ਸਾਊਦੀ ਅਰਬ ਦੇ 143 ਕਰੋੜੀ ਘੌੜ ਦੌੜ ਮੁਕਾਬਲਿਆਂ 'ਚ ਔਰਤਾਂ ਦੀ ਦਸਤਕ, ਇਨਾਮੀ ਰਾਸ਼ੀ ਉਡਾ ਦੇਵੇਗੀ ਹੋਸ਼!
Published : Feb 28, 2020, 3:10 pm IST
Updated : Feb 28, 2020, 4:24 pm IST
SHARE ARTICLE
file photo
file photo

ਦੁਨੀਆ ਦੀ ਸਭ ਤੋਂ ਅਮੀਰ ਘੋੜਿਆਂ ਦੀ ਦੌੜ ਸਾਊਦੀ ਅਰਬ ਵਿਚ 29 ਫਰਵਰੀ ਨੂੰ ਹੋਣ ਜਾ ਰਹੀ ਹੈ।

ਰਿਆਦ: ਦੁਨੀਆ ਦੀ ਸਭ ਤੋਂ ਅਮੀਰ ਘੋੜਿਆਂ ਦੀ ਦੌੜ ਸਾਊਦੀ ਅਰਬ ਵਿਚ 29 ਫਰਵਰੀ ਨੂੰ ਹੋਣ ਜਾ ਰਹੀ ਹੈ। ਇਸਦੀ ਇਨਾਮੀ ਰਾਸ਼ੀ 20 ਮਿਲੀਅਨ ਡਾਲਰ (ਲਗਭਗ 143 ਕਰੋੜ) ਰੱਖੀ ਗਈ ਹੈ। ਜੇਤੂ ਨੂੰ 72 ਕਰੋੜ ਰੁਪਏ ਦਾ ਨਕਦ ਇਨਾਮ ਮਿਲੇਗਾ। ਇਸ ਦੇ ਨਾਲ ਹੀ ਰਨਰਅਪ ਨੂੰ 25 ਕਰੋੜ ਰੁਪਏ ਮਿਲਣਗੇ।

photophoto

ਸਿਰਫ ਇਹ ਹੀ ਨਹੀਂ 10 ਵੇਂ ਸਥਾਨ 'ਤੇ ਆਉਣ ਵਾਲੇ ਭਾਗੀਦਾਰ ਨੂੰ ਮਹੱਤਵਪੂਰਨ ਰਕਮ ਮਿਲੇਗੀ। ਖਾਸ ਗੱਲ ਇਹ ਹੈ ਕਿ ਸੱਤ ਅੰਤਰਰਾਸ਼ਟਰੀ ਮਹਿਲਾ ਜੋਕੀ ਵਿਚੋਂ ਇਕ ਨਿਕੋਲਾ ਕਿਊਰੀ ਸਾਊਦੀ ਅਰਬ ਵਿਚ ਦੌੜ ਕਰਨ ਵਾਲੀ ਪਹਿਲੀ ਮਹਿਲਾ ਰੇਸਰ ਹੋਵੇਗੀ।

photophoto

ਮੰਨਿਆ ਜਾ ਰਿਹਾ ਹੈ ਕਿ 'ਦਿ ਸਾਊਦੀ ਕੱਪ' ਦੇਖਣ ਲਈ 10,000 ਤੋਂ ਜ਼ਿਆਦਾ ਦਰਸ਼ਕ ਪਹੁੰਚਣਗੇ। 1800 ਮੀਟਰ ਦੀ ਮੁੱਖ ਰੇਸ ਸ਼ਨੀਵਾਰ ਨੂੰ ਅਬਦੁਲ ਅਜ਼ੀਜ਼ ਰੇਸ ਟਰੈਕ 'ਤੇ ਹੋਵੇਗੀ।

photophoto

ਗਲੋਬਲ ਰੇਸਿੰਗ 'ਤੇ ਸਾਡੀ ਪਛਾਣ ਬਣ ਜਾਵੇਗਾ
ਸਾਊਦੀ ਦੇ ਜੋਕੀ ਕਲੱਬ ਵਿਖੇ ਰਣਨੀਤੀ ਅਤੇ ਅੰਤਰਰਾਸ਼ਟਰੀ ਰੇਸਿੰਗ ਦੇ ਨਿਰਦੇਸ਼ਕ ਟੌਮ ਰਿਆਨ ਨੇ ਕਿਹਾ - ਇਹ ਖੇਡ ਸਾਊਦੀ ਅਰਬ ਵਿੱਚ ਖੇਡਾਂ ਨੂੰ ਉਤਸ਼ਾਹਤ ਕਰੇਗੀ। ਨਾਲ ਹੀ ਅੰਤਰਰਾਸ਼ਟਰੀ ਘੋੜਿਆਂ ਲਈ ਉਦਯੋਗ ਖੋਲ੍ਹਣ ਅਤੇ ਗਲੋਬਲ ਰੇਸਿੰਗ 'ਤੇ ਆਪਣੀ ਪਛਾਣ ਬਣਾਉਣ ਵੱਲ ਵੀ ਵੱਡਾ ਕਦਮ ਹੋਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement