Jaipur Accident News: ਪਾਰਟੀ ਵਿਚ ਮਾਮੂਲੀ ਲੜਾਈ ਤੋਂ ਬਾਅਦ ਨੌਜਵਾਨ ਨੇ ਲੜਕੀ ਨੂੰ ਕਾਰ ਨਾਲ ਕੁਚਲਿਆ, ਮੌਤ

By : GAGANDEEP

Published : Dec 27, 2023, 2:00 pm IST
Updated : Dec 27, 2023, 2:18 pm IST
SHARE ARTICLE
Young man crushed the girl with a car in jaipur News in punjabi
Young man crushed the girl with a car in jaipur News in punjabi

Jaipur Accident News: ਘਟਨਾ ਦਾ ਵੀਡੀਓ ਹੋ ਰਿਹਾ ਵਾਇਰਲ

Young man crushed the girl with a car in jaipur News in punjabi : ਰਾਜਧਾਨੀ ਜੈਪੁਰ 'ਚ ਇਕ ਲੜਕੀ ਦੇ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸ਼ਰਾਬ ਦੇ ਨਸ਼ੇ 'ਚ ਦੋਸ਼ੀ ਨੌਜਵਾਨ ਨੇ ਸਿਰਫ ਟਿੱਪਣੀ ਕਰਨ 'ਤੇ ਇਕ ਲੜਕੀ ਨੂੰ ਕਾਰ ਨਾਲ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮੁਲਜ਼ਮ ਨੇ ਮ੍ਰਿਤਕ ਦੇ ਸਾਥੀ ਨੂੰ ਵੀ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ। ਲੜਕੀ ਨੂੰ ਕਾਰ ਵੱਲੋਂ ਕੁਚਲਣ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਘਟਨਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ: Mohali News : 15 ਕਿਲੋ ਦੇਸੀ ਘਿਓ ਲੈ ਕੇ ਨੌਜਵਾਨ ਹੋਇਆ ਫਰਾਰ, ਫੜਨ 'ਤੇ ਦੁਕਾਨਦਾਰ ਨੂੰ ਦਿਤੀ ਜਾਨੋਂ ਮਾਰਨ ਦੀ ਧਮਕੀ

ਘਟਨਾ ਜੈਪੁਰ ਦੇ ਜਵਾਹਰ ਸਰਕਲ ਥਾਣਾ ਖੇਤਰ ਦੇ ਐਵਰਲੈਂਡ ਵਿਸ਼ ਹੋਟਲ ਦੀ ਦੱਸੀ ਜਾ ਰਹੀ ਹੈ। ਮਾਮਲਾ ਕ੍ਰਿਸਮਸ ਪਾਰਟੀ ਦਾ ਹੈ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਉਸ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ। ਇਸ ਘਟਨਾ ਨਾਲ ਸ਼ਹਿਰ ਵਿੱਚ ਹੜਕੰਪ ਮਚ ਗਿਆ ਹੈ। ਲੋਕ ਕੁੜੀ ਦੇ ਕਤਲ ਦੀ ਵੀਡੀਓ ਦੇਖ ਕੇ ਸਦਮੇ ਵਿਚ ਹਨ। 

ਇਹ ਵੀ ਪੜ੍ਹੋ: Mohali News : ਮੁਹਾਲੀ 'ਚ ਨਵੇਂ ਸਾਲ ਦਾ ਜਸ਼ਨ ਮਨਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ, ਪ੍ਰਸ਼ਾਸਨ ਨੇ ਕਰ ਦਿਤੀ ਸਖਤਾਈ

ਪੁਲਿਸ ਮੁਤਾਬਕ ਦੋਸ਼ੀ ਮੰਗੇਸ਼ ਜੈਪੁਰ ਦੇ ਮਾਨਸਰੋਵਰ 'ਚ ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਹੈ। ਕ੍ਰਿਸਮਸ ਦੀ ਰਾਤ ਨੂੰ ਦੋਸ਼ੀ ਮੰਗੇਸ਼ ਆਪਣੀ ਮਹਿਲਾ ਦੋਸਤ ਨਾਲ ਐਵਰਲੈਂਡ ਵਿਸ਼ ਹੋਟਲ 'ਚ ਪਾਰਟੀ ਕਰਨ ਗਿਆ ਸੀ। ਪਾਰਟੀ ਵਿਚ ਸ਼ਰਾਬ ਪੀ ਕੇ ਉਹ ਨਸ਼ੇ ਵਿਚ ਧੁੱਤ ਹੋ ਗਿਆ ਸੀ। ਇਸ ਪਾਰਟੀ 'ਚ ਮ੍ਰਿਤਕ ਉਮਾ ਸੁਥਾਰ ਆਪਣੇ ਦੋਸਤ ਰਾਜਕੁਮਾਰ ਨਾਲ ਪਹੁੰਚੀ ਸੀ। ਜਦੋਂ ਪਾਰਟੀ ਚੱਲ ਰਹੀ ਸੀ ਤਾਂ ਉਮਾ ਸੁਥਾਰ ਦਾ ਮੰਗੇਸ਼ ਅਤੇ ਉਸ ਦੀ ਮਹਿਲਾ ਦੋਸਤ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। 

ਵਿਵਾਦ ਵਧਦੇ ਹੀ ਉਮਾ ਪਾਰਟੀ ਵਿਚੋਂ ਜਾਣ ਲੱਗੀ। ਉਸ ਨੇ ਆਪਣੇ ਘਰ ਜਾਣ ਲਈ ਇੱਕ ਕੈਬ ਬੁੱਕ ਕਰਵਾਈ। ਜਦੋਂ ਉਹ ਕੈਬ 'ਚ ਬੈਠੀ ਤਾਂ ਦੋਸ਼ੀ ਮੰਗੇਸ਼ ਆਪਣੀ ਮਹਿਲਾ ਦੋਸਤ ਨਾਲ ਉਥੇ ਆ ਗਿਆ। ਦੋਸ਼ ਹੈ ਕਿ ਮੰਗੇਸ਼ ਨੇ ਬੇਸਬਾਲ ਨਾਲ ਕੈਬ ਦਾ ਸ਼ੀਸ਼ਾ ਤੋੜ ਦਿੱਤਾ। ਗੱਲ ਇੱਥੇ ਹੀ ਨਹੀਂ ਰੁਕੀ। ਮੁਲਜ਼ਮ ਮੰਗੇਸ਼ ਅਤੇ ਉਸ ਦੀ ਮਹਿਲਾ ਦੋਸਤ ਕਾਰ ਵਿੱਚ ਬੈਠ ਗਏ। ਮੰਗੇਸ਼ ਨੇ ਸਭ ਤੋਂ ਪਹਿਲਾਂ ਆਪਣੀ ਕਾਰ ਨਾਲ ਉਮਾ ਦੇ ਸਾਥੀ ਰਾਜਕੁਮਾਰ ਨੂੰ ਟੱਕਰ ਮਾਰੀ। ਇਸ ਤੋਂ ਬਾਅਦ ਦੋਸ਼ੀ ਨੇ ਕਾਰ ਨੂੰ ਪਿੱਛੇ ਕਰ ਲਿਆ ਅਤੇ ਫਿਰ ਲੜਕੀ 'ਤੇ ਕਾਰ ਚੜ੍ਹਾ ਦਿਤੀ। ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

For more news apart from Young man crushed the girl with a car in jaipur News in punjabi , stay tuned to Rozana Spokesman)

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement