
ਹਾਦਸੇ ਵਿਚ ਚੰਡੀਗੜ੍ਹ ਦੇ ਪਾਇਲਟ ਸਿਧਾਰਥ ਵਸ਼ਿਸ਼ਠ ਨੇ ਵੀ ਜਾਨ ਗਵਾਈ ਹੈ। ਸਕਵਾਡਰਨ ਲੀਡਰ ਸਿਧਾਰਥ (31) ਉਪਰਾਸ਼ਟਰਪਤੀ, ਏਅਰ ਚੀਫ ਮਾਰਸ਼ਲ ਤੇ ਪ੍ਰਧਾਨਮੰਤਰੀ ਨੂੰ ਨਾਲ ਲੈ..
ਚੰਡੀਗੜ੍ਹ : ਜੰਮੂ-ਕਸ਼ਮੀਰ ਦੇ ਬਡਗਾਮ ਵਿਚ ਬੁੱਧਵਾਰ ਨੂੰ ਕਰੈਸ਼ ਹੋਏ ਫੌਜ ਦੇ ਐਮਆਈ-17 ਹੈਲੀਕਾਪਟਰ ਵਿਚ ਦੋ ਪਾਇਲਟ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿਚ ਚੰਡੀਗੜ੍ਹ ਦੇ ਪਾਇਲਟ ਸਿਧਾਰਥ ਵਸ਼ਿਸ਼ਠ ਨੇ ਵੀ ਜਾਨ ਗਵਾਈ ਹੈ। ਸਕਵਾਡਰਨ ਲੀਡਰ ਸਿਧਾਰਥ (31) ਉਪ ਰਾਸ਼ਟਰਪਤੀ, ਏਅਰ ਚੀਫ ਮਾਰਸ਼ਲ ਤੇ ਪ੍ਰਧਾਨਮੰਤਰੀ ਨੂੰ ਨਾਲ ਲੈ ਕੇ ਹਵਾਈ ਯਾਤਰਾ ਕਰ ਚੁੱਕੇ ਸੀ।
ਹਾਦਸੇ ਦੀ ਖ਼ਬਰ ਮਿਲਦੇ ਹੀ ਸੈਕਟਰ-44 ਸਥਿਤ ਉਨ੍ਹਾਂ ਦੇ ਘਰ ‘ਚ ਸੋਗ ਦਾ ਮਾਹੌਲ ਹੈ। ਸਿਧਾਰਥ ਤਿੰਨ ਭੈਣਾਂ ਤੋਂ ਬਾਅਦ ਸਭ ਤੋਂ ਛੋਟਾ ਭਰਾ ਸੀ। ਸਿਧਾਰਥ ਦੇ ਪਿਤਾ ਜਗਦੀਸ਼ ਵਸ਼ਿਸ਼ਠ ਵੀ ਆਰਮੀ ਵਿਚ ਰਹਿ ਚੁੱਕੇ ਹਨ। ਰੋਂਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਆਖ਼ਰੀ ਵਾਰ ਸਿਧਾਰਥ ਨਾਲ ਮੰਗਲਵਾਰ ਸਵੇਰੇ ਗੱਲ ਹੋਈ ਸੀ, ਉਹ ਵੀ ਸਿਰਫ਼ 10 ਸੈਕਿੰਡ ਦੇ ਲਈ। ਸਿਧਾਰਥ ਨੇ ਕਿਹਾ ਕਿ ਇੱਥੇ ਸਭ ਕੁੱਝ ਠੀਕ ਹੈ, ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਤੁਸੀ ਅਰਾਮ ਕਰੋ।
Air strike
ਪਿਤਾ ਨੇ ਦੱਸਿਆ ਕਿ ਉਹ ਸਵੇਰ ਤੋਂ ਟੀਵੀ ਤੇ ਭਾਰਤ-ਪਾਕਿਸਤਾਨ ਵਿਚ ਚੱਲ ਰਹੇ ਤਨਾਅ ਭਰੇ ਮਾਹੌਲ ਦੀਆਂ ਖਬਰਾਂ ਨੂੰ ਦੇਖ ਤਾਂ ਰਹੇ ਸੀ, ਪਰ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਨ੍ਹਾਂ ਦੇ ਬੇਟੇ ਦੇ ਨਾਲ ਹੀ ਅਜਿਹਾ ਹਾਦਸਾ ਹੋਵੇਗਾ। ਸਿਧਾਰਥ 154 ਹੈਲੀਕਾਪਟਰ ਯੂਨਿਟ ਤੋਂ ਸੀ। ਉਨ੍ਹਾਂ ਦੀ ਮੌਤ ਦੀ ਖਬਰ ਉਨ੍ਹਾਂ ਦੇ ਟੀਮ ਮੈਂਬਰਾਂ ਨੇ ਦਿੱਤੀ। ਸਿਧਾਰਥ ਵਸ਼ਿਸ਼ਠ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਹੀ ਦੇਸ਼ ਸੇਵਾ ਨੂੰ ਸਮਰਪਿਤ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਚਾਰ ਪੀੜੀਆਂ ਤੋਂ ਉਨ੍ਹਾਂ ਦੇ ਪਰਿਵਾਰ ਵਿਚ ਸਾਰੇ ਮੈਂਬਰ ਫੌਜ ਵਿਚ ਹਨ। ਸਿਧਾਰਥ ਦੀ ਪਤਨੀ ਆਰਤੀ ਸਿੰਘ ਵੀ ਏਅਰਫੋਰਸ ਵਿਚ ਸਕਵਾਡਰਨ ਲੀਡਰ ਹੈ। ਪਿਤਾ ਨੇ ਦੱਸਿਆ ਕਿ ਸਿਧਾਰਥ ਬਚਪਨ ਤੋਂ ਹੀ ਕਹਿੰਦੇ ਸੀ ਉਨ੍ਹਾਂ ਨੇ ਆਪਣੇ ਦਾਦਾ ਰਿਟਾਇਰਡ ਸੂਬੇਦਾਰ ਮੇਜਰ ਦੀ ਤਰ੍ਹਾਂ ਫੌਜ ਵਿਚ ਜਾਣਾ ਹੈ। ਸਾਲ 2010 ਵਿਚ ਏਅਰਫੋਰਸ 'ਚ ਉਨ੍ਹਾਂ ਦੀ ਭਰਤੀ ਹੋਈ ਸੀ।
IAF Airstrike
ਉਹ ਉਪ ਰਾਸ਼ਟਰਪਤੀ, ਏਅਰ ਚੀਫ ਮਾਰਸ਼ਲ ਤੇ ਪ੍ਰਧਾਨਮੰਤਰੀ ਨੂੰ ਨਾਲ ਲੈ ਕੇ ਵੀ ਹਵਾਈ ਯਾਤਰਾ ਕਰ ਚੁੱਕੇ ਸੀ। ਛੋਟੀ ਉਮਰ ਵਿਚ ਬਹੁਤ ਅਵਾਰਡ ਵੀ ਹਾਸਿਲ ਕਰ ਚੁੱਕੇ ਸੀ। ਕੇਰਲ ਵਿਚ ਆਏ ਹੜ੍ਹ ਦੇ ਸਮੇਂ ਵੀ ਉਹ ਕਾਫ਼ੀ ਸਮੇਂ ਤੱਕ ਕੇਰਲ ਵਿਚ ਬਚਾਅ ਕਾਰਜ ਵਿਚ ਲੱਗੇ ਰਹੇ। ਜੁਲਾਈ ਵਿਚ ਸਿਧਾਰਥ ਤੇ ਉਨ੍ਹਾਂ ਦੀ ਪਤਨੀ ਆਰਤੀ ਦੀ ਪੋਸਟਿੰਗ ਜੰਮੂ-ਕਸ਼ਮੀਰ ਹੋਈ ਸੀ। ਪਿਤਾ ਨੇ ਦੱਸਿਆ ਕਿ ਸਿਧਾਰਥ ਬਹੁਤ ਬਹਾਦਰ ਸੀ। ਜਦੋਂ ਵੀ ਘਰ ਆਉਂਦਾ ਸੀ ਤਾਂ ਆਪਣੇ ਅਪਰੇਸ਼ਨ ਦੀ ਗੱਲ ਕਰਦਾ ਸੀ। ਉਹ ਆਪਣੀ ਟੀਮ ਵਿਚ ਬੈਸਟ ਸੀ।
ਪਿਤਾ ਨੇ ਦੱਸਿਆ ਕਿ ਸਿਧਾਰਥ ਨੇ ਏਅਰਫੋਰਸ ਵਿਚ ਜਾਣ ਦਾ ਫੈਸਲਾ ਆਪਣੇ ਮਾਮਾ ਨੂੰ ਦੇਖ ਕੇ ਲਿਆ ਸੀ। ਮਾਮਾ ਵਿਨੀਤ ਭਾਰਦਵਾਜ ਠੀਕ 17 ਸਾਲ ਪਹਿਲਾਂ 25 ਫਰਵਰੀ ਨੂੰ ਮਿਗ-21 ਦੇ ਕਰੈਸ਼ ਹੋਣ ਦੀ ਵਜ੍ਹਾ ਨਾਲ ਸ਼ਹੀਦ ਹੋਏ ਸੀ। ਉਨ੍ਹਾਂ ਨੇ ਦੱਸਿਆ ਕਿ ਪਰਵਾਰ ਵਿਚ ਦੂਜਾ ਅਜਿਹਾ ਹਾਦਸਾ ਹੋਇਆ ਹੈ। ਰੋਂਦੇ ਹੋਏ ਜਗਦੀਸ਼ ਵਸ਼ਿਸ਼ਠ ਨੇ ਦੱਸਿਆ ਕਿ 20 ਫਰਵਰੀ ਨੂੰ ਸਿਧਾਰਥ ਦੇ ਬੇਟੇ ਅੰਗਦ ਦਾ ਦੂਜਾ ਜਨਮ ਦਿਨ ਸੀ।
Mig-17
ਸਭ ਬਹੁਤ ਖੁਸ਼ ਸੀ, ਕਿਸੇ ਨੂੰ ਪਤਾ ਨਹੀਂ ਸੀ ਕਿ 2 ਸਾਲ ਦਾ ਮਾਸੂਮ ਹੁਣ ਆਪਣੇ ਪਿਤਾ ਨੂੰ ਕਦੀ ਨਹੀਂ ਦੇਖ ਪਾਵੇਗਾ। ਸਿਧਾਰਥ ਦਾ ਸਾਲ 2013 ਵਿਚ ਵਿਆਹ ਹੋਇਆ ਸੀ। ਸਿਧਾਰਥ ਨੇ ਸ਼ਹਿਰ ਦੇ ਸੈਕਟਰ-41 ਸਥਿਤ ਸ਼ਿਵਾਲਿਕ ਪਬਲਿਕ ਸਕੂਲ ਤੇ ਡੀਏਵੀ ਕਾਲਜ ਤੋਂ ਪੜਾਈ ਕੀਤੀ ਹੈ। ਉਹ ਬੀਤੇ ਕਈ ਸਾਲਾਂ ਤੋਂ ਚੰਡੀਗੜ ਵਿਚ ਹੀ ਰਹਿੰਦੇ ਹਨ। ਜਗਦੀਸ਼ ਵਸ਼ਿਸ਼ਠ ਨੇ ਦੱਸਿਆ ਕਿ ਸਿਧਾਰਥ ਦੀ ਪਤਨੀ ਫਿਲਹਾਲ ਛੁੱਟੀ ਤੇ ਸੀ ਤੇ ਗੁਰੂਗਰਾਮ ਵਿਚ ਆਪਣੇ ਭਰਾ ਕੋਲ ਗਈ ਹੋਈ ਸੀ। ਉੱਥੇ ਹੀ ਉਸ ਨੂੰ ਸਿਧਾਰਥ ਦੀ ਸ਼ਹਾਦਤ ਦੀ ਖਬਰ ਮਿਲੀ ।