ਕਾਂਗਰਸ ਅਪਣੇ ਵਿਧਾਇਕਾਂ ਨੂੰ ਕਾਬੂ ਕਰੇ, ਨਹੀਂ ਤਾਂ ਛੱਡ ਦੇਵਾਂਗਾ ਅਹੁਦਾ : ਕੁਮਾਰਸਵਾਮੀ
Published : Jan 28, 2019, 1:27 pm IST
Updated : Jan 28, 2019, 1:27 pm IST
SHARE ARTICLE
H.D. Kumaraswamy
H.D. Kumaraswamy

ਮਹਾਗਠਬੰਧਨ ਫਾਰਮੂਲੇ ਤੋਂ ਬਣੀ ਕਰਨਾਟਕ ਦੀ ਕਾਂਗਰਸ ਅਤੇ ਜੇਡੀਐਸ ਸਰਕਾਰ 'ਤੇ ਇਕ ਵਾਰ ਫਿਰ ਭੰਬਲ ਭੂਸਿਆਂ ਦੇ ਬੱਦਲ ਮੰਡਰਾ ਰਹੇ ਹਨ। ਲਗਾਤਾਰ ਮੱਚ ਰਹੀ ...

ਕਰਨਾਟਕ : ਮਹਾਗਠਬੰਧਨ ਫਾਰਮੂਲੇ ਤੋਂ ਬਣੀ ਕਰਨਾਟਕ ਦੀ ਕਾਂਗਰਸ ਅਤੇ ਜੇਡੀਐਸ ਸਰਕਾਰ 'ਤੇ ਇਕ ਵਾਰ ਫਿਰ ਭੰਬਲ ਭੂਸਿਆਂ ਦੇ ਬੱਦਲ ਮੰਡਰਾ ਰਹੇ ਹਨ। ਲਗਾਤਾਰ ਮੱਚ ਰਹੀ ਸਿਆਸੀ ਹਲਚਲ ਦੇ ਵਿਚ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਨੇ ਬਿਆਨ ਦਿਤਾ ਹੈ ਕਿ ਉਹ ਅਹੁਦਾ ਛੱਡਣ ਲਈ ਤਿਆਰ ਹਨ। ਕਾਂਗਰਸ ਦੇ ਵਿਧਾਇਕ ਅਪਣੀ ਲਕੀਰ ਪਾਰ ਕਰ ਰਹੇ ਹਨ।


ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇਤਾਵਾਂ ਨੂੰ ਅਪਣੇ ਵਿਧਾਇਕਾਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਦੱਸ ਦਈਏ ਕਿ ਕਾਂਗਰਸ ਦੇ ਕੁੱਝ ਵਿਧਾਇਕਾਂ ਨੇ ਬਿਆਨ ਦਿਤਾ ਸੀ ਕਿ ਉਨ੍ਹਾਂ ਦੇ ਨੇਤਾ ਕੁਮਾਰ ਸਵਾਮੀ ਨਹੀਂ ਸਗੋਂ ਕਾਂਗਰਸ ਦੇ ਸਿੱਧਰਮਈਆ ਹਨ। ਜਿਸ 'ਤੇ ਐਚਡੀ ਕੁਮਾਰਸਵਾਮੀ ਨੇ ਜਵਾਬ ਦਿਤਾ ਹੈ। ਕੁਮਾਰਸਵਾਮੀ ਨੇ ਕਿਹਾ ਕਿ ਕਾਂਗਰਸ ਨੂੰ ਸਾਰੇ ਮੁੱਦਿਆਂ ਨੂੰ ਦੇਖਣਾ ਚਾਹੀਦਾ ਹੈ, ਜੇਕਰ ਉਹ ਇਹ ਸਭ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਮੈਂ ਅਹੁਦਾ ਛੱਡਣ ਲਈ ਤਿਆਰ ਹਾਂ। ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਕਰਨਾਟਕ ਦੀ ਸਰਕਾਰ 'ਤੇ ਸੰਕਟ ਮੰਡਰਾ ਰਿਹਾ ਹੈ।

ਹਲੇ ਕੁੱਝ ਦਿਨ ਪਹਿਲਾਂ ਹੀ ਦੋ ਆਜ਼ਾਦ ਵਿਧਾਇਕਾਂ ਨੇ ਕੁਮਾਰ ਸਵਾਮੀ ਸਰਕਾਰ ਤੋਂ ਅਪਣਾ ਸਮਰਥਨ ਵਾਪਸ ਲੈ ਲਿਆ ਸੀ। ਇਸ ਤੋਂ ਪਹਿਲਾਂ ਕਾਂਗਰਸ ਦੇ ਹੀ ਕੁੱਝ ਵਿਧਾਇਕ ਨਰਾਜ ਚੱਲ ਰਹੇ ਸਨ ਅਤੇ ਕਿਹਾ ਜਾ ਰਿਹਾ ਸੀ ਕਿ ਉਹ ਸਾਰੇ ਭਾਰਤੀ ਜਨਤਾ ਪਾਰਟੀ ਦੇ ਸੰਪਰਕ ਵਿਚ ਸਨ। ਬੀਤੇ ਦਿਨੀਂ ਖ਼ਬਰਾਂ ਸਨ ਕਿ ਕਾਂਗਰਸ ਦੇ ਕੁੱਝ ਵਿਧਾਇਕ ਨਰਾਜ ਹਨ ਅਤੇ ਮੁੰਬਈ ਵਿਚ ਡੇਰਾ ਪਾਏ ਹੋਏ ਹਨ। ਇਸ ਵਿਚ ਬੀਜੇਪੀ ਦੇ ਨੇਤਾਵਾਂ ਦੇ ਵੱਲੋਂ ਲਗਾਤਾਰ ਬਿਆਨਬਾਜੀ ਕੀਤੀ ਜਾ ਰਹੀ ਸੀ ਕਿ ਕੁੱਝ ਹੀ ਦਿਨਾਂ ਵਿਚ ਕਰਨਾਟਕ ਵਿਚ ਵੀ ਬੀਜੇਪੀ ਦੀ ਸਰਕਾਰ ਹੋਵੇਗੀ।

Former CM of Karnataka SiddaramaiahFormer CM of Karnataka Siddaramaiah

ਜਿਸ ਦੌਰਾਨ ਕਾਂਗਰਸ ਵਿਧਾਇਕ ਮੁੰਬਈ ਵਿਚ ਸਨ, ਉਦੋਂ ਬੀ.ਐਸ. ਯੇਦੀਯੁਰੱਪਾ ਅਪਣੇ ਸਾਰੇ 104 ਵਿਧਾਇਕਾਂ ਦੇ ਨਾਲ ਗੁਰੂਗਰਾਮ ਵਿਚ ਡੇਰਾ ਜਮਾਏ ਹੋਏ ਸਨ। ਇੱਥੇ ਉਹ ਪਾਰਟੀ ਦੇ ਮੁਖੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਆਏ ਸਨ ਪਰ ਕਿਆਸਰਾਈਆਂ ਦਾ ਬਾਜ਼ਾਰ ਗਰਮ ਸੀ ਕਿ ਇਹ ਸਭ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਹਨ। ਜ਼ਿਕਰਯੋਗ ਹੈ ਕਿ ਕਰਨਾਟਕ ਵਿਚ ਬੀਤੇ ਸਾਲ ਅਪ੍ਰੈਲ - ਮਈ ਵਿਚ ਚੋਣ ਹੋਏ ਸਨ, ਉਦੋਂ ਤੋਂ ਹੁਣ ਤੱਕ ਕਈ ਵਾਰ ਕਾਂਗਰਸ ਅਤੇ ਜੇਡੀਐਸ  ਦੇ ਵਿੱਚ ਤਲਖੀ ਦੇਖਣ ਨੂੰ ਮਿਲੀ ਹੈ।

ਕਰਨਾਟਕ ਵਿਚ ਸਰਕਾਰ ਬਣਾਉਣ ਲਈ 113 ਵਿਧਾਇਕਾਂ ਦੀ ਜ਼ਰੂਰਤ ਹੈ। ਇਸ ਸਮੇਂ ਕੁਮਾਰਸਵਾਮੀ ਸਰਕਾਰ ਦੇ ਨਾਲ ਕਾਂਗਰਸ ਦੇ 80 ਅਤੇ ਜੇਡੀਐਸ ਦੇ 37 ਮਤਲਬ ਕੁਲ 117 ਵਿਧਾਇਕ ਹਨ। ਜਦੋਂ ਕਿ 2 ਆਜ਼ਾਦ ਵਿਧਾਇਕਾਂ ਨੇ ਸਮਰਥਨ ਵਾਪਸ ਲੈ ਲਿਆ ਹੈ, ਉਥੇ ਹੀ ਬਸਪਾ ਦਾ 1 ਵਿਧਾਇਕ ਪਹਿਲਾਂ ਹੀ ਸਮਰਥਨ ਵਾਪਸ ਲੈ ਚੁੱਕਿਆ ਹੈ। ਬੀਜੇਪੀ ਦੇ ਕੋਲ 104 ਵਿਧਾਇਕ ਹਨ ਅਜਿਹੇ ਵਿਚ ਉਸ ਨੂੰ 9 ਵਿਧਾਇਕਾਂ ਦੀ ਜ਼ਰੂਰਤ ਹੈ। 

Location: India, Karnataka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement