
ਜਰਨੈਲ ਸਿੰਘ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਕੀਤਾ ਧੰਨਵਾਦ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਅਪਣੇ ਪੰਜਾਬ ਯੂਨਿਟ ਦੇ ਇੰਚਾਰਜ ਦਾ ਤਬਾਦਲਾ ਕਰ ਦਿਤਾ ਹੈ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਮਨੀਸ਼ ਸਿਸੋਦੀਆਂ ਦੀ ਥਾਂ ਦਿੱਲੀ ਦੇ ਐਮ.ਐਲ.ਏ. ਜਰਨੈਲ ਸਿੰਘ ਨੂੰ ਪੰਜਾਬ ਯੂਨਿਟ ਦਾ ਇੰਚਾਰਜ ਥਾਪ ਦਿਤਾ ਹੈ।
Photo
ਜਰਨੈਲ ਸਿੰਘ ਦੀ ਨਿਯੁਕਤੀ ਨਾਲ ਆਮ ਆਦਮੀ ਪਾਰਟੀ ਵਲੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਅਗਾਮੀ ਤਿਆਰੀਆਂ ਵਜੋਂ ਵੀ ਵੇਖਿਆ ਜਾ ਰਿਹਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਕਮਾਨ ਇਕ ਸਿੱਖ ਆਗੂ ਹੱਥ ਸੌਂਪ ਕੇ ਅਪਣੇ ਭਵਿੱਖੀ ਮਨਸੂਬਿਆਂ ਦਾ ਖਾਕਾ ਵੀ ਜੱਗ ਜਾਹਰ ਕਰ ਦਿਤਾ ਹੈ।
Photo
ਦੱਸ ਦਈਏ ਕਿ ਜਰਨੈਲ ਸਿੰਘ ਤਿਲਕ ਨਗਰ ਹਲਕੇ ਤੋਂ ਐਮਐਮਏ ਹਨ। ਉਹ ਦਿੱਲੀ ਆਪ ਦੇ ਮੀਤ ਪ੍ਰਧਾਨ ਤੋਂ ਇਲਾਵਾ ਆਪ ਓਵਰਸੀਜ਼ ਦੇ ਕੋ-ਕਨਵੀਨਰ ਵਜੋਂ ਵੀ ਸੇਵਾ ਨਿਭਾਅ ਰਹੇ ਹਨ।
Photo
ਅਪਣੀ ਨਿਯੁਕਤੀ ਉਪਰੰਤ ਜਰਨੈਲ ਸਿੰਘ ਨੇ ਟਵੀਟ ਜ਼ਰੀਏ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ।
Photo
ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ 'ਅਰਵਿੰਦ ਕੇਜਰੀਵਾਲ ਜੀ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਬਹੁਤ ਖ਼ਾਸ ਜ਼ਿੰਮੇਵਾਰੀ ਦੇਣ ਲਈ ਧੰਨਵਾਦ। ਵਾਅਦਾ ਕਰਦਾ ਹਾਂ ਇਸ ਵਿਸ਼ਵਾਸ ਨੂੰ ਕਾਇਮ ਰੱਖਾਂਗਾ ਅਤੇ ਸਾਰਿਆਂ ਨੂੰ ਨਾਲ ਲੈ ਕੇ ਨਵੇਂ ਪੰਜਾਬ ਦੇ ਸੁਪਨੇ ਨੂੰ ਸੱਚ ਕਰਨ ਵਾਸਤੇ ਦਿਨ ਰਾਤ ਤਤਪਰ ਰਹਾਂਗਾ।''