ਪਾਕਿ ਓਲੰਪਿਕ ਘੋੜਸਵਾਰ ਨੇ ਆਪਣੇ ਘੋੜੇ ਦਾ ਨਾਮ ਰੱਖਿਆ 'ਆਜ਼ਾਦ ਕਸ਼ਮੀਰ',ਖੜ੍ਹਾ ਹੋਇਆ ਵਿਵਾਦ
Published : Feb 10, 2020, 12:53 pm IST
Updated : Feb 10, 2020, 12:53 pm IST
SHARE ARTICLE
file photo
file photo

ਕਸ਼ਮੀਰ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉਠਾਉਣ ਦੀ ਵਾਰ-ਵਾਰ ਕੋਸ਼ਿਸ਼ ਕਰਨ ਵਾਲਾ ਪਾਕਿਸਤਾਨ ਹੁਣ ਇਸ ਨੂੰ ਖੇਡ ਵਿਚ ਵੀ ਖਿੱਚ ਰਿਹਾ ਹੈ।

ਕਰਾਚੀ :ਕਸ਼ਮੀਰ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉਠਾਉਣ ਦੀ ਵਾਰ-ਵਾਰ ਕੋਸ਼ਿਸ਼ ਕਰਨ ਵਾਲਾ ਪਾਕਿਸਤਾਨ ਹੁਣ ਇਸ ਨੂੰ ਖੇਡ ਵਿਚ ਵੀ ਖਿੱਚ ਰਿਹਾ ਹੈ। ਉਥੇ ਇਕ ਘੋੜਸਵਾਰ ਨੇ ਆਪਣੇ ਘੋੜੇ ਦਾ ਨਾਮ 'ਆਜ਼ਾਦ ਕਸ਼ਮੀਰ' ਰੱਖਿਆ ਹੈ ਅਤੇ ਇਸ ਨੂੰ ਬਦਲਣ ਤੋਂ ਵੀ ਇਨਕਾਰ ਕਰ ਰਿਹਾ ਹੈ। ਘੋੜਸਵਾਰ ਦਾ ਨਾਮ ਉਸਮਾਨ ਖਾਨ ਹੈ। File PhotoFile Photo

ਉਹ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਪਾਕਿਸਤਾਨੀ ਘੋੜਸਵਾਰ ਹੈ। ਉਹ ਟੋਕਿਓ ਓਲੰਪਿਕ 2020 ਵਿਚ ਇਸ ਘੋੜੇ 'ਤੇ ਦੌੜ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਉਸਮਾਨ ਖਾਨ ਨੇ ਸਿੱਧਾ ਕਿਹਾ ਹੈ ਕਿ ਉਹ ਆਪਣੇ ਘੋੜੇ ਦਾ ਨਾਮ ਨਹੀਂ ਬਦਲੇਗਾ । ਉਸ ਨੇ ਕਿਹਾ ਕਿ ਇਹ ਉਸ ਲਈ ਬਹੁਤ ਛੋਟੀ ਜਿਹੀ ਗੱਲ ਹੈ।

File PhotoFile Photo

ਰਿਪੋਰਟਾਂ ਦੇ ਅਨੁਸਾਰ, ਭਾਰਤੀ ਓਲੰਪਿਕ ਅਧਿਕਾਰੀਆਂ ਦੀ ਇਸ 'ਤੇ ਨਜ਼ਰ ਹੈ। ਕੀ ਇਸ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਜਾਂ ਨਹੀਂ ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਦਰਅਸਲ, ਓਲੰਪਿਕ ਖੇਡਾਂ ਵਿਚ, ਐਥਲੀਟਾਂ ਦੇ ਵਿਰੋਧ ਪ੍ਰਦਰਸ਼ਨ ਦਰਜ ਕਰਨ ਅਤੇ ਰਾਜਨੀਤਿਕ ਬਦਲਾਖੋਰੀ ਦਿਖਾਉਣ 'ਤੇ ਪਾਬੰਦੀ ਹੈ।File PhotoFile Photoਕਿਹਾ - ਕਸ਼ਮੀਰ ਨਾਲ ਕੁਝ ਲੈਣਾ ਦੇਣਾ ਨਹੀਂ
ਆਪਣੇ ਘੋੜੇ ਦਾ ਨਾਮ ਦੱਸਦੇ ਹੋਏ ਉਸਮਾਨ ਨੇ ਕਿਹਾ, ‘ਇਹ ਬਹੁਤ ਛੋਟਾ ਮਸਲਾ ਹੈ। ਮੈਂ ਇਹ ਸਪੱਸ਼ਟ ਕਰ ਦਿਆਂ ਕਿ ਇਸਦਾ ਮੌਜੂਦਾ ਕਸ਼ਮੀਰ ਰਾਜ ਨਾਲ ਕੋਈ ਲੈਣਾ ਦੇਣਾ ਨਹੀਂ ਹੈ। 38 ਸਾਲਾਂ ਉੁਸਮਾਨ ਇਸ ਸਮੇਂ ਆਸਟਰੇਲੀਆ ਵਿਚ ਰਹਿੰਦਾ ਹੈ। ਉਸਦੇ ਅਨੁਸਾਰ, ਘੋੜੇ ਦਾ ਨਾਮ ਅਪ੍ਰੈਲ 2019 ਵਿੱਚ ਦਰਜ ਹੋਇਆ ਸੀ। ਉਸਮਾਨ ਨੇ ਕਿਹਾ ਕਿ ਉਹ ਇਸ ਸਮੇਂ ਇੱਕ ਸਪਾਂਸਰ ਦੀ ਭਾਲ ਕਰ ਰਿਹਾਹੈ ਜੋ ਉਸਨੂੰ ਅਤੇ ਘੋੜੇ ਨੂੰ ਟੋਕਿਓ ਓਲੰਪਿਕ ਵਿੱਚ ਲੈ ਜਾ ਸਕੇ।

File PhotoFile Photo

ਉਸਮਾਨ ਨੇ ਦੱਸਿਆ ਕਿ ਘੋੜੇ ਦਾ ਨਾਮ ਪਹਿਲਾਂ ‘ਹੀਅਰ ਟੂ ਸਟੇਅ’ ਸੀ ਜਿਸ ਨੂੰ ਖਰੀਦਣ ਤੋਂ ਬਾਅਦ ਉਸਨੇ ਬਦਲ ਦਿੱਤਾ। ਉਸਮਾਨ ਦੇ ਅਨੁਸਾਰ, ਉਸਨੇ ਆਪਣੇ ਸਾਰੇ ਘੋੜਿਆਂ ਦਾ ਨਾਮ ਬਦਲ ਦਿੱਤਾ। ਉਸਨੇ ਇਸ ਘੋੜੇ ਦਾ ਨਾਮ ਬਦਲਣ ਲਈ ਲਗਭਗ 70 ਹਜ਼ਾਰ ਰੁਪਏ ਖਰਚ ਕੀਤੇ ਹਨ। ਉਸਮਾਨ ਨੇ 2014 ਅਤੇ 2018 ਦੀਆਂ ਏਸ਼ੀਅਨ ਖੇਡਾਂ ਵਿੱਚ ਵੀ ਕੁਆਲੀਫਾਈ ਕੀਤਾ ਸੀ। ਪਰ ਫੰਡਾਂ ਦੀ ਘਾਟ ਕਾਰਨ ਉਹ ਉਥੇ ਨਹੀਂ ਜਾ ਸਕਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement