ਵਿੱਤੀ ਸਾਲ 2012 ਤੋਂ ਲੈ ਕੇ 2018 ਤੱਕ 2 ਕਰੋੜ ਲੋਕ ਹੋਏ ਬੇਰੁਜ਼ਗਾਰ : ਐਨਐਸਐਸਓ
Published : Mar 28, 2019, 3:47 pm IST
Updated : Mar 28, 2019, 3:47 pm IST
SHARE ARTICLE
20 million people unemployed from 2012-2018
20 million people unemployed from 2012-2018

ਪੀਐਲਐਫ਼ਐਸ ਦੀ ਰਿਪੋਰਟ ਜੁਲਾਈ 2017 ਤੋਂ ਲੈ ਕੇ ਜੂਨ 2018 ਦੇ ਵਿਚ ਤਿਆਰ ਕੀਤੀ ਗਈ

ਨਵੀਂ ਦਿੱਲੀ: ਨੈਸ਼ਨਲ ਸੈਂਪਲ ਸਰਵੇਅ ਆਫ਼ਿਸ (ਐਨਐਸਐਸਓ) ਦੀ ਰਿਪੋਰਟ ਦੇ ਮੁਤਾਬਕ, ਵਿੱਤੀ ਸਾਲ 2011-12 ਤੋਂ ਲੈ ਕੇ ਵਿੱਤੀ ਸਾਲ 2017-18 ਦੇ ਦੌਰਾਨ ਪੰਜ ਸਾਲਾਂ ਵਿਚ ਦੇਸ਼ ਵਿਚ ਪੁਰਸ਼ ਕਾਰਜਬਲ ਵਿਚ ਲਗਭੱਗ ਦੋ ਕਰੋੜ ਦੀ ਕਮੀ ਆਈ। ਐਨਐਸਐਸ ਦੀ ਇਸ ਰਿਪੋਰਟ ਨੂੰ ਹਾਲ ਹੀ ਵਿਚ ਸਰਕਾਰ ਨੇ ਦਬਾ ਦਿਤਾ।

20 million people unemployed from 2012-201820 million people unemployed from 2012-2018

ਐਨਐਸਐਸਓ ਦੀ ਆਵਧਿਕ ਲੇਬਰ ਫੋਰਸ ਸਰਵੇਖਣ (ਪੀਐਲਐਫ਼ਐਸ) ਰਿਪੋਰਟ 2017-18 ਦੀ ਸਮੀਖਿਆ ਵਿਚ ਦੱਸਿਆ ਗਿਆ ਹੈ ਕਿ ਸਾਲ 2017-18  ਦੇ ਦੌਰਾਨ ਸਿਰਫ 28.6 ਕਰੋੜ ਵਿਅਕਤੀ ਹੀ ਦੇਸ਼ ਵਿਚ ਰੋਜ਼ਗਾਰ ਵਿਚ ਸਨ ਜਦੋਂ ਕਿ 2011-12 ਵਿਚ 30.4 ਕਰੋੜ ਵਿਅਕਤੀ ਰੋਜ਼ਗਾਰ ਵਿਚ ਸਨ। ਇਹ ਸਮੀਖਿਆ ਅਜੇ ਸਰਵਜਨਿਕ ਨਹੀਂ ਹੋਈ ਹੈ।

UnemploymentUnemployment

ਭਾਰਤ ਦਾ ਪੁਰਸ਼ ਕਾਰਜਬਲ 1993-94 ਵਿਚ 21.9 ਕਰੋੜ ਸੀ, ਜਿਸ ਤੋਂ ਬਾਅਦ ਪਹਿਲੀ ਵਾਰ ਇਸ ਵਿਚ ਕਮੀ ਦਰਜ ਕੀਤੀ ਗਈ ਹੈ। ਪੁਰਸ਼ ਕਾਰਜਬਲ 2011-12 ਦੌਰਾਨ ਵੱਧ ਕੇ 30.4 ਕਰੋੜ ਹੋ ਗਿਆ ਜਦੋਂ ਕਿ 2017-18 ਵਿਚ ਘੱਟ ਕੇ 28.6 ਕਰੋੜ ਰਹਿ ਗਿਆ। ਪੀਐਲਐਫ਼ਐਸ ਦੀ ਰਿਪੋਰਟ ਜੁਲਾਈ 2017 ਤੋਂ ਲੈ ਕੇ ਜੂਨ 2018  ਦੇ ਵਿਚ ਤਿਆਰ ਕੀਤੀ ਗਈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement