
ਤਕਨੀਕੀ ਖਰਾਬੀ ਦੇ ਚਲਦੇ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਸੀਮਾ ਤੋਂ 12 ਕਿਮੀ ਦੂਰ ਇਹ ਹਾਦਸਾ ਵਾਪਰਿਆ ਹੈ। MI17 V5 ਹੈਲੀਕਾਪਟਰ ਕਰੈਸ਼ ਹੋਣ ਨਾਲ 6 ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ ਇੱਕ ਵਿਅਕਤੀ ਜਖ਼ਮੀ ਹੋਇਆ ਹੈ।
ਦੱਸ ਦਈਏ ਕਿ 8 ਅਕਤੂਬਰ ਨੂੰ ਹੀ ਹਵਾਈ ਫੌਜ ਦਿਵਸ ਮਨਾਇਆ ਜਾਵੇਗਾ। ਦੁਰਘਟਨਾ ਦੀ ਜਾਂਚ ਲਈ ਕੋਰਟ ਆਫ ਇੰਕੁਆਰੀ ਦਾ ਆਦੇਸ਼ ਦਿੱਤਾ ਗਿਆ ਹੈ।
ਹਵਾਈ ਫੌਜ ਨੇ ਮੌਕੇ ਉੱਤੇ ਰਾਹਤ ਕਾਰਜ ਲਈ ਟੀਮ ਰਵਾਨਾ ਕਰ ਦਿੱਤੀ ਹੈ। ਇਹ ਹਾਦਸਾ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਦੇ ਕੋਲ ਖਿਰਮੂ ਖੇਤਰ ਵਿੱਚ ਹੋਇਆ ਹੈ। ਹੈਲੀਕਾਪਟਰ ਫੌਜ ਲਈ ਏਅਰ ਮੇਂਟੇਨੈਂਸ ਦਾ ਸਾਮਾਨ ਲੈ ਜਾ ਰਿਹਾ ਸੀ। ਇਹ ਹਾਦਸਾ ਸਵੇਰੇ ਕਰੀਬ 6 ਵਜੇ ਹੋਇਆ।
ਏਅਰ ਚੀਫ ਨੇ ਜਤਾਈ ਸੀ ਚਿੰਤਾ
ਏਅਰ ਚੀਫ ਮਾਰਸ਼ਲ ਬੀਐਸ ਧਨੋਆ ਨੇ ਵੀਰਵਾਰ ਨੂੰ ਹੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਸ਼ਾਂਤੀ ਦੇ ਸਮੇਂ ਵਿੱਚ ਵੀ ਨੌਜਵਾਨਾਂ ਦੀ ਮੌਤ ਹੋਣਾ ਕਾਫ਼ੀ ਚਿੰਤਾਜਨਕ ਹੈ। ਅਸੀਂ ਐਕਸੀਡੈਂਟ ਨੂੰ ਘੱਟ ਕਰਨ ਲਈ ਜਰੂਰੀ ਕਦਮ ਉਠਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਹੁਣ ਘੱਟ ਗਿਣਤੀ ਵਿੱਚ ਫਾਇਟਰ ਹਨ, ਪਰ ਅਸੀਂ ਕਿਸੇ ਵੀ ਤਰ੍ਹਾਂ ਦੇ ਟਾਸਕ ਨੂੰ ਪੂਰਾ ਕਰਨ ਵਿੱਚ ਸਮਰੱਥਾਵਾਨ ਹੈ।