ਕਾਕਪਿਟ 'ਚ ਸਿਗਰਟ ਪੀ ਰਿਹਾ ਸੀ ਪਾਇਲਟ, ਕਰੈਸ਼ ਹੋਇਆ ਜਹਾਜ਼
Published : Jan 29, 2019, 11:49 am IST
Updated : Jan 29, 2019, 11:49 am IST
SHARE ARTICLE
US-Bangla Plane Crash
US-Bangla Plane Crash

ਨੇਪਾਲ ਵਿਚ ਪਿਛਲੇ ਸਾਲ ਹੋਏ ਇਕ ਵੱਡੇ ਜਹਾਜ਼ ਹਾਦਸੇ ਦੇ ਪਿੱਛੇ ਦਾ ਮੂਲ ਕਾਰਨ ਇਕ ਛੋਟੀ ਜਿਹੀ ਸਿਗਰਟ ਅਤੇ ਪਾਇਲਟ ਦੀ ਲਾਪਰਵਾਹੀ ਸੀ। ਕਾਠਮੰਡੂ ਦੇ ਤ੍ਰਿਭੁਵਨ ...

ਕਾਠਮੰਡੂ : ਨੇਪਾਲ ਵਿਚ ਪਿਛਲੇ ਸਾਲ ਹੋਏ ਇਕ ਵੱਡੇ ਜਹਾਜ਼ ਹਾਦਸੇ ਦੇ ਪਿੱਛੇ ਦਾ ਮੂਲ ਕਾਰਨ ਇਕ ਛੋਟੀ ਜਿਹੀ ਸਿਗਰਟ ਅਤੇ ਪਾਇਲਟ ਦੀ ਲਾਪਰਵਾਹੀ ਸੀ। ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 12 ਮਾਰਚ 2018 ਨੂੰ ਉੱਤਰਨ ਤੋਂ ਠੀਕ ਪਹਿਲਾਂ ਯੂਐਸ ਬਾਂਗਲਾ ਏਅਰਲਾਈਨ ਬਾਮਬਾਰਡੀਅਰ ਜਹਾਜ਼ ਦੁਰਘਟਨਾ ਗ੍ਰਸਤ ਹੋਇਆ ਸੀ। ਇਸ ਵਿਚ 51 ਲੋਕਾਂ ਦੀ ਮੌਤ ਹੋ ਗਈ ਸੀ। ਐਤਵਾਰ ਨੂੰ ਜਾਰੀ ਹੋਈ ਹਾਦਸੇ ਦੀ ਜਾਂਚ ਰਿਪੋਰਟ ਦੇ ਮੁਤਾਬਕ ਹਾਦਸਾ ਪਾਇਲਟ ਦੇ ਕਾਕਪਿਟ ਵਿਚ ਸਿਗਰਟ ਪੀਣ ਦੇ ਕਾਰਨ ਹੋਇਆ। 

Plane CrashPlane Crash

ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾਇਲਟ ਕਾਕਪਿਟ ਵਿਚ ਸਿਗਰਟ ਪੀ ਰਿਹਾ ਸੀ ਅਤੇ ਉਸੀ ਵਜ੍ਹਾ ਨਾਲ ਪਲੇਨ ਕਰੈਸ਼ ਹੋਇਆ। ਜਾਂਚ ਕਮੀਸ਼ਨ ਨੂੰ ਮਿਲੀ ਜਾਣਕਾਰੀ ਦੇ ਮੁਤਾਬਕ ਪਾਇਲਟ ਸਿਗਰਟ ਪੀਣ ਦਾ ਆਦੀ ਸੀ। ਜਾਂਚ ਕਮੀਸ਼ਨ ਸੀਵੀਆਰ ਮਤਲਬ ਕਿ ਕਾਕਪਿਟ ਵਾਈਸ ਰਿਕਾਰਡਰ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਇਸ ਨਤੀਜੇ 'ਤੇ ਪੁੱਜੀ ਹੈ ਕਿ ਫਲਾਈਟ ਦੇ ਦੌਰਾਨ ਪਾਇਲਟ ਨੇ ਕਾਕਪਿਟ ਵਿਚ ਸਿਗਰਟ ਪੀਤੀ ਸੀ। ਕੰਪਨੀ ਦੀ ਪਾਲਿਸੀ ਦੇ ਮੁਤਾਬਕ ਸਾਰੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਦੌਰਾਨ ਸਿਗਰਟ ਪੀਣ 'ਤੇ ਪੂਰੀ ਤਰ੍ਹਾਂ ਤੋਂ ਰੋਕ ਹੈ।

Plane CrashPlane Crash

ਰਿਪੋਰਟ ਵਿਚ ਸਾਫ਼ ਤੌਰ 'ਤੇ ਕਿਹਾ ਗਿਆ ਹੈ ਕਿ ਫਲਾਈਟ ਵਿਚ ਸਿਰਫ ਤੰਬਾਕੂ ਦਾ ਇਸਤੇਮਾਲ ਕੀਤਾ ਗਿਆ ਸੀ। ਇਹ ਵੀ ਕਿਹਾ ਗਿਆ ਕਿ ਉਡਾਨ ਦੇ ਸਮੇਂ ਕਿਸੇ ਵੀ ਤਰ੍ਹਾਂ ਦੇ ਪ੍ਰਤੀਬੰਧਿਤ ਨਸ਼ੇ ਦਾ ਇਸਤੇਮਾਲ ਨਹੀਂ ਕੀਤਾ ਗਿਆ ਸੀ। ਜਾਂਚ ਕਮੀਸ਼ਨ ਨੇ ਅਪਣੀ ਰਿਪੋਰਟ ਵਿਚ ਕਿਹਾ ਹੈ ਕਿ ਹਾਦਸਾ ਪੂਰੀ ਤਰ੍ਹਾਂ ਨਾਲ ਕਰੂ ਦੀ ਲਾਪਰਵਾਹੀ ਨਾਲ ਹੋਇਆ।

Plane CrashPlane Crash

ਇਸ ਰਿਪੋਰਟ ਵਿਚ ਕਰੂ ਦੇ ਮੈਬਰਾਂ ਤੋਂ ਇਲਾਵਾ ਤ੍ਰਿਭੁਵਨ ਏਅਰਪੋਰਟ ਦੇ ਕੰਟਰੋਲ ਟਾਵਰ ਨੂੰ ਵੀ ਜ਼ਿੰਮੇਦਾਰ ਠਹਰਾਇਆ ਗਿਆ ਹੈ। ਕਾਕਪਿਟ ਵਾਇਸ ਰਿਕਾਰਡਰ ਤੋਂ ਮਿਲੇ ਡੇਟਾ ਵਿਚ ਖੁਲਾਸਾ ਹੋਇਆ ਹੈ ਕਿ ਲੈਂਡਿੰਗ ਦੇ ਦੌਰਾਨ ਟਰਮੀਨਲ ਏਰੀਆ ਵਿਚ ਕਰੂ ਅਤੇ ਟਰੈਫਿਕ ਕੰਟਰੋਲਰ ਦੇ ਵਿਚ ਗੱਲਬਾਤ ਵਿਚ ਭੁਲੇਖਾ ਸੀ।

Location: Nepal, Central, Kathmandu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement