
ਨੌਦੀਪ ਕੌਰ ਨੇ ਮਨਜਿੰਦਰ ਸਿਰਸਾ ਦੇ ਨਾਲ ਕੀਤੀ ਪ੍ਰੈਸ ਕਾਨਫਰੰਸ, ਕੀਤੇ ਸਨਸਨੀਖੇਜ਼ ਖੁਲਾਸੇ!...
ਨਵੀਂ ਦਿੱਲੀ: ਨੌਦੀਪ ਕੌਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਸਾਂਝੀ ਪ੍ਰੈਸ ਕਾਂਨਫਰੰਸ ਕੀਤੀ, ਜਿਸ ਵਿਚ ਮਨਜਿੰਦਰ ਸਿਰਸਾ ਨੇ ਕਿਹਾ ਕਿ ਨੌਦੀਪ ਕੌਰ ਨੂੰ ਤੁਸੀਂ ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਦੇਖਿਆ ਹੈ, ਜਿਸ ਤਰ੍ਹਾਂ ਦੀ ਬੇਇਨਸਾਫ਼ੀ ਨੌਦੀਪ ਕੌਰ ਨਾਲ ਕੀਤੀ ਗਈ ਹੈ, ਉਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਹੈ ਅਤੇ ਦੇਸ਼ ਦੇ ਸੰਵਿਧਾਨ ਦੇ ਖਿਲਾਫ਼ ਹੈ।
ਸਿਰਸਾ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਨੇ ਜੋ ਸਾਨੂੰ ਸੰਵਿਧਾਨ ਦਿੱਤਾ ਹੈ, ਉਸਨੂੰ ਦੇਸ਼ ਦੇ ਲੋਕ ਧਰਮ ਵਾਗੂੰ ਪੂਜਦੇ ਹਨ ਅਤੇ ਸੰਵਿਧਾਨ ਦੀ ਬਹੁਤ ਵੱਡੀ ਅਹਿਮੀਅਤ ਹੈ, ਪਰ ਜਿਸ ਤਰ੍ਹਾਂ ਹਰਿਆਣਾ ਦੀ ਸਰਕਾਰ ਅਤੇ ਪੁਲਿਸ ਨੇ ਨੌਦੀਪ ‘ਤੇ ਤਸ਼ੱਦਦ ਕੀਤਾ ਹੈ ਉਸਨੇ ਸੰਵਿਧਾਨ ਦੀ ਮਰਿਆਦਾ ਨੂੰ ਵੀ ਤਾਰ-ਤਾਰ ਕਰਕੇ ਰੱਖ ਦਿੱਤਾ ਹੈ।
Sirsa and Naudeep Kaur
ਉਨ੍ਹਾਂ ਕਿਹਾ ਕਿ ਇਕ ਬੇਟੀ ‘ਤੇ 307 ਵਰਗੀ ਧਾਰਾ ਲਗਾਉਣੀ, ਡਿਕੈਤੀ, ਅਤੇ ਜਦੋਂ ਨੌਦੀਪ ਨੂੰ ਸਾਫ਼ ਕਾਗਜ਼ਾਂ ਉਤੇ ਦਸਤਖਤ ਕਰਨ ਲਈ ਕਿਹਾ ਤਾਂ ਨੌਦੀਪ ਦੇ ਮਨਾਂ ਕਰਨ ‘ਤੇ ਉਸਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ, ਅਤੇ ਅਜਿਹੀਆਂ ਸ਼ਰਮਸਾਰ ਘਟਨਾਵਾਂ ਦੇ ਅੱਗੇ ਸਾਡੇ ਸਿਰ ਵੀ ਝੁਕਣ ਲਈ ਮਜਬੂਰ ਹਨ। ਸਿਰਸਾ ਨੇ ਕਿਹਾ ਕਿ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਣੀ ਭੈਣ/ਬੇਟੀ ਨਾਲ ਖੜ੍ਹੀ ਹੈ।
Sirsa and Naudeep Kaur
ਉਨ੍ਹਾਂ ਕਿਹਾ ਕਿ ਜਦੋਂ 26 ਜਨਵਰੀ ਦਾ ਘਟਨਾਕ੍ਰਮ ਹੋਇਆ ਅਤੇ 12 ਜਨਵਰੀ ਨੂੰ ਨੌਦੀਪ ਕੌਰ ਨੂੰ ਝੁੱਠੇ ਕੇਸਾਂ ਵਿਚ ਫਸਾ ਕੇ ਗ੍ਰਿਫ਼ਤਾਰ ਕੀਤਾ ਗਿਆ ਤਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਅਪਣੇ ਸਾਰੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਅਸੀਂ ਇਸ ਲੜਾਈ ਨੂੰ ਲੜਾਂਗੇ ਅਤੇ ਜਿੱਤਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਚੈਨਲਾਂ ਉਤੇ ਬੁਲਾ ਕੇ ਬੇਇਜ਼ਤ ਕੀਤਾ ਗਿਆ ਅਤੇ ਕਿਹਾ ਗਿਆ ਕਿ ਤੁਸੀਂ ਦੇਸ਼ ਧ੍ਰੋਹੀਆਂ ਦਾ ਸਾਥ ਦੇ ਰਹੇ ਹੋ ਪਰ ਅਸੀਂ ਬਹੁਤ ਫ਼ਕਰ ਨਾਲ ਕਿਹਾ ਕਿ ਸਾਡੇ ਪਰਵਾਰ ਦੇਸ਼ ਧ੍ਰੋਹੀ ਨਹੀਂ ਹਨ।
Sirsa and Naudeep Kaur
ਉਨ੍ਹਾਂ ਕਿਹਾ ਕਿ ਜੋ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਦਾ ਮਕਸਦ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨਾ ਅਤੇ ਸਿੱਖਾਂ ਨੂੰ ਬਦਨਾਮ ਕਰਨਾ ਹੈ ਪਰ ਅਸੀਂ ਆਪਣੇ ਪਰਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਖੜ੍ਹੇ ਹਾਂ। ਇਸ ਦੌਰਾਨ ਨੌਦੀਪ ਕੌਰ ਨੇ ਕਿਹਾ ਕਿ ਮੈਨੂੰ ਜੇਲ੍ਹ ਚੋਂ ਬਾਹਰ ਲਿਆਉਣ ਲਈ ਦੇਸ਼ ਅਤੇ ਬਾਹਰਲੇ ਦੇਸ਼ ਦੇ ਲੋਕਾਂ ਨੇ ਮੇਰਾ ਸਾਥ ਦਿੱਤਾ, ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ, ਮਨਜਿੰਦਰ ਸਿੰਘ ਸਿਰਸਾ ਹੁਰਾਂ ਨੇ ਮੈਨੂੰ ਬਾਹਰ ਲਿਆਉਣ ਲਈ ਬਹੁਤ ਵੱਡਾ ਸੰਘਰਸ਼ ਕੀਤਾ ਹੈ ਕਿਉਂਕਿ ਮੇਰੇ ਉਤੇ ਹਰਿਆਣਾ ਦੀ ਪੁਲਿਸ ਨੇ ਇੰਨੀਆਂ ਸਖਤ 307 ਵਰਗੀਆਂ ਧਾਰਾਵਾਂ ਲਗਾਈਆਂ ਸਨ ਕਿ ਕਿਸੇ ਦਾ ਵੀ ਬਾਹਰ ਨਿਕਲਣਾ ਮੁਸ਼ਕਿਲ ਸੀ ਅਤੇ ਮੇਰੀ ਪੂਰੀ ਜ਼ਿੰਦਗੀ ਜੇਲ੍ਹ ਵਿਚ ਹੀ ਗੁਜ਼ਰ ਜਾਣੀ ਸੀ।
Sirsa and Naudeep Kaur
ਇਸਤੋਂ ਬਾਅਦ ਨੌਦੀਪ ਕੌਰ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਵਿਚ ਨਤਮਕਸਤ ਹੋਣ ਲਈ ਗਏ ਜਿੱਥੇ ਉਨ੍ਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।