
ਨੀਤੀ ਕਮਿਸ਼ਨ ਦੀ ਤਰਜ਼ 'ਤੇ ਮਿਸ਼ਨ ਪਰਿਵਰਤਨ 'ਪ੍ਰਭਾਗ' ਨਾਮ ਦਾ ਇਕ ਆਜ਼ਾਦ ਸੰਗਠਨ ਉਤਪ੍ਰੇਰਕ ਦੇ ਰੂਪ ਵਿਚ ਕੰਮ ਕਰੇਗਾ
ਪੰਜਾਬ ਨੈਸ਼ਨਲ ਬੈਂਕ ਨੇ ਗਤੀਸ਼ੀਲ ਕਾਰੋਬਾਰੀ ਮਾਹੌਲ ਅਨੁਸਾਰ ਬੈਂਕ ਦੀ ਸਫ਼ਲਤਾ ਨੂੰ ਧਿਆਨ 'ਚ ਰਖਦੇ ਹੋਏ ਮਿਸ਼ਨ ਪਰਿਵਰਤਨ ਦੀ ਸ਼ੁਰੂਆਤ ਕੀਤੀ ਹੈ। ਨੀਤੀ ਕਮਿਸ਼ਨ ਦੀ ਤਰਜ਼ 'ਤੇ ਮਿਸ਼ਨ ਪਰਿਵਰਤਨ 'ਪ੍ਰਭਾਗ' ਨਾਮ ਦਾ ਇਕ ਆਜ਼ਾਦ ਸੰਗਠਨ ਉਤਪ੍ਰੇਰਕ ਦੇ ਰੂਪ ਵਿਚ ਕੰਮ ਕਰੇਗਾ। ਇਹ ਸੰਗਠਨ ਦਿਸ਼ਾਤਮਕ ਅਤੇ ਨੀਤੀਗਤ ਦੋਵੇਂ ਇਨਪੁਟ ਪ੍ਰਦਾਨ ਕਰੇਗਾ। ਨੀਤੀ ਬਨਾਉਣ ਦੀ ਪ੍ਰਕ੍ਰਿਆ ਅਤੇ ਸਾਰੇ ਅੰਦਰੂਨੀ ਹਿੱਤਧਾਰਕਾਂ ਦੀ ਵਚਨਬੱਧਤਾ ਤੇ ਭਾਗੀਦਾਰੀ ਵਧਾਉਣ ਲਈ ਇਕ ਮੰਚ ਦੇ ਰੂਪ ਵਿਚ ਕੰਮ ਕਰਨਗੇ।ਬੈਂਕ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਪਾਲਕ ਅਧਿਕਾਰੀ ਸੁਨੀਲ ਮਹਿਤਾ ਨੇ ਦਸਿਆ ਕਿ ਪੀ.ਐਨ.ਬੀ. ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸੁਝਾਵਾਂ ਅਤੇ ਵਿਚਾਰਾਂ ਨੂੰ ਇਕੱਠਾ ਕਰਨ ਲਈ ਬੈਂਕ ਵਲੋਂ ਲੀਡ ਦਾ ਪਰਿਵਰਤਨ ਪੋਰਟਲ ਵਿਕਸਿਤ ਕੀਤਾ ਗਿਆ ਹੈ।
Sunil Mehta
ਇਨ੍ਹਾਂ ਵਿਚਾਰਾਂ ਨੂੰ ਜਨਸਮਾਨ, ਪ੍ਰਕ੍ਰਿਆ ਅਤੇ ਉਤਪਾਦ ਦੇ ਆਧਾਰ 'ਤੇ ਸੋਰਸ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਪਰਿਵਰਤਨ ਪੀ-ਪ੍ਰੋਫਿਟ, ਏ-ਅਸੈਟ ਕਵਾਲਟੀ, ਆਰ-ਰਿਕਵਰੀ, ਆਈ-ਇੰਨਕ੍ਰੀਜ, ਕ੍ਰੈਡਿਟ ਦੀ ਕੋਸ਼ਿਸ਼ਾਂ ਨੂੰ ਕਾਰਜਪ੍ਰਣਾਲੀ 'ਚ ਬਣਾਈ ਰੱਖਣ ਲਈ ਮਾਪਦੰਡ ਯੋਗਤਾ ਇਕ ਈ-ਨਿਊਜ਼ਲੇਟਰ ਵਿਚ ਵੀ ਸ਼ਾਮਲ ਕੀਤਾ ਜਾਵੇਗਾ, ਜੋਕਿ ਸਟਾਫ਼ ਨੂੰ ਇਕ ਆਦਰਸ਼ ਚੈਨਲ ਦੇ ਰੂਪ 'ਚ ਸੇਵਾ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਪਰਿਵਰਤਨ ਸਿਰਫ਼ ਸਥਿਰ ਹੈ ਅਤੇ ਅਸੀਂ ਇਕ ਗਤੀਸ਼ੀਲ ਵਾਤਾਵਰਣ ਵਿਚ ਰਹਿ ਰਹੇ ਹਾਂ। ਇਸ ਲਈ ਸਾਨੂੰ ਭਵਿੱਖ ਦੀਆਂ ਦੀ ਵੀ ਯੋਜਨਾ ਬਣਾਉਣੀ ਹੋਵੇਗੀ।