਤੀ ਨੂੰ ਬਚਾਵੇਗੀ। ਉਹਨਾਂ ਕਿਹਾ ਕਿ ਇਹ ਕਿਸਾਨਾਂ ਦਾ ਸੰਘਰਸ਼ ਹੈ ਪਰ ਸਾਰੀਆਂ ਸਿਆਸੀ ਪਾਰਟੀਆਂ ਇਸ ਸੰਘਰਸ਼ ਦਾ ਲਾਹਾ ਲੈ ਰਹੀਆਂ ਹਨ।
Gurmeet Singh
ਗੁਰਮੀਤ ਸਿੰਘ ਨੇ ਦੱਸਿਆ ਕਿ ਸਰਕਾਰ ਕਿਸਾਨਾਂ ਨੂੰ ਖਾਲਿਸਤਾਨੀ, ਅੱਤਵਾਦੀ ਬੋਲ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਰਾਜਸਥਾਨ, ਉਤਰਾਖੰਡ ਤੇ ਹਰਿਆਣਾ ਦੇ ਲੋਕਾਂ ਨੇ ਸਰਕਾਰ ਨੂੰ ਠੋਕਵਾਂ ਜਵਾਬ ਦਿੱਤਾ ਹੈ। ਹੋਰ ਸੂਬੇ ਦੇ ਲੋਕਾਂ ਨੇ ਪੱਗ ਦਾ ਰੁਤਬਾ ਅਪਣੇ ਸਿਰ ‘ਤੇ ਰੱਖ ਲਿਆ ਹੈ। ਗੁਰਮੀਤ ਸਿੰਘ ਨੇ ਕਿਹਾ ਕਿ ਸਾਊਥ ਏਸ਼ੀਆ ਯੂਥ ਫੋਰਮ ਕਿਸਾਨੀ ਸੰਘਰਸ਼ ਦੀ ਪੂਰਨ ਤੌਰ ‘ਤੇ ਹਮਾਇਤ ਕਰਦੀ ਹੈ।