
ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਕਿ ਪਾਕਿਸਤਾਨ ਵਾਲੇ ਕਸ਼ਮੀਰ ਤੋਂ ਪਾਕਿਸਤਾਨ ਦੇ F-16 ਲੜਾਕੂ ਜਹਾਜ਼ ਦਾ ਮਲਬਾ ਮਿਲਿਆ ਹੈ। ਪਾਕਿਸਤਾਨ ਦਾ...
ਨਵੀਂ ਦਿੱਲੀ : ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਕਿ ਪਾਕਿਸਤਾਨ ਵਾਲੇ ਕਸ਼ਮੀਰ ਤੋਂ ਪਾਕਿਸਤਾਨ ਦੇ F-16 ਲੜਾਕੂ ਜਹਾਜ਼ ਦਾ ਮਲਬਾ ਮਿਲਿਆ ਹੈ। ਪਾਕਿਸਤਾਨ ਦਾ ਇਹ ਜਹਾਜ਼ ਭਾਰਤੀ ਏਅਰਫੋਰਸ ਨੇ ਮਾਰ ਸੁੱਟਿਆ ਸੀ। ਇਹ ਜਹਾਜ਼ ਰਾਜੌਰੀ ਸਰਹੱਦ ਉੱਤੇ ਭਾਰਤ ਵਿਚ ਦਾਖਲ ਹੋਇਆ ਸੀ, ਜਿਸ ਤੋਂ ਬਾਅਦ ਭਾਰਤ ਦੀ ਕਾਰਵਾਈ ਵਿਚ ਇਹ ਹੇਠਾਂ ਜਾ ਡਿਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਪਾਕਿ ਜਹਾਜ਼ F-16, ਭਾਰਤੀ ਫ਼ੌਜ ਦੇ ਜਾਬਾਂਜ਼ ਪਾਇਲਟ ਅਭਿਨੰਦਨ ਨੇ ਹੇਠ ਸੁੱਟਿਆ ਸੀ।
Indian Air Force
ਪਾਕਿਸਤਾਨੀ ਹਵਾਈ ਫੌਜ ਦਾ ਇਹ ਜਹਾਜ਼ ਪਾਕਿਸਤਾਨ ਵਾਲੇ ਕਸ਼ਮੀਰ ਯਾਨੀ ਪੀਓਕੇ ਵਿਚ ਡਿਗਿਆ ਸੀ, ਰਿਪੋਰਟ ਦੇ ਮੁਤਾਬਕ ਇਸਦਾ ਮਲਬਾ ਵੀ ਮਿਲ ਗਿਆ ਹੈ। ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ, ਜਿਸਦੇ ਆਸਪਾਸ ਪਾਕਿਸਤਾਨੀ ਫੌਜੀ ਖੜੇ ਹਨ ਅਤੇ ਮਲਬੇ ਦੀ ਜਾਂਚ ਕਰ ਰਹੇ ਹਨ। ਇਸ ਤਸਵੀਰ ਦੇ ਨਾਲ ਹੀ ਪਾਕਿਸਤਾਨ ਦੇ ਝੂਠ ਦੀ ਪੋਲ ਖੁੱਲ ਗਈ ਹੈ ਕਿਉਂਕਿ ਉਹ ਲਗਾਤਾਰ ਇਸ ਗੱਲ ਤੋਂ ਇਨਕਾਰ ਕਰ ਰਿਹਾ ਸੀ ਕਿ ਉਨ੍ਹਾਂ ਦਾ ਕੋਈ ਜਹਾਜ਼ ਭਾਰਤੀ ਕਾਰਵਾਈ ਵਿਚ ਨਸ਼ਟ ਨਹੀਂ ਹੋਇਆ ਹੈ।
Pakistan Army in Pok
ਰਿਪੋਰਟ ਮੁਤਾਬਕ ਬੁੱਧਵਾਰ ਨੂੰ ਸੋਸ਼ਲ ਮੀਡੀਆ ਉੱਤੇ ਇਸ ਮਲਬੇ ਦੀ ਤਸਵੀਰ ਵਾਇਰਲ ਹੋ ਰਹੀ ਸੀ, ਜਿਸ ਨੂੰ ਮਿਗ ਫਾਇਟਰ ਪਲੇਨ ਦਾ ਮਲਬਾ ਦੱਸਿਆ ਜਾ ਰਿਹਾ ਸੀ, ਪਰ ਇੰਡੀਅਨ ਏਅਰਫੋਰਸ ਦੇ ਸੂਤਰਾਂ ਦੇ ਮੁਤਾਬਕ ਇਹ ਪਾਕਿਸਤਾਨੀ F-16 ਲੜਾਕੂ ਜਹਾਜ਼ ਦਾ ਮਲਬਾ ਹੈ।