ਮੱਧ ਪ੍ਰਦੇਸ਼ ਦੇ ਸਿਹਤ ਵਿਭਾਗ ਦਾ ਕਾਰਨਾਮਾ! ਨਰਸ ਦੀ ਮੌਤ ਤੋਂ 66 ਦਿਨਾਂ ਬਾਅਦ ਕੀਤਾ ਤਬਾਦਲਾ

By : KOMALJEET

Published : Feb 28, 2023, 7:44 pm IST
Updated : Feb 28, 2023, 7:44 pm IST
SHARE ARTICLE
Punjabi News
Punjabi News

ਬਦਲੀ ਨਾ ਹੋਣ ਕਾਰਨ ਤਨਵੀ ਨੇ ਕੀਤੀ ਸੀ ਖ਼ੁਦਕੁਸ਼ੀ 

ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਵਿਭਾਗ ਨੇ ਦਿੱਤਾ ਸਪੱਸ਼ਟੀਕਰਨ, ਕਿਹਾ - ਗਲਤੀ ਨਾਲ ਸੂਚੀ ਵਿਚ ਪਿਆ ਤਨਵੀ ਦਬੜੇ ਦਾ ਨਾਮ 
ਮੱਧ ਪ੍ਰਦੇਸ਼ :
ਸਿਹਤ ਵਿਭਾਗ ਦੀ ਮਹਿਲਾ ਮੁਲਾਜ਼ਮ ਦਾ ਕਈ ਵਾਰ ਮਿੰਨਤਾਂ ਕਰਨ ਮਗਰੋਂ ਵੀ ਜਿਉਂਦੇ ਜੀਅ ਤਬਾਦਲਾ ਨਹੀਂ ਹੋ ਸਕਿਆ ਪਰ ਜਦੋਂ ਮਹਿਲਾ ਮੁਲਾਜ਼ਮ ਨੇ ਮੌਤ ਨੂੰ ਗਲੇ ਲਗਾਇਆ ਤਾਂ ਖੁਦਕੁਸ਼ੀ ਦੇ ਦੋ ਮਹੀਨੇ ਬਾਅਦ ਸਿਹਤ ਵਿਭਾਗ ਨੇ ਦਰਿਆਦਿਲੀ ਦਿਖਾਉਂਦੇ ਹੋਏ ਮਹਿਲਾ ਮੁਲਾਜ਼ਮ ਦਾ ਤਬਾਦਲਾ ਕਰ ਦਿੱਤਾ। ਇਹ ਹੁਕਮ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਸਰਕਾਰੀ ਤਬਾਦਲਾ ਪ੍ਰਣਾਲੀ 'ਤੇ ਵੀ ਕਈ ਸਵਾਲ ਖੜ੍ਹੇ ਹੋ ਰਹੇ ਹਨ। 

ਇਹ ਵੀ ਪੜ੍ਹੋ​  :  ਜਲੰਧਰ ਉਪ ਚੋਣਾਂ : ਕਾਂਗਰਸ ਨੇ ਹਿਮਾਚਲ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੂੰ ਲਗਾਇਆ ਇੰਚਾਰਜ 

ਤਨਵੀ ਦਬੜੇ ਨੇ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਸ਼ਿਵਪੁਰੀ ਜ਼ਿਲ੍ਹੇ ਦੇ ਪ੍ਰਾਇਮਰੀ ਹੈਲਥ ਸੈਂਟਰ ਖੋੜ ਵਿਖੇ ਲਗਾਤਾਰ 4 ਸਾਲ ਆਪਣੀਆਂ ਸੇਵਾਵਾਂ ਦਿੱਤੀਆਂ। ਨਰਸ ਤਨਵੀ ਨੇ ਕਈ ਵਾਰ ਲਿਖਤੀ ਦਰਖਾਸਤਾਂ ਦੇ ਕੇ ਆਪਣੇ ਸੀਨੀਅਰ ਅਫਸਰਾਂ ਕੋਲ ਫਰਿਆਦ ਕਰ ਕੇ ਭੋਪਾਲ ਦੇ ਆਸ-ਪਾਸ ਕਿਤੇ ਵੀ ਬਦਲੀ ਕਰਨ ਦੀ ਮੰਗ ਕੀਤੀ ਸੀ। ਤਬਾਦਲਾ ਨਾ ਹੋਣ ਤੋਂ ਪ੍ਰੇਸ਼ਾਨ ਤਨਵੀ ਨੇ ਖੁਦਕੁਸ਼ੀ ਕਰ ਲਈ। 20 ਦਸੰਬਰ 2022 ਨੂੰ ਤਨਵੀ ਸਰਕਾਰੀ ਰਿਹਾਇਸ਼ 'ਤੇ ਬੇਹੋਸ਼ ਪਾਈ ਗਈ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। 

ਇਸ ਮਾਮਲੇ ਵਿੱਚ ਸ਼ਿਵਪੁਰੀ ਪੁਲਿਸ ਡਵੀਜ਼ਨ ਬਣਾ ਕੇ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਤਨਵੀ ਦਾ ਤਬਾਦਲਾ ਨਾ ਹੋਣ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦੀ ਸੀ। ਸ਼ਾਇਦ ਇਸੇ ਕਾਰਨ ਉਸ ਨੇ ਆਤਮਹੱਤਿਆ ਦਾ ਕਦਮ ਚੁੱਕਿਆ। ਇਸ ਘਟਨਾ ਦੇ ਦੋ ਮਹੀਨੇ ਬਾਅਦ ਸਿਹਤ ਵਿਭਾਗ ਦੀ ਮਹਿਲਾ ਮੁਲਾਜ਼ਮ ਦੀ ਸ਼ਿਵਪੁਰੀ ਤੋਂ ਰਾਏਸੇਨ ਵਿਖੇ ਤਬਾਦਲਾ ਕਰ ਦਿੱਤਾ ਗਿਆ। ਇਸ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।

ਇਸ ਪੂਰੇ ਮਾਮਲੇ 'ਚ ਸਿਹਤ ਵਿਭਾਗ ਦੇ ਅਧਿਕਾਰੀ ਸਪੱਸ਼ਟੀਕਰਨ ਦੇ ਰਹੇ ਹਨ ਕਿ ਤਨਵੀ ਦੀ ਮੌਤ ਦੀ ਸੂਚਨਾ ਰਾਜਧਾਨੀ ਭੋਪਾਲ ਭੇਜੀ ਗਈ ਸੀ ਪਰ ਕਿਸੇ ਕਾਰਨ ਤਨਵੀ ਦਾ ਨਾਂ ਗਲਤੀ ਕਾਰਨ ਟਰਾਂਸਫਰ ਲਿਸਟ 'ਚ ਵੀ ਆ ਗਿਆ।

ਇਹ ਵੀ ਪੜ੍ਹੋ​  : ਸਰਕਾਰੀ ITI ਰੂਪਨਗਰ ਨੇ ਕਲਾਸ ਇੰਡੀਆ ਪ੍ਰਾਈਵੇਟ ਲਿਮਟਿਡ ਨਾਲ ਸਮਝੌਤਾ ਸਹੀਬੱਧ ਕੀਤਾ: ਹਰਜੋਤ ਸਿੰਘ ਬੈਂਸ

ਮਹਿਲਾ ਮੁਲਾਜ਼ਮ ਦੀ ਮੌਤ ਤੋਂ ਬਾਅਦ ਤਬਾਦਲਾ ਸੂਚੀ ਵਿੱਚ ਨਾਂ ਆਉਣ ਦੇ ਮਾਮਲੇ ਵਿਚ ਕਾਂਗਰਸ ਦੀ ਟਿੱਪਣੀ ਵੀ ਸਾਹਮਣੇ ਆਈ ਹੈ। ਕਾਂਗਰਸੀ ਵਿਧਾਇਕ ਸੱਜਣ ਸਿੰਘ ਵਰਮਾ ਨੇ ਕਿਹਾ ਹੈ ਕਿ ਸਰਕਾਰ ਨੂੰ ਗੈਰ-ਸਿਫਾਰਸ਼ੀ ਮੁਲਾਜ਼ਮਾਂ ਦੀ ਮੰਗ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਤਬਾਦਲਾ ਨਾ ਹੋਣ ਕਾਰਨ ਮਹਿਲਾ ਮੁਲਾਜ਼ਮ ਨੇ ਪ੍ਰੇਸ਼ਾਨੀ ਦੇ ਚਲਦੇ ਖ਼ੁਦਕੁਸ਼ੀ ਕਰਨ ਵਰਗਾ ਵੱਡਾ ਕਦਮ ਚੁੱਕਿਆ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਦੁਖਦਾਈ ਘਟਨਾਵਾਂਨਾ ਵਾਪਰਨ। ਜਦੋਂ ਸਰਕਾਰੀ ਵਿਭਾਗਾਂ ਵਿੱਚ ਹਰ ਸਾਲ ਲੱਖਾਂ ਤਬਾਦਲੇ ਹੁੰਦੇ ਹਨ ਤਾਂ ਸਿਹਤ ਵਿਭਾਗ ਦੀਆਂ ਮਹਿਲਾ ਮੁਲਾਜ਼ਮਾਂ ਦੀਆਂ ਵੀ ਬਦਲੀਆਂ ਹੋਣੀਆਂ ਚਾਹੀਦੀਆਂ ਸਨ। 

SHARE ARTICLE

ਏਜੰਸੀ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement