
ਜਾਨੀ ਨੁਕਸਾਨ ਤੋਂ ਬਚਾਅ
ਪਟਨਾ - ਬਿਹਾਰ ਦੇ ਗਯਾ ਜ਼ਿਲ੍ਹੇ ਨੇੜੇ ਮੰਗਲਵਾਰ ਤੜਕੇ ਇੱਕ ਮਾਲ ਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ ਰੇਲ ਆਵਾਜਾਈ ਵਿੱਚ ਵਿਘਨ ਪਿਆ, ਹਾਲਾਂਕਿ ਇਸ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ।
ਪੂਰਬੀ ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਗਯਾ ਤੋਂ ਕਰੀਬ 20 ਕਿਲੋਮੀਟਰ ਦੂਰ ਟਨਕੁੱਪਾ ਰੇਲਵੇ ਸਟੇਸ਼ਨ 'ਤੇ ਵਾਪਰਿਆ, ਜਿੱਥੇ ਮਾਲ ਗੱਡੀ ਦੀਆਂ ਤਿੰਨ ਬੋਗੀਆਂ ਪਟੜੀ ਤੋਂ ਉੱਤਰ ਗਈਆਂ।
ਉਨ੍ਹਾਂ ਦੱਸਿਆ ਕਿ ਹਾਦਸੇ ਕਾਰਨ ਕੋਡਰਮਾ-ਗਯਾ ਸੈਕਸ਼ਨ 'ਚ ਅਪ ਲਾਈਨ 'ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਇੱਕ ਰਾਹਤ ਰੇਲ ਗੱਡੀ ਮੌਕੇ 'ਤੇ ਪਹੁੰਚ ਗਈ ਹੈ।
ਵੀਰੇਂਦਰ ਨੇ ਦੱਸਿਆ ਕਿ ਆਸਨਸੋਲ-ਵਾਰਾਨਸੀ ਐਕਸਪ੍ਰੈਸ ਅਤੇ ਧਨਬਾਦ-ਦੇਹਰੀ ਆਨ ਸੋਨ ਇੰਟਰਸਿਟੀ ਨਾਮਕ ਦੋ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਹਾਵੜਾ-ਕਾਲਕਾ, ਹਾਵੜਾ-ਛਤਰਪਤੀ, ਸਿਆਲਦਾਹ-ਅਜਮੇਰ ਅਤੇ ਰਾਂਚੀ-ਆਨੰਦ ਵਿਹਾਰ ਸਮੇਤ ਘੱਟੋ-ਘੱਟ 10 ਲੰਬੀ ਦੂਰੀ ਦੀਆਂ ਰੇਲਗੱਡੀਆਂ ਦੇ ਮਾਰਗ ਬਦਲੇ ਗਏ ਹਨ।