
ਹਰ ਸਾਲ ਵਾਂਗ ਕੀਤੀ ਗਈ ਹੈ ਹਲਬਾ ਰਸਮ
ਦਿੱਲੀ- ਆਮ ਬਜਟ- 2020 ਦੇ ਦਸਤਾਵੇਜ਼ਾਂ ਦੀ ਛਪਾਈ ਅੱਜ ਸ਼ੁਰੂ ਹੋ ਜਾਵੇਗੀ। ਇਸ ਲਈ ਹਰ ਸਾਲ ਵਾਂਗ ਹਲਵਾ ਰਸਮ ਹੋ ਗਈ ਹੈ। ਇਸ ਵਾਰ ਆਮ ਬਜਟ ਅਜਿਹੇ ਵੇਲੇ ਪੇਸ਼ ਹੋਣ ਜਾ ਰਿਹਾ ਹੈ, ਜਦੋਂ ਦੇਸ਼ ਦੀ ਆਰਥਿਕ ਵਿਕਾਸ ਦਰ ਪਿਛਲੇ ਛੇ ਸਾਲਾਂ ਦੇ ਹੇਠਲੇ ਪੱਧਰ ਉੱਤੇ ਆ ਗਈ ਹੈ ਤੇ ਲਗਾਤਾਰ ਕਮਜ਼ੋਰ ਮੰਗ ਕਾਰਨ ਆਰਥਿਕ ਸੁਸਤੀ ਬਣੀ ਹੋਈ ਹੈ।
File Photo
ਦੇਸ਼ ਵਿੱਚ ਖਪਤ ਤੇ ਨਿਵੇਸ਼ ’ਚ ਕਮੀ ਕਾਰਨ ਚਾਲੂ ਵਿੱਤੀ ਵਰ੍ਹੇ ਦੌਰਾਨ ਮਾਲੀ ਘਾਟਆ, ਟੈਕਸ ਆਮਦਨ ਤੇ ਅਪਨਨਿਵੇਸ਼ ਦੇ ਟੀਚੇ ਪੂਰੇ ਕਰਨੇ ਨਾਮੁਮਕਿਨ ਜਾਪ ਰਹੇ ਹਨ। ਇਸ ਵਾਰ ਦੇ ਬਜਟ ਤੋਂ ਲੋਕਾਂ ਨੂੰ ਬਹੁਤ ਆਸਾਂ ਹਨ ਕਿਉਂਕਿ ਆਰਥਿਕ ਹਾਲਾਤ ਬਹੁਤ ਨਿਾਸ਼ਾਜਨਕ ਹਨ।
File Photo
ਕੁੱਲ ਘਰੇਲੂ ਉਤਪਾਦ ਵਿਕਾਸ ਦਰ ਵੀ ਚਾਲੂ ਵਿੱਤੀ ਵਰ੍ਹੇ ਦੇ ਆਖ਼ਰ ’ਚ ਪੰਜ ਫ਼ੀ ਸਦੀ ਰਹਿਣ ਦੀ ਆਸ ਕੀਤੀ ਜਾ ਰਹੀ ਹੈ। ਆਰਥਿਕ ਅੰਕੜੇ ਖ਼ਰਾਬ ਰਹਿਣ ਦੇ ਮੌਜੂਦਾ ਹਾਲਾਤ ਵਿੱਚ ਆਮ ਬਜਟ 2020–21 ਤੋਂ ਰੋਜ਼ਗਾਰ ਸਿਰਜਣ, ਖਪਤ ਤੇ ਮੰਗ ਵਿੱਚ ਵਾਧੇ ਦੀ ਆਸ ਕੀਤੀ ਜਾ ਰਹੀ ਹੈ।
File Photo
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਸੋਮਵਾਰ ਨੂੰ ਨੌਰਥ ਬਲਾੱਕ ’ਚ ਹਲਵਾ ਰਸਮ ਦੀ ਮੇਜ਼ਬਾਨੀ ਕਰਨਗੇ ਤੇ ਉਸ ਤੋਂ ਬਾਅਦ ਬਜਟ ਦਸਤਾਵੇਜ਼ਾਂ ਦੀ ਛਪਾਈ ਦਾ ਕੰਮ ਸ਼ੁਰੂ ਹੋਵੇਗਾ। ਹਲਵਾ ਰਸਮ ਦੌਰਾਨ ਲੋਹੇ ਦੇ ਵੱਡੇ ਬਰਤਨ ਵਿੱਚ ਹਲਵਾ ਤਿਆਰ ਕੀਤਾ ਜਾਂਦਾ ਹੈ ਤੇ ਵਿੱਤ ਮੰਤਰੀ ਸਮੇਤ ਵਿੱਤ ਮੰਤਰਾਲੇ ਦੇ ਮੁਲਾਜ਼ਮਾਂ ਨੂੰ ਉਹ ਹਲਵਾ ਵੰਡਿਆ ਜਾਂਦਾ ਹੈ।
File Photo
ਇਸ ਤੋਂ ਬਾਅਦ ਨੌਰਥ ਬਲਾੱਕ ਦੇ ਬੇਸਮੈਂਟ ਵਿੱਚ ਜਿੱਥੇ ਬਜਟ ਦੀ ਛਪਾਈ ਹੁੰਦੀ ਹੈ, ਉੱਥੇ ਅਗਲੇ 10 ਦਿਨਾਂ ਤੱਕ ਉਹ ਪ੍ਰਕਿਰਿਆ ਚੱਲੇਗੀ ਤੇ ਇਸ ਵਿੱਚ ਸ਼ਾਮਲ ਮੰਤਰਾਲੇ ਦੇ ਮੁਲਾਜ਼ਮ ਉੱਥੇ ਕੈਦ ਰਹਿਣਗੇ। ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ 1 ਫ਼ਰਵਰੀ ਨੂੰ ਸੰਸਦ ’ਚ ਆਮ ਬਜਟ ਪੇਸ਼ ਕਰਨਗੇ।