1 ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ ‘ਚ ਹੋਣਗੇ ਇਹ ਵੱਡੇ ਬਦਲਾਅ...
Published : Jan 28, 2020, 10:42 am IST
Updated : Jan 28, 2020, 10:42 am IST
SHARE ARTICLE
File
File

ਆਮ ਲੋਕਾਂ ਦੀ ਦੀਆਂ ਜੇਬਾਂ ‘ਤੇ ਪੈ ਸਕਦਾ ਹੈ ਅਸਰ 

ਦਿੱਲੀ- ਇਕ ਫਰਵਰੀ ਨੂੰ ਬਜਟ ਪੇਸ਼ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਾਲ 2020-2021 ਦਾ ਬਜਟ ਪੇਸ਼ ਕਰਣਗੇ। ਇਸ ਬਜਟ ਦੌਰਾਨ ਕਈ ਵੱਡੇ ਐਲਾਨ ਕੀਤੇ ਜਾਣਗੇ। ਜਿਸ ਨਾਲ ਆਮ ਲੋਕਾਂ ਦੀ ਦੀਆਂ ਜੇਬਾਂ ਤੇ ਅਸਰ ਪੈ ਸਕਦਾ ਹੈ। ਇਸ ਤੋਂ ਇਲਾਵਾ ਬਜਟ ’ਚ ਬਹੁਤ ਕੁਝ ਬਦਲਾਅ ਹੋਵੇਗਾ ਜਿਸ ਬਾਰੇ ਤੁਹਾਡਾ ਜਾਣਨਾ ਜਰੂਰੀ ਹੈ। ਭਾਰਤੀ ਜੀਵਨ ਬੀਮਾ ਨਿਗਮ 31 ਜਨਵਰੀ 2020 ਤੋਂ ਬਾਅਦ 23 ਪਾਲਿਸੀ ਬੰਦ ਕਰ ਰਹੀ ਹੈ। ਜਿਸ ਕਾਰਨ ਇਕ ਫਰਵਰੀ ਤੋਂ ਤੁਹਾਨੂੰ LIC ਦੀ ਪਾਲਿਸੀਆ ਮਿਲਣੀਆਂ ਬੰਦ ਹੋ ਜਾਣਗੀਆਂ। 

FileFile

ਨਵੰਬਰ 2019 ਦੇ ਆਖਿਰ ‘ਚ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਆਫ ਇੰਡੀਆ ਨੇ ਜੀਵਨ ਬੀਮਾ ਕੰਪਨੀਆਂ ਨੂੰ ਉਨ੍ਹ ਜੀਵਨ ਬੀਮਾ ਅਤੇ ਰਾਇਡਰਸ ਨੂੰ ਬੰਦ ਕਰਨ ਲਈ ਕਿਹਾ ਸੀ ਜੋ ਨਵੇਂ ਪ੍ਰੋਡਕਟਸ ਗਾਈਡਲਾਇਸ ਦੇ ਮੁਤਾਬਿਕ ਨਹੀਂ ਸੀ। ਇਸ ਦੀ ਤਰੀਕ ਪਹਿਲਾਂ 30 ਨਵੰਬਰ 2019 ਸੀ ਜਿਸ ਨੂੰ 31 ਜਨਵਰੀ ਤੱਕ ਵਧਾਇਆ ਗਿਆ ਸੀ। ਇਕ ਫਰਵਰੀ ਤੋਂ ਪੁਰਾਣੇ ਐਂਡਰਾਇਡ ਅਤੇ ਆਈਓਐਸ ਓਪਰੇਟਿੰਗ ਸਿਸਟਮ ਵਾਲੇ ਸਮਾਰਟਫੋਨ ’ਚ WhatsApp ਸਪੋਰਟ ਨਹੀਂ ਕਰੇਗਾ। 

FileFile

WhatsApp ਨੇ ਪਿਛਲੇ ਸਾਲ ਇਸ ਬਾਰੇ ਐਲਾਨ ਕਰਦੇ ਹੋਏ ਕਿਹਾ ਸੀ ਕਿ ਇਕ ਫਰਵਰੀ 2020 ਤੋਂ IOS8 ਅਤੇ ਇਸਦੇ ਪੁਰਾਣੇ ਵਰਜਨ ’ਚ  WhatsApp  ਨਹੀਂ ਚਲੇਗਾ। ਜਿਸਦੇ ਕਾਰਨ ਉਪਭੋਗਤਾ WhatsApp ’ਤੇ ਨਵਾਂ ਅਕਾਉਂਟ ਨਹੀਂ ਬਣਾ ਪਾਉਣਗੇ ਤੇ ਨਾ ਹੀ ਆਪਣੇ ਅਕਾਉਂਟ ਨੂੰ ਵੇਰੀਫਾਈ ਕਰ ਪਾਉਣਗੇ। 1 ਫਰਵਰੀ 2020 ਨੂੰ ਮੋਦੀ ਸਰਕਾਰ ਆਪਣਾ ਬਜਟ ਪੇਸ਼ ਕਰੇਗੀ ਜਿਸ ਦਾ ਅਸਰ ਆਮ ਲੋਕਾਂ ਦੀ ਜੇਬਾਂ ਤੇ ਦੇਖਣ ਨੂੰ ਮਿਲੇਗਾ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਘਰੇਲੂ ਇੰਡਸਟ੍ਰੀ ਨੂੰ ਬੂਸਟ ਦੇਣ ਦੇ ਲਈ ਘੱਟੋ ਘੱਟੋ 50 ਆਇਟਮ ਤੇ ਇੰਪੋਰਟ ਡਿਉਟੀ ਵਧਾ ਸਕਦੀ ਹੈ। 

FileFile

ਜੇਕਰ ਸਰਕਾਰ ਬਜਟ ’ਚ ਇੰਪੋਰਟ ਡਿਉਟੀ ਵਧਾਉਣ ਦਾ ਫੈਸਲਾ ਕਰਦੀ ਹੈ ਤਾਂ ਫਿਰ ਇਲੈਕਟ੍ਰਾਨਿਕਸ, ਇਲੈਕਟ੍ਰਿਕਲ ਵਸਤੂਆਂ, ਰਸਾਇਣ ਅਤੇ ਹੈਂਡੀਕ੍ਰਾਫਟ ਆਇਟਮ ਮਹਿੰਗੇ ਹੋ ਸਕਦੇ ਹਨ। ਮੋਬਾਇਲ ਫੋਨ ਚਾਰਜਰ ਇੰਡਸਟ੍ਰੀਅਲ ਕੇਮਿਕਲ, ਲੈਂਪ ਲਕੜੀ ਦੇ ਫਰਨੀਚਰ, ਕੈਂਡਲ, ਆਰਟੀਫਿਸ਼ੀਅਲ ਗਹਿਣੇ ਤੇ ਹੈਂਡੀਕ੍ਰਾਫਟ ਆਇਟਮ ਮਹਿੰਗੇ ਹੋ ਸਕਦੇ ਹਨ। ਇਸ ਦੇ ਨਾਲ ਹੀ ਮੋਬਾਇਲ ਕੀਮਤਾਂ ’ਚ ਇਜਾਫਾ ਹੋ ਸਕਦਾ ਹੈ। 1 ਫਰਵਰੀ ਨੂੰ ਪੇਸ਼ ਹੋਣ ਵਾਲਾ ਬਜਟ ਦਾ ਅਸਰ ਰਸੋਈ ਤੇ ਵੀ ਪੈ ਸਕਦਾ ਹੈ। 

FileFile

ਬਜਟ ’ਚ ਰਸੋਈ ਗੈਸ ਦੇ ਰੇਟਾਂ ‘ਚ ਬਦਲਾਅ ਹੁੰਦਾ ਹੈ, ਤਾਂ ਇਸ ਦੇ ਨਾਲ ਹੀ ਏਅਰ ਟਰਬਾਇਨ ਫਿਉਲ ਦੀਆਂ ਕੀਮਤਾਂ ਵੀ ਬਦਲਣਗੀਆਂ। ਅੰਤਰਰਾਸ਼ਟਰੀ ਪੱਧਰ ਤੇ ਗੈਸ ਦੀ ਕੀਮਤਾਂ ’ਚ ਬਦਲਾਅ ਦਾ ਅਸਰ ਘਰੇਲੂ ਬਾਜਾਰ ’ਤੇ ਹੁੰਦਾ ਹੈ। ਹਰ ਇਕ ਮਹੀਨੇ ਦੀ ਪਹਿਲਾ ਤਰੀਕ ਨੂੰ ਰਸੋਈ ਅਤੇ ਹਵਾਈ ਤੇਲ ਦੇ ਰੇਟ ਬਦਲਦੇ ਹਨ। ਆਪਣੀਆਂ ਮੰਗਾਂ ਨੂੰ ਲੈਕੇ ਦੇਸ਼ਭਰ ’ਚ ਬੈਂਕ ਮੁਲਾਜ਼ਮ  1 ਫਰਵਰੀ ਤੋਂ ਹੜਤਾਲ ਤੇ ਰਹਿਣਗੇ। ਵਿੱਤ ਮੰਤਰੀ ਵੱਲੋਂ ਜਿਸ ਦਿਨ ਬਜਟ ਪੇਸ਼ ਕੀਤਾ ਜਾਵੇਗਾ ਉਸ ਦਿਨ ਵੀ ਬੈਂਕ ਮੁਲਾਜ਼ਮ ਹੜਤਾਲ ਤੇ ਰਹਿਣਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement