
ਮੰਗਲਵਾਰ ਨੂੰ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ ਸੀਨੀਅਰ ਸਫ਼ਾਰਤੀ...
ਨਵੀਂ ਦਿੱਲੀ: ਮੰਗਲਵਾਰ ਨੂੰ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ ਸੀਨੀਅਰ ਸਫ਼ਾਰਤੀ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ ‘ਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ। ਸੰਧੂ 1988 ਬੈਚ ਦੇ ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਹਨ, ਇਸਤੋਂ ਪਹਿਲਾਂ ਉਹ ਸ਼੍ਰੀਲੰਕਾ ‘ਚ ਭਾਰਤ ਦੇ ਰਾਜਦੂਤ ਸਨ।
Taranjit Singh
ਤਰਨਜੀਤ ਸਿੰਘ ਸੰਧੂ ਅਮਰੀਕਾ ‘ਚ ਹਰਸ਼ਵਰਧਨ ਸ਼ਰ੍ਰੰਗਲਾ ਦਾ ਸਥਾਨ ਲੈਣਗੇ। ਦੱਸ ਦਈਏ ਕਿ ਹਰਸ਼ਵਰਧਨ ਸ਼ਰ੍ਰੰਗਲਾ ਨੂੰ ਭਾਰਤ ਦਾ ਨਵਾਂ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। ਤਰਨਜੀਤ ਸਿੰਘ ਸੰਧੂ ਸ਼੍ਰੀਲੰਕਾ ਵਿੱਚ ਨਿਯੁਕਤੀ ਤੋਂ ਪਹਿਲਾਂ ਵਾਸ਼ਿੰਗਟਨ ‘ਚ ਭਾਰਤੀ ਦੂਤਾਵਾਸ ਵਿੱਚ ਮਿਸ਼ਨ ਦੇ ਉਪ ਪ੍ਰਮੁੱਖ ਵੀ ਰਹੇ ਹਨ।
Taranjit Singh
ਉਨ੍ਹਾਂ ਨੇ ਸਤੰਬਰ 2011 ਤੋਂ ਜੁਲਾਈ 2013 ਤੱਕ ਫਰੈਂਕਫਰਟ ਵਿੱਚ ਭਾਰਤ ਦੇ ਕੌਂਸਲ ਜਨਰਲ ਦੇ ਤੌਰ ‘ਤੇ ਵੀ ਕੰਮ ਕੀਤਾ ਹੈ। ਸੰਧੂ ਨੇ ਵਿਦੇਸ਼ ਮੰਤਰਾਲੇ ਵਿੱਚ ਮਾਰਚ 2009 ਤੋਂ ਅਗਸਤ 2011 ਤੱਕ ਸੰਯੁਕਤ ਰਾਸ਼ਟਰ ਦੇ ਤੌਰ ‘ਤੇ ਅਤੇ ਬਾਅਦ ਵਿੱਚ ਸੰਯੁਕਤ ਪ੍ਰਸ਼ਾਸਨ ਦੇ ਤੌਰ ‘ਤੇ ਮਨੁੱਖ ਸੰਸਾਧਨ ਵਿਭਾਗ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਜੁਲਾਈ 2005 ਤੋਂ ਫਰਵਰੀ 2009 ਤੱਕ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਕੰਮ ਕਰ ਚੁੱਕੇ ਹਨ।