
ਅੰਮ੍ਰਿਤਸਰ : ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵਲੋਂ ਪਾਕਿਸਤਾਨ 'ਚ ਕੀਤੇ ਹਵਾਈ ਹਮਲੇ ਨੇ ਦੋਹਾਂ ਮੁਲਕਾਂ 'ਚ ਤਣਾਅ ਪੈਦਾ ਕਰ ਦਿੱਤਾ ਹੈ। ਦੋਹਾਂ ਦੇਸ਼ਾਂ ਨੇ ਆਪਸੀ...
ਅੰਮ੍ਰਿਤਸਰ : ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵਲੋਂ ਪਾਕਿਸਤਾਨ 'ਚ ਕੀਤੇ ਹਵਾਈ ਹਮਲੇ ਨੇ ਦੋਹਾਂ ਮੁਲਕਾਂ 'ਚ ਤਣਾਅ ਪੈਦਾ ਕਰ ਦਿੱਤਾ ਹੈ। ਦੋਹਾਂ ਦੇਸ਼ਾਂ ਨੇ ਆਪਸੀ ਵਪਾਰ, ਖੇਡਾਂ ਅਤੇ ਹੋਰ ਗਤੀਵਿਧੀਆਂ ਬੰਦ ਕਰ ਦਿੱਤੀਆਂ ਹਨ। ਇਸੇ ਕਾਰਨ ਪਾਕਿਸਤਾਨ ਤੋਂ ਆਉਣ ਵਾਲੀ ਸਮਝੌਤਾ ਐਕਸਪ੍ਰੈਸ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Pak passengerਵੀਰਵਾਰ ਸਵੇਰੇ ਦਿੱਲੀ ਤੋਂ ਅਟਾਰੀ ਇੰਟਰਨੈਸ਼ਨਲ ਰੇਲਵੇ ਸਟੇਸ਼ਨ 'ਤੇ ਪਹੁੰਚੇ ਪਾਕਿਸਤਾਨੀ ਯਾਤਰੀਆਂ ਨੂੰ ਲੈਣ ਲਈ ਪਾਕਿਸਤਾਨੀ ਰੇਲਵੇ ਵਲੋਂ ਆਪਣੀ ਰੇਲ ਗੱਡੀ ਨਹੀਂ ਭੇਜੀ ਗਈ। ਸਟੇਸ਼ਨ 'ਤੇ ਪ੍ਰੇਸ਼ਾਨ ਪਾਕਿਸਤਾਨੀ ਯਾਤਰੀਆਂ ਦੇ ਖਾਣ-ਪੀਣ ਦਾ ਪ੍ਰਬੰਧ ਕਰਨ ਨਾਲ ਹੀ ਰੇਲਵੇ ਵਲੋਂ ਪੁਲਿਸ ਸੁਰੱਖਿਆ ਵਿਵਸਥਾ ਵਿਚਕਾਰ ਸਾਰੇ ਯਾਤਰੀਆਂ ਨੂੰ ਦੋ ਬੱਸਾਂ ਵਿਚ ਬਿਠਾ ਕੇ ਸੜਕੀ ਰਸਤੇ ਰਾਹੀਂ ਅਟਾਰੀ ਬਾਰਡਰ ਲਿਜਾਂਦਾ ਗਿਆ, ਜਿੱਥੋਂ ਉਹ ਆਪਣੇ ਵਤਨ ਪਰਤੇ।