
ਸਮਾਜਿਕ ਵਰਕਰ ਅੰਨਾ ਹਜਾਰੇ ਨੇ ਅੱਜ ਕਿਹਾ ਹੈ ਕਿ ਉਹ 30 ਜਨਵਰੀ ਨੂੰ ਮਹਾਰਾਸ਼ਟਰ...
ਨਵੀਂ ਦਿੱਲੀ: ਸਮਾਜਿਕ ਵਰਕਰ ਅੰਨਾ ਹਜਾਰੇ ਨੇ ਅੱਜ ਕਿਹਾ ਹੈ ਕਿ ਉਹ 30 ਜਨਵਰੀ ਨੂੰ ਮਹਾਰਾਸ਼ਟਰ ਦੇ ਅਹਿਮਦਨਗਰ ‘ਚ ਰਾਲੇਗਨ ਸਿੱਧੀ ਵਿਚ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਨਗੇ।
Anna Hazare
ਅੰਨਾ ਹਜਾਰੇ ਨੇ ਅਪੀਲ ਕੀਤੀ ਹੈ ਕਿ ਇਸ ਅੰਦੋਲਨ ਦੇ ਸਮਰਥਨ ਵਿਚ ਲੋਕ ਅਪਣੀ-ਅਪਣੀ ਥਾਵਾਂ ਤੋਂ ਹੀ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਨ। ਅੰਦੋਲਨ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਇਕ ਰਿਲੀਜ਼ ਵੀ ਜਾਰੀ ਕੀਤੀ ਹੈ ਇਸ ਵਿਚ ਉਨ੍ਹਾਂ ਨੇ ਕਿਹਾ, ਮੈਂ ਕਿਸਾਨਾਂ ਦੀ ਮੰਗ ਦੇ ਨਾਲ ਹਾਂ ਅਤੇ ਅੰਦੋਲਨ ਪਹਿਲਾਂ ਤੋਂ ਹੀ ਕਰਦਾ ਰਿਹਾ ਹਾਂ।
Kissan
ਉਨ੍ਹਾਂ ਨੇ ਦੱਸਿਆ ਕਿ ਇਸ ਸੰਬੰਧ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਖੇਤੀ ਮੰਤਰੀ ਨੂੰ ਚਿੱਠੀ ਵੀ ਲਿਖੀ, ਸਰਕਾਰ ਇਸ ਮਾਮਲੇ ਵਿਚ ਰਾਜ਼ੀ ਨਹੀਂ ਹੈ। ਮੈਂ ਇਸ ਮੰਗ ਨੂੰ ਲੈ ਕੇ 23 ਮਾਰਚ 2018 ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਭੁੱਖ ਹੜਤਾਲ ਕੀਤੀ ਸੀ।
Kissan
ਉਸ ਸਮੇਂ ਮੈਨੂੰ ਲਿਖਤ ਰੂਪ ਵਿਚ ਭਰੋਸਾ ਮਿਲਿਆ ਸੀ, ਇਸ ਵਿਚ ਸਵਾਮੀਨਾਥਨ ਦੀਆਂ ਸ਼ਿਫ਼ਾਰਸ਼ਾਂ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ ਪਰ ਇਸਦਾ ਪਾਲਣ ਨਹੀਂ ਕੀਤਾ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅੰਨਾ ਹਜਾਰੇ ਕਈਂ ਵਾਰ ਕਿਸਾਨਾਂ ਦੇ ਸਮਰਥਨ ਦੀ ਗੱਲ ਕਰ ਚੁੱਕੇ ਹਨ।