
10 ਲੋਕ ਹੋਏ ਗੰਭੀਰ ਜ਼ਖ਼ਮੀ
ਅੰਬਾਲਾ : ਹਰਿਆਣਾ ਦੇ ਅੰਬਾਲਾ ਚੰਡੀਗੜ੍ਹ ਦਿੱਲੀ ਹਾਈਵੇਅ 'ਤੇ ਅੱਜ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਇੱਥੇ 3 ਟੂਰਿਸਟ ਬੱਸਾਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ, ਜਿਸ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 10 ਦੇ ਕਰੀਬ ਲੋਕ ਜ਼ਖਮੀ ਹੋ ਗਏ।
Tragic accident
ਮ੍ਰਿਤਕਾਂ ਦੀ ਪਛਾਣ ਮੀਨਾ ਦੇਵੀ (44) ਛੱਤੀਸਗੜ੍ਹ, ਰਾਹੁਲ (21) ਝਾਰਖੰਡ, ਰੋਹਿਤ (53) ਛੱਤੀਸਗੜ੍ਹ, ਪ੍ਰਦੀਪ (22) ਕੁਸ਼ੀਨਗਰ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਨਹੀਂ ਹੋ ਸਕੀ ਹੈ।
Tragic accident
ਇਸ ਹਾਦਸੇ 'ਚ ਅੱਠ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਹਾਈਵੇਅ 'ਤੇ ਗਸ਼ਤ ਕਰ ਰਹੀ ਡਾਇਲ 112 ਦੀ ਕਾਰ ਮੌਕੇ 'ਤੇ ਪਹੁੰਚ ਗਈ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਬੱਸ 'ਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ 'ਚ ਦਾਖਲ ਕਰਵਾਇਆ। ਹਾਦਸੇ ਤੋਂ ਬਾਅਦ ਮੌਕੇ 'ਤੇ ਰੌਲਾ ਪੈ ਗਿਆ। ਹਾਲਾਂਕਿ ਬੱਸਾਂ ਰੇਲਿੰਗ ਦੇ ਪਾਸੇ ਹੋਣ ਕਾਰਨ ਹਾਈਵੇਅ 'ਤੇ ਆਵਾਜਾਈ ਪ੍ਰਭਾਵਿਤ ਨਹੀਂ ਹੋਈ।
Tragic accident in Ambala
ਦੱਸਿਆ ਜਾ ਰਿਹਾ ਹੈ ਕਿ ਇਹ ਬੱਸਾਂ ਕੱਟੜਾ ਤੋਂ ਦਿੱਲੀ ਵੱਲ ਜਾ ਰਹੀਆਂ ਸਨ। ਹਾਦਸੇ ਦੇ ਸਮੇਂ ਤਿੰਨੋਂ ਬੱਸਾਂ ਦੀਆਂ ਸਵਾਰੀਆਂ ਸੌਂ ਰਹੀਆਂ ਸਨ। ਸੁੱਤੇ ਹੋਏ ਹੀ ਇਨ੍ਹਾਂ ਜਾਨ ਚੱਲੀ ਗਈ। ਸਭ ਤੋਂ ਅੱਗੇ ਚੱਲ ਰਹੀ ਬੱਸ ਦੇ ਅਚਾਨਕ ਰੁਕਦੇ ਹੀ ਸਾਰੀਆਂ ਬੱਸਾਂ ਟਕਰਾ ਗਈਆਂ।