
ਏਟੀਐਸ ਨੇ ਕਿਸ਼ਤੀ ਵਿਚੋਂ ਨੌ ਇਰਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ
ਅਹਿਮਦਾਬਾਦ- ਤੱਟ ਰੱਖਿਅਕ ਬਲ ਅਤੇ ਏਟੀਐਸ ਕਰਮਚਾਰੀਆਂ ਨੇ ਗੁਜਰਾਤ ਤੱਟ ਦੇ ਕੋਲ ਇਕ ਕਿਸ਼ਤੀ ਰੋਕ ਕੇ ਉਸ ਵਿਚੋਂ ਕਰੀਬ 100 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਤੱਟ ਰੱਖਿਅਕ ਬਲ ਨੇ ਪਾਕਿਸਤਾਨ ਤੋਂ 500 ਕਰੋੜ ਰੁਪਏ ਮੁੱਲ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਇਕ ਵੱਡੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ ਵਿਚ ਸਵਾਰ ਚਾਲਕ ਟੀਮ ਨੇ ਕਿਸ਼ਤੀ ਨੂੰ ਅੱਗ ਲਗਾ ਦਿੱਤੀ ਅਤੇ ਨਸ਼ੀਲੇ ਪਦਾਰਥ ਖ਼ਤਮ ਕਰਨ ਦੀ ਵੀ ਕੋਸ਼ਿਸ਼ ਕੀਤੀ। ਏਟੀਐਸ ਨੇ ਕਿਸ਼ਤੀ ਵਿਚੋਂ ਨੌ ਇਰਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਰਾਨੀ ਕਿਸ਼ਤੀ ਵਿਚ ਸਾਮਾਨ ਪਾਕਿਸਤਾਨ ਦੇ ਗਵਾਦਰ ਬੰਦਰਗਾਹ ਵਿਚ ਲਿਆਂਦਾ ਗਿਆ ਸੀ। ਤਟਰੱਖਿਅਕ ਅਤੇ ਸੂਬੇ ਦੇ ਭ੍ਰਿਸ਼ਟਾਚਾਰ ਰੋਕ ਦਸਤੇ ਨੇ ਗੁਜਰਾਤ ਦੇ ਕੋਲੋਂ ਸਮੁੰਦਰ ਦੇ ਮੱਧ ਵਿਚ ਇਹ ਸੰਯੁਕਤ ਮੁਹਿੰਮ ਚਲਾਈ। ਅਧਿਕਾਰੀਆਂ ਨੇ ਦੱਸਿਆ ਕਿ ਤੱਟ ਰੱਖਿਅਕ ਅਤੇ ਏਟੀਐਸ ਕਰਮਚਾਰੀਆਂ ਦੇ ਨੇੜੇ ਆਉਣ ਉਤੇ ਕਿਸ਼ਤੀ ਵਿਚ ਸਵਾਰ ਲੋਕਾਂ ਨੇ ਉਸਨੂੰ ਅੱਗ ਲਗਾ ਦਿੱਤੀ। ਇਕ ਅਧਿਕਾਰਤ ਪ੍ਰੈਸ ਨੇ ਬਿਆਨ ਵਿਚ ਦੱਸਿਆ ਕਿ ਕਿਸ਼ਤੀ ਪੋਰਬੰਦਰ ਦੇ ਕੋਲ ਡੁੱਬ ਗਈ।
ਬਿਆਨ ਵਿਚ ਕਿਹਾ ਗਿਆ ਕਿ ਤਸਕਰਾਂ ਦੀ ਕਿਸ਼ਤੀ ਉਤੇ ਸਵਾਰ ਨੌ ਇਰਾਨੀ ਨਾਗਰਿਕਾਂ ਤੋਂ ਪੁੱਛਗਿੱਛ ਵਿਚ ਖੁਲਾਸਾ ਹੋਇਆ ਕਿ ਪਾਕਿਸਤਾਨੀ ਨਾਗਰਿਕ ਹਾਮਿਦ ਮਾਲੇਕ ਨੇ ਇਹ ਨਸ਼ੀਲੇ ਪਦਾਰਥ ਭੇਜੇ ਸਨ। ਜਿਸ ਨੂੰ ਪਾਕਿਸਤਾਨ ਦੇ ਗਵਾਦਰ ਬੰਦਰਗਾਹ ਵਿਚ ਇਰਾਨੀ ਕਿਸ਼ਤੀ ਵਿਚ ਰੱਖਿਆ ਗਿਆ ਸੀ। ਇਸ 100 ਕਿਲੋ ਨਸ਼ੀਲੇ ਪਦਾਰਥ ਦੀ ਅਨੁਮਾਨਤ ਮੁੱਲ 500 ਕਰੋੜ ਰੁਪਏ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੁਜਰਾਤ ਏਟੀਐਸ ਨੂੰ ਇਕ ਸੂਚਨਾ ਮਿਲੀ ਸੀ ਕਿ ਇਕ ਇਰਾਨੀ ਕਿਸ਼ਤੀ ਗੁਜਰਾਤ ਤੱਟ ਦੇ ਕੋਲ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਉਤੇ ਏਟੀਐਸ ਨੇ ਤਟਰੱਖਿਅਕ ਬਲ ਅਤੇ ਗੁਰਜਾਤ ਪੁਲਿਸ ਦੀ ਮਰੀਨ ਟਾਸਕ ਫੋਰਸ ਨਾਲ ਸੰਪਰਕ ਕੀਤਾ।