ਹਿਮਾਚਲ ਦੀਆਂ ਜੁੜਵਾ ਭੈਣਾਂ ਨੇ ਕਾਇਮ ਕੀਤੀ ਮਿਸਾਲ
ਸ਼ਿਮਲਾ: ਹਿਮਾਚਲ 'ਚ ਜੁੜਵਾਂ ਪੈਦਾ ਹੋਈਆਂ ਭੈਣਾਂ ਵਿਚੋਂ ਛੋਟੀ ਭੈਣ ਨੇ ਕਿਡਨੀ ਦਾਨ ਕਰਕੇ ਆਪਣੀ ਵੱਡੀ ਭੈਣ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਦਰਅਸਲ ਵੱਡੀ ਭੈਣ ਪਿਛਲੇ ਕਈ ਸਾਲਾਂ ਤੋਂ ਕਿਡਨੀ ਦੀ ਸਮੱਸਿਆ ਤੋਂ ਪੀੜਤ ਸੀ। ਜਾਂਚ 'ਚ ਸਾਹਮਣੇ ਆਇਆ ਕਿ ਵੱਡੀ ਭੈਣ ਮੀਨਾ ਦੇਵੀ ਦੇ ਦੋਵੇਂ ਗੁਰਦੇ ਖਰਾਬ ਹੋ ਗਏ ਸਨ। ਜਿਸ ਤੋਂ ਬਾਅਦ ਛੋਟੀ ਭੈਣ ਚੰਪਾ ਕੁਮਾਰੀ ਨੇ ਆਪਣੀ ਕਿਡਨੀ ਦਾਨ ਕਰਨ ਦੀ ਇੱਛਾ ਪ੍ਰਗਟਾਈ। ਉਸ ਤੋਂ ਬਾਅਦ ਟਰਾਂਸਪਲਾਂਟ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ :ਮੁੰਬਈ ਹਵਾਈ ਅੱਡੇ 'ਤੇ 4.14 ਕਰੋੜ ਦਾ 8.3 ਕਿਲੋ ਸੋਨਾ ਬਰਾਮਦ
ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਗ੍ਰਾਮ ਪੰਚਾਇਤ ਢਿਲਵਾਂ ਦੇ ਪਿੰਡ ਭਰਨਾਲ 'ਚ ਸਾਲ 1972 'ਚ ਠਾਕੁਰ ਬ੍ਰਿਜਲਾਲ ਦੇ ਘਰ ਜੁੜਵਾਂ ਬੱਚੀਆਂ ਨੇ ਜਨਮ ਲਿਆ। ਇਸ ਤੋਂ ਬਾਅਦ ਰੀਤੀ ਰਿਵਾਜ਼ਾਂ ਨਾਲ ਸਾਲ 1991 ਨੂੰ ਦੋਵਾਂ ਭੈਣਾਂ ਦਾ ਇਕ ਹੀ ਦਿਨ ਵਿਆਹ ਕੀਤਾ ਗਿਆ। ਵਿਆਹ ਤੋਂ ਬਾਅਦ ਦੋਹਾਂ ਭੈਣਾਂ ਦੀ ਜ਼ਿੰਦਗੀ ਖੁਸ਼ੀ ਨਾਲ ਗੁਜ਼ਰ ਰਹੀ ਸੀ। ਫਿਰ ਕੁਝ ਸਾਲਾਂ ਬਾਅਦ ਵੱਡੀ ਭੈਣ ਦੇ ਦੋਵੇਂ ਗੁਰਦੇ ਖਰਾਬ ਹੋ ਗਏ ਜਿਸ ਤੋਂ ਬਾਅਦ ਛੋਟੀ ਭੈਣ ਨੇ ਇਕ ਕਿਡਨੀ ਦਾਨ ਕਰਕੇ ਵੱਡੀ ਭੈਣ ਨੂੰ ਨਵੀਂ ਜ਼ਿੰਦਗੀ ਦਿੱਤੀ।
ਇਹ ਵੀ ਪੜ੍ਹੋ : ਪਾਬੰਦੀ ਤੋਂ ਬਾਵਜੂਦ ਵੀ ਵਰਤੀ ਗਈ ਚਾਈਨਾ ਡੋਰ, ਖੂਨੀ ਡੋਰ ਦੀ ਲਪੇਟ ਵਿਚ ਆਉਣ ਨਾਲ 15 ਲੋਕ ਹੋਏ ਲਹੂ-ਲੁਹਾਣ
ਗੁਰਦਾ ਦਾਨ ਦਾ ਆਪ੍ਰੇਸ਼ਨ 27 ਜਨਵਰੀ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਹੋਇਆ। ਹੁਣ ਦੋਵੇਂ ਬਿਲਕੁਲ ਠੀਕ ਹਨ। ਪਰਿਵਾਰ ਅਤੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਹਰ ਕੋਈ ਚੰਪਾ ਦੇਵੀ ਦਾ ਗੁਣਗਾਨ ਕਰ ਰਿਹਾ ਹੈ।