
ਪੇਨ ਵਿਚ ਭਾਰਤੀ ਦੂਤਘਰ ਕਈ ਦਿਨਾਂ ਤੋਂ ਉਸ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ।
ਨਵੀਂ ਦਿੱਲੀ - ਸਪੇਨ ਦੀ ਰਾਜਧਾਨੀ ਮੈਡਰਿਡ ਦੇ ਸਭ ਤੋਂ ਵੱਕਾਰੀ ਹੋਟਲਾਂ ਵਿਚੋਂ ਇੱਕ ਹਿਲਟਨ ਹੋਟਲ, ਮੈਡਰਿਡ ਵਿਚ ਲੁਟੇਰਿਆਂ ਵੱਲੋਂ ਇਕ ਔਰਤ ਦਾ ਸਾਰਾ ਸਮਾਨ ਖੋਹ ਲਿਆ ਗਿਆ। ਇਹ ਔਰਤ ਭਾਰਤੀ ਸੀ ਤੇ ਹੁਣ ਉਹ ਬਿਨਾਂ ਪਾਸਪੋਰਟ ਦੇ ਵਿਦੇਸ਼ ਵਿਚ ਫਸ ਗਈ ਹੈ। ਪੀੜਤਾ ਦੀ ਪਛਾਣ ਜਸਮੀਤ ਕੌਰ (49) ਵਾਸੀ ਨੋਇਡਾ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ, ਜੋ ਕਿ ਮੈਡਰਿਡ ਵਿਖੇ ਕਾਰੋਬਾਰੀ ਯਾਤਰਾ 'ਤੇ ਸੀ, ਜਿੱਥੇ ਲੁਟੇਰਿਆਂ ਨੇ ਉਸ 'ਤੇ ਹਮਲਾ ਵੀ ਕੀਤਾ। ਜਿਸ ਤੋਂ ਬਾਅਦ ਔਰਤ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸੰਦੇਸ਼ ਵਿਚ, ਉਸ ਨੇ ਆਪਬੀਤੀ ਨੂੰ ਬਿਆਨ ਕੀਤਾ।
ਵੀਡੀਓ ਵਿਚ ਔਰਤ ਨੇ ਦੋਸ਼ ਲਗਾਇਆ ਕਿ ਇਸ ਦੁੱਖ ਦੀ ਘੜੀ ਵਿਚ ਕੋਈ ਵੀ ਉਸ ਦੀ ਮਦਦ ਨਹੀਂ ਕਰ ਰਿਹਾ। ਉਹ ਆਪਣੀਆਂ ਸ਼ਿਕਾਇਤਾਂ ਲਈ ਦਰ-ਦਰ ਭਟਕ ਰਹੀ ਹੈ ਪਰ ਅਧਿਕਾਰੀ ਇਸ ਨੂੰ ਨਜ਼ਰਅੰਦਾਜ਼ ਕਰ ਰਹੇ ਹਨ, ਕਿਤੇ ਸੁਣਵਾਈ ਨਹੀਂ ਹੋ ਰਹੀ ਹੈ। ਉਸ ਨੇ ਅੱਗੇ ਕਿਹਾ ਕਿ ਸਪੇਨ ਵਿਚ ਭਾਰਤੀ ਦੂਤਘਰ ਕਈ ਦਿਨਾਂ ਤੋਂ ਉਸ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ।
ਔਰਤ ਨੇ ਰੋਂਦੀ ਹੋਈ ਨੇ ਕਿਹਾ ਕਿ ਉਸ ਕੋਲ ਨਕਦੀ ਖ਼ਤਮ ਹੋ ਗਈ ਹੈ। ਉਸ ਨੂੰ ਨਹੀਂ ਪਤਾ ਕਿ ਹੁਣ ਕੀ ਕਰਨਾ ਹੈ। ਮੈਡਰਿਡ ਦੇ ਨਜ਼ਦੀਕੀ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕਰਵਾਉਣ ਦੇ ਬਾਵਜੂਦ ਅਜੇ ਤੱਕ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਲੁਟੇਰਿਆਂ ਨੇ ਮੈਨੂੰ ਕੁੱਟਿਆ, ਮੈਨੂੰ ਹੇਠਾਂ ਧੱਕਾ ਦਿੱਤਾ ਅਤੇ ਹੋਟਲ ਦੇ ਲਾਬੀ ਵਿਚੋਂ ਮੇਰੇ ਕੋਲੋਂ ਬੈਗ ਖੋਹ ਕੇ ਭੱਜ ਗਏ। ਹੋਟਲ ਦੇ ਅਧਿਕਾਰੀ ਮੇਰੀ ਮਦਦ ਨਹੀਂ ਕਰ ਰਹੇ ਹਨ। ਮੈਂ ਪਹਿਲਾਂ ਵੀ ਇਸੇ ਹੋਟਲ ਵਿੱਚ ਰੁਕੀ ਸੀ ਪਰ ਮੇਰੇ ਨਾਲ ਅਜਿਹਾ ਕਦੇ ਨਹੀਂ ਹੋਇਆ। ਮੇਰੇ ਪਾਸਪੋਰਟ ਸਮੇਤ ਮੇਰਾ ਸਾਰਾ ਜ਼ਰੂਰੀ ਸਮਾਨ ਖੋਹ ਲਿਆ ਗਿਆ।
I beg to state that my mother Jasmeet Kaur (Indian citizen)is in Spain Madrid for some work, she is Staying in @HiltonMadrid since 27/01/2023 . A Few unknown accused entered into the Hotel reception and looted her belongings which includes her purse,cash,and passport. pic.twitter.com/X5ohSoiuAj
— jasmeet kaur (@kjasmeet210) January 28, 2023
ਜਸਮੀਤ ਕੌਰ ਨੇ ਦੋਸ਼ ਲਗਾਇਆ ਕਿ ਉਸ ਨੇ ਸਪੇਨ ਵਿਚ ਹੋਰ ਭਾਰਤੀ ਡਿਪਲੋਮੈਟਾਂ ਕੋਲ ਵੀ ਸ਼ਿਕਾਇਤ ਕੀਤੀ ਪਰ ਕੋਈ ਹੱਲ ਨਹੀਂ ਹੋਇਆ। ਉਸ ਨੇ ਕਿਹਾ ਕਿ ਦੁਨੀਆ ਵਿਚ ਕਿਤੇ ਵੀ ਔਰਤਾਂ ਸੁਰੱਖਿਅਤ ਨਹੀਂ ਹਨ। ਮੈਂ ਭਾਰਤ ਦੇ ਵਿਦੇਸ਼ ਮੰਤਰੀ ਡਾ. ਜੈਸ਼ੰਕਰ, ਵਿਦੇਸ਼ ਮੰਤਰਾਲਾ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਅਧਿਕਾਰੀਆਂ ਨੂੰ ਨਿਮਰਤਾ ਨਾਲ ਬੇਨਤੀ ਕਰਦੀ ਹਾਂ ਕਿ ਕਿਰਪਾ ਕਰਕੇ ਇਸ ਸਥਿਤੀ ਵਿਚ ਮੇਰੀ ਮਦਦ ਕਰੋ। ਮੈਂ ਆਪਣੇ ਦੇਸ਼ ਭਾਰਤ ਵਾਪਸ ਜਾਣਾ ਚਾਹੁੰਦੀ ਹਾਂ। ਕਿਰਪਾ ਕਰਕੇ ਮੇਰੀ ਮਦਦ ਕਰੋ।" ਮੈਡਰਿਡ ਵਿਚ ਆਪਣੀ ਪੁਲਿਸ ਸ਼ਿਕਾਇਤ ਵਿੱਚ, ਉਸ ਨੇ ਲਿਖਾਇਆ ਹੈ ਕਿ ਜਦੋਂ ਉਹ ਇੱਕ ਮਹਿਮਾਨ ਨਾਲ ਹੋਟਲ ਦੇ ਅੰਦਰ ਸੀ, ਤਾਂ ਕੁੱਝ ਵਿਅਕਤੀਆਂ ਨੇ ਪਾਸਪੋਰਟ ਸਮੇਤ ਉਸ ਦਾ ਸਾਰਾ ਸਮਾਨ ਖੋਹ ਲਿਆ ਅਤੇ ਭੱਜ ਗਏ।