
ਭਾਰਤ ਨੇ ਰਾਜ ਅਤੇ ਕੇਂਦਰੀ ਪੱਧਰ 'ਤੇ ਖੁਫੀਆ ਏਜੰਸੀਆਂ ਨੂੰ ਮਜ਼ਬੂਤ ਕੀਤਾ ਹੈ।
ਨਵੀਂ ਦਿੱਲੀ - ਭਾਰਤ ਸਰਕਾਰ ਨੇ ਅੱਤਵਾਦ ਦੇ ਖਿਲਾਫ ਬਹੁਤ ਵਧੀਆ ਕੰਮ ਕੀਤਾ ਹੈ। ਇਹ ਦਾਅਵਾ ਅਮਰੀਕੀ ਸਰਕਾਰ ਦੀ ਇੱਕ ਰਿਪੋਰਟ ਵਿਚ ਕੀਤਾ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਨੇ ਅੱਤਵਾਦੀ ਸੰਗਠਨਾਂ ਦੀ ਪਛਾਣ ਕਰਨ, ਉਨ੍ਹਾਂ ਨੂੰ ਨਸ਼ਟ ਕਰਨ ਅਤੇ ਅੱਤਵਾਦ ਦੇ ਖਤਰੇ ਨੂੰ ਘੱਟ ਕਰਨ 'ਚ ਸ਼ਾਨਦਾਰ ਕੰਮ ਕੀਤਾ ਹੈ। ਅਮਰੀਕਾ ਦੇ ਅੱਤਵਾਦ ਰੋਕੂ ਬਿਊਰੋ ਦੀ ‘ਕੰਟਰੀ ਰਿਪੋਰਟਸ ਆਨ ਟੈਰੋਰਿਜ਼ਮ 2021: ਇੰਡੀਆ’ ਦੀ ਰਿਪੋਰਟ ਦੇ ਅਨੁਸਾਰ, ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ, ਉੱਤਰ ਪੂਰਬੀ ਰਾਜ, ਮੱਧ ਭਾਰਤ ਦੇ ਕੁਝ ਖੇਤਰ ਭਾਰਤ ਵਿੱਚ ਅੱਤਵਾਦ ਤੋਂ ਪ੍ਰਭਾਵਿਤ ਹਨ।
ਰਿਪੋਰਟ ਮੁਤਾਬਕ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਹਿਜ਼ਬੁਲ ਮੁਜਾਹਿਦੀਨ, ਆਈਐਸਆਈਐਸ, ਅਲ ਕਾਇਦਾ, ਜਮਾਤ ਉਲ ਮੁਜਾਹਿਦੀਨ, ਜਮਾਤ ਉਲ ਮੁਜਾਹਿਦੀਨ ਬੰਗਲਾਦੇਸ਼ ਵਰਗੇ ਅੱਤਵਾਦੀ ਸੰਗਠਨ ਸਰਗਰਮ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਲ 2021 'ਚ ਦੇਖਿਆ ਗਿਆ ਕਿ ਅੱਤਵਾਦੀ ਸੰਗਠਨਾਂ ਨੇ ਆਪਣੀ ਰਣਨੀਤੀ 'ਚ ਥੋੜ੍ਹਾ ਬਦਲਾਅ ਕੀਤਾ ਹੈ ਅਤੇ ਹੁਣ ਉਹ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਡਰੋਨ ਅਤੇ ਆਈਈਡੀ ਆਦਿ ਨਾਲ ਧਮਾਕੇ ਕਰ ਰਹੇ ਹਨ।
ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਸਾਲ 2021 'ਚ ਜੰਮੂ-ਕਸ਼ਮੀਰ 'ਚ 153 ਅੱਤਵਾਦੀ ਹਮਲੇ ਹੋਏ, ਜਿਨ੍ਹਾਂ 'ਚ ਸੁਰੱਖਿਆ ਬਲਾਂ ਦੇ 45 ਜਵਾਨ, 36 ਨਾਗਰਿਕ ਅਤੇ 193 ਅੱਤਵਾਦੀਆਂ ਸਮੇਤ ਕੁੱਲ 274 ਲੋਕਾਂ ਦੀ ਮੌਤ ਹੋਈ। ਰਿਪੋਰਟ ਮੁਤਾਬਕ 2021 'ਚ ਭਾਰਤ 'ਚ ਅੱਤਵਾਦ ਪ੍ਰਭਾਵਿਤ ਖੇਤਰ 'ਚ ਜ਼ਿਆਦਾ ਬਦਲਾਅ ਨਹੀਂ ਆਇਆ ਹੈ। ਭਾਰਤ ਨੇ ਰਾਜ ਅਤੇ ਕੇਂਦਰੀ ਪੱਧਰ 'ਤੇ ਖੁਫੀਆ ਏਜੰਸੀਆਂ ਨੂੰ ਮਜ਼ਬੂਤ ਕੀਤਾ ਹੈ।
India
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਭਾਰਤ ਨੇ ਬੰਦਰਗਾਹਾਂ ਦੀ ਸੁਰੱਖਿਆ ਲਈ ਐਂਟਰੀ 'ਤੇ ਬਾਇਓਗ੍ਰਾਫਿਕ ਅਤੇ ਬਾਇਓਮੈਟ੍ਰਿਕ ਸਕ੍ਰੀਨਿੰਗ ਦੀ ਵਿਵਸਥਾ ਕੀਤੀ ਹੈ। ਹਵਾਈ ਅੱਡਿਆਂ 'ਤੇ ਡਬਲ ਚੈਕਿੰਗ ਦੇ ਮਕਸਦ ਨਾਲ ਐਕਸ-ਰੇ ਸਕ੍ਰੀਨਿੰਗ ਕੀਤੀ ਗਈ ਹੈ। ਭਾਰਤ ਦੀ ਜਾਂਚ ਏਜੰਸੀ NIA ਨੇ ਹਥਿਆਰਾਂ ਦੀ ਤਸਕਰੀ ਦੇ ਦੋਸ਼ 'ਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਹਰਕਤ ਉਲ ਜੇਹਾਦੀ ਇਸਲਾਮੀ ਨੂੰ ਸਜ਼ਾ ਸੁਣਾਈ ਹੈ। ਐਨਆਈਏ ਨੇ ਸਤੰਬਰ 2021 ਵਿਚ ਆਈਐਸਆਈਐਸ ਨਾਲ ਸਬੰਧਤ 37 ਮਾਮਲਿਆਂ ਦੀ ਜਾਂਚ ਕੀਤੀ ਅਤੇ 168 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਕਿਵੇਂ ਭਾਰਤੀ ਫੌਜ ਅੱਤਵਾਦ ਪ੍ਰਭਾਵਿਤ ਜੰਮੂ-ਕਸ਼ਮੀਰ ਵਿਚ ਲੋਕ ਭਲਾਈ ਦੇ ਕੰਮਾਂ ਵਿਚ ਲੱਗੀ ਹੋਈ ਹੈ। ਇਨ੍ਹਾਂ ਵਿਚ ਸਕੂਲ ਚਲਾਉਣਾ, ਮੈਡੀਕਲ ਕੈਂਪ ਲਗਾਉਣਾ ਅਤੇ ਨੌਜਵਾਨਾਂ ਨੂੰ ਸਿਖਲਾਈ ਸਮੇਤ ਰੁਜ਼ਗਾਰ ਮੁਹੱਈਆ ਕਰਵਾਉਣਾ ਸ਼ਾਮਲ ਹੈ ਤਾਂ ਜੋ ਨੌਜਵਾਨਾਂ ਨੂੰ ਕੱਟੜਪੰਥੀ ਬਣਨ ਤੋਂ ਰੋਕਿਆ ਜਾ ਸਕੇ।