ਝੂਠੇ ਸੁਪਨੇ ਵਿਖਾਉਣ ਵਾਲੇ ਆਗੂਆਂ ਨੂੰ ਲੋਕ ਕੁੱਟ ਵੀ ਦਿੰਦੇ ਹਨ : ਗਡਕਰੀ
Published : Jan 28, 2019, 10:57 am IST
Updated : Jan 28, 2019, 11:15 am IST
SHARE ARTICLE
Nitin Gadkari welcomed Bollywood actor Esha Kopikar while joining BJP.
Nitin Gadkari welcomed Bollywood actor Esha Kopikar while joining BJP.

ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਵਾਅਦਾਖ਼ਿਲਾਫ਼ੀ ਕਰਨ ਵਾਲੇ ਆਗੂਆਂ ਨੂੰ ਲੰਮੇ ਹੱਥੀਂ ਲਿਆ......

ਨਾਗਪੁਰ, : ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਵਾਅਦਾਖ਼ਿਲਾਫ਼ੀ ਕਰਨ ਵਾਲੇ ਆਗੂਆਂ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਲੋਕ ਸੁਨਹਿਰੇ ਸੁਪਨੇ ਵਿਖਾਉਣ ਵਾਲੇ ਆਗੂਆਂ ਨੂੰ ਪਸੰਦ ਕਰਦੇ ਹਨ ਪਰ ਜਦ ਸੁਪਨੇ ਪੂਰੇ ਨਹੀਂ ਹੁੰਦੇ ਤਾਂ ਲੋਕ ਉਨ੍ਹਾਂ ਦੀ ਕੁੱਟਮਾਰ ਵੀ ਕਰਦੇ ਹਨ। ਇਥੇ ਹੋਏ ਸਮਾਗਮ ਵਿਚ ਉਨ੍ਹਾਂ ਅਭਿਨੇਤਰੀ ਈਸ਼ਾ ਕੋਪੀਕਰ ਨੂੰ ਭਾਜਪਾ ਵਿਚ ਸ਼ਾਮਲ ਕਰਵਾਇਆ।

ਅਪਣੇ ਬਿਆਨਾਂ ਕਾਰਨ ਇਨ੍ਹੀਂ ਦਿਨੀਂ ਸੁਰਖ਼ੀਆਂ ਵਿਚ ਚੱਲ ਰਹੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਥੇ ਸਮਾਗਮ ਵਿਚ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੁਪਨੇ ਵਿਖਾਉਣ ਵਾਲੇ ਨੇਤਾ ਲੋਕਾਂ ਨੂੰ ਚੰਗੇ ਲਗਦੇ ਹਨ ਪਰ ਵਿਖਾਏ ਹੋਏ ਸੁਪਨੇ ਜੇ ਪੂਰੇ ਨਹੀਂ ਕੀਤੇ ਜਾਂਦੇ ਤਾਂ ਲੋਕ ਉਨ੍ਹਾਂ ਦੀ ਕੁਟਾਈ ਵੀ ਕਰਦੇ ਹਨ, ਇਸ ਲਈ ਸੁਪਨੇ ਉਹੀ ਵਿਖਾਉ, ਜੋ ਪੂਰੇ ਕਰਾ ਸਕਦੇ ਹੋਣ। ਉਨ੍ਹਾਂ ਕਿਹਾ, 'ਮੈਂ ਸੁਪਨੇ ਵਿਖਾਉਣ ਵਾਲਿਆਂ ਵਿਚੋਂ ਨਹੀਂ ਹਾਂ। ਮੈਂ ਜੋ ਵੀ ਬੋਲਦਾ ਹਾਂ, ਉਹ ਡੰਕੇ ਦੀ ਚੋਟ 'ਤੇ ਬੋਲਦਾ ਹਾਂ।'

Nitin GadkariNitin Gadkari

ਗਡਕਰੀ ਨੇ ਕਿਹਾ ਕਿ ਗੋਆ ਵਿਚ ਮਾਂਡਵੀ ਨਦੀ 'ਤੇ 850 ਕਰੋੜ ਦੀ ਲਾਗਤ ਨਾਲ 5.1 ਕਿਲੋਮੀਟਰ ਲੰਮੇ ਨਵੇਂ ਫ਼ੋਰ ਲੇਨ, ਕੇਬਲ ਸਟੇਅ ਬ੍ਰਿਜ ਦਾ ਨਿਰਮਾਣ ਕੀਤਾ ਗਿਆ ਹੈ। ਉਹ ਨਾਰਥ ਅਤੇ ਸਾਊਥ ਗੋਆ ਤੋਂ ਆਉਣ-ਜਾਣ ਵਾਲੀ ਆਵਾਜਾਈ ਵਿਚ ਸੁਧਾਰ ਆਵੇਗਾ। ਉਨ੍ਹਾਂ ਕਿਹਾ, 'ਇਹ ਪ੍ਰਾਜੈਕਟ ਪਣਜੀ ਨੂੰ ਬੰਗਲੌਰ ਤੋਂ ਪੋਂਡਾ ਮਾਰਗ ਅਤੇ ਪੁਰਾਣੇ ਗੋਆ, ਮੁੰਬਈ ਤੋਂ ਆਉਣ ਵਾਲੀ ਆਵਾਜਾਈ ਨੂੰ ਸਹੂਲਤ ਪ੍ਰਦਾਨ ਕਰੇਗਾ। ਮੈਨੂੰ ਖ਼ੁਸ਼ੀ ਹੈ ਕਿ ਇਸ ਦਾ ਨਿਰਮਾਣ 27 ਜੁਲਾਈ 2014 ਨੂੰ ਸ਼ੁਰੂ ਹੋਇਆ ਅਤੇ ਦਸੰਬਰ 2018 ਵਿਚ ਪੂਰਾ ਕੀਤਾ ਗਿਆ।

ਇਸ ਤੋਂ ਪਹਿਲਾਂ ਨਿਤਿਨ ਗਡਕਰੀ ਨੇ ਭਾਜਪਾ ਦੇ 'ਚੰਗੇ ਦਿਨਾਂ' ਦੇ ਨਾਹਰੇ 'ਤੇ ਵੀ ਸਵਾਲ ਚੁਕਿਆ ਸੀ। ਉਨ੍ਹਾਂ ਕਿਹਾ ਕਿ ਚੰਗੇ ਦਿਨ ਹੁੰਦੇ ਹੀ ਨਹੀਂ ਹਨ, ਇਹ ਤਾਂ ਮੰਨਣ ਵਾਲੇ 'ਤੇ ਹੀ ਨਿਰਭਰ ਹੁੰਦਾ ਹੈ। ਇਸੇ ਮਹੀਨੇ ਦੀ ਸ਼ੁਰੂਆਤ 'ਚ ਉਨ੍ਹ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਤਾਰੀਫ਼ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਅਪਣੀ ਸਮਰੱਥਾ ਸਾਬਤ ਕਰਨ ਲਈ ਕਿਸੇ ਤਰ੍ਹਾਂ ਦੇ ਰਾਖਵੇਂਕਰਨ ਦੀ ਜ਼ਰੂਰਤ ਨਹੀਂ ਪਈ ਅਤੇ ਉਨ੍ਹਾਂ ਨੇ ਕਾਂਗਰਸ ਦੇ ਅਪਣੇ ਸਮੇਂ ਦੇ ਮਰਦ ਆਗੂਆਂ ਤੋਂ ਚੰਗਾ ਕੰਮ ਕੀਤਾ।

ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ 'ਚ ਵੀ ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਤਾਰੀਫ਼ ਕਰਦਿਆਂ ਸੁਣਿਆ ਗਿਆ ਸੀ। ਗਡਕਰੀ ਨਾਗਪੁਰ 'ਚ ਭਾਜਪਾ ਦੇ ਇਕ ਪ੍ਰੋਗਰਾਮ 'ਚ ਹਿੱਸਾ ਲੈਣ ਆਏ ਸਨ ਜੋ ਕਿ ਬਾਲੀਵੁੱਡ ਅਦਾਕਾਰਾ ਈਸ਼ਾ ਕੋਪੀਕਰ ਨੂੰ ਪਾਰਟੀ 'ਚ ਸ਼ਾਮਲ ਕਰਨ ਲਈ ਕਰਵਾਇਆ ਗਿਆ ਸੀ।  (ਏਜੰਸੀਆਂ)

Location: India, Maharashtra, Nagpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement