
ਰਾਜਸਥਾਨ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ 31 ਸੀਟਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿਤੀ ਹੈ।
ਜੈਪੁਰ, ( ਪੀਟੀਆਈ ) : ਰਾਜਸਥਾਨ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ 31 ਸੀਟਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿਤੀ ਹੈ। ਭਾਜਪਾ ਦੇ ਸੂਤਰਾਂ ਮੁਤਾਬਕ ਮੌਜੂਦਾ ਸਰਕਾਰ ਵਿਚ ਮੰਤਰੀ ਰਾਜਪਾਲ ਸਿੰਘ ਸ਼ੇਖਾਵਤ ਨੂੰ ਝੋਟਵਾੜਾ ਅਤੇ ਕਾਲੀਚਰਨ ਸਰਾਫ ਨੂੰ ਮਾਲਵੀਆ ਨਗਰ ਜੈਪੁਰ ਤੋਂ ਪਾਰਟੀ ਉਮੀਦਵਾਰ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਗੰਗਾਨਗਰ ਤੋਂ ਵਿਨਿਤਾ ਅਹੂਜਾ, ਅਨੂਪਗੜ੍ਹ ਤੋਂ ਸੰਤੋਸ਼ ਬਾਵਰੀ, ਸੰਗਰੀਆਂ ਤੋਂ ਗੁਰਦੀਪ ਸਿੰਘ ਸ਼ਾਹਪੀਣੀ, ਬੀਕਾਨੇਰ ਪੱਛਮ ਤੋਂ ਗੋਪਾਲ ਜੋਸ਼ੀ, ਸ਼੍ਰੀਡੂੰਗਰਗੜ੍ਹ ਤੋਂ ਤਾਰਾਚੰਦ ਸਾਰਸਵਤ, ਨੋਖਾ ਤੋਂ ਬਿਹਾਰੀ ਲਾਲ ਬਿਸ਼ਨੋਈ, ਰਤਨਗੜ੍ਹ ਤੋਂ ਅਭਿਨੇਸ਼ ਮਹਾਂਰਿਸ਼ੀ, ਸੀਕਰ ਸ਼ਹਿਰ ਤੋਂ ਰਤਨ ਜਲਧਾਰੀ, ਦੁਦ ਤੋਂ ਡਾ. ਪ੍ਰੇਮ ਚੰਦਰ ਬੈਰਵਾ, ਬਗਰੂ ਤੋਂ ਕੈਲਾਸ਼ ਵਰਮਾ, ਬੱਸੀ ਤੋਂ ਕਨ੍ਹਈਆ ਲਾਲ ਮੀਣਾ, ਚਾਕਸੂ ਤੋਂ ਰਾਮੋਤਾਰ ਬੈਰਵਾ, ਰਾਮਗੜ੍ਹ ਤੋਂ ਸੁਖਵੰਤ ਸਿੰਘ, ਕਠੁਮਰ ਤੋਂ ਬਾਬੂ ਲਾਲ ਮੈਨੇਜਰ, ਬਸੇੜੀ ਤੋਂ ਛੀਤਰੀਆ ਜਾਟਵ,
Rajasthan assembly elections
ਰਾਜਾਖੇੜਾ ਤੋਂ ਅਸ਼ੋਕ ਸ਼ਰਮਾ, ਹਿੰਡੋਣ ਤੋਂ ਮੰਜੂ ਖੇਰਵਾਲ, ਸਿਕਰਾਇ ਤੋਂ ਵਿਕਰਮ ਬੰਸੀਵਾਲ, ਜੈਸਲਮੇਰ ਤੋਂ ਸਾਂਗਸਿੰਘ ਭਾਟੀ ਨੂੰ ਪਾਰਟੀ ਉਮੀਦਵਾਰ ਬਣਾਇਆ ਗਿਆ ਹੈ। ਇਸੇ ਤਰਾਂ ਪੋਕਰਣ ਤੋਂ ਪ੍ਰਤਾਪ ਪੂਰੀ, ਸ਼ਿਵ ਤੋਂ ਖੁਮਾਣ ਸਿੰਘ, ਚੌਹਟਨ ਤੋ ਆਦੁਰਾਮ ਮੇਘਵਾਲ, ਗੜ੍ਹੀ ਤੋਂ ਕੈਲਾਸ਼ ਮੀਣਾ, ਬਾਂਸਵਾੜਾ ਤੋਂ ਅਖੜੂ ਮਹਿਰਾ, ਕਪਾਸਨ ਤੋਂ ਅਰਜੁਨ ਜੀਨਗਰ, ਨਾਥਦਵਾਰਾ ਤੋਂ ਮਹੇਸ਼ ਪ੍ਰਤਾਪ ਸਿੰਘ, ਜਹਾਜਪੁਰ ਤੋਂ ਗੋਪੀਚੰਦ ਮੀਣਾ, ਕੇਸ਼ਵਰਾਇ ਪਾਟਨ ਤੋਂ ਚੰਦਰਕਾਂਤਾ ਮੇਘਵਾਲ ਅਤੇ ਡਗ ਤੋਂ ਕਾਲੂਲਾਲ ਮੇਘਵਾਲ ਪਾਰਟੀ ਵੱਲੋਂ ਚੋਣ ਮੈਦਾਨ ਵਿਚ ਉਤਰਨਗੇ।