ਸਮਝੌਤਾ ਐਕਸਪ੍ਰੈਸ ਧਮਾਕੇ ਨੂੰ ਲੈ ਕੇ ਜੱਜ ਦਾ ਫੈਸਲਾ ਆਇਆ ਸਾਹਮਣੇ
Published : Mar 28, 2019, 5:40 pm IST
Updated : Mar 28, 2019, 5:40 pm IST
SHARE ARTICLE
Samjhauta express blast
Samjhauta express blast

ਸਮਝੌਤਾ ਐਕਸਪ੍ਰੈਸ ਧਮਾਕੇ ਵਿਚ ਕਿਸੇ ਨੂੰ ਸਜ਼ਾ ਨਾ ਹੋਣ ਦੇ ਕਾਰਨ ਸਬੰਧੀ ਜੱਜ ਦਾ ਫੈਸਲਾ ਸਾਹਮਣੇ ਆਇਆ ਹੈ।

ਚੰਡੀਗੜ੍ਹ- ਸਮਝੌਤਾ ਐਕਸਪ੍ਰੈਸ ਧਮਾਕੇ ਵਿਚ ਕਿਸੇ ਨੂੰ ਸਜ਼ਾ ਨਾ ਹੋਣ ਦੇ ਕਾਰਨ ਸਬੰਧੀ ਜੱਜ ਦਾ ਫੈਸਲਾ ਸਾਹਮਣੇ ਆਇਆ ਹੈ। ਪੰਚਕੂਲਾ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ ਸਾਲ 2007 ਵਿਚ ਹੋਏ ਸਮਝੌਤਾ ਐਕਸਪ੍ਰੈਸ ਬੰਬ ਧਮਾਕਾ ਮਾਮਲੇ ਵਿਚ ਹਾਲਾਂਕਿ ਅਸੀਮਾਨੰਦ ਸਮੇਤ ਚਾਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ, ਪਰ ਆਪਣੇ ਫੈਸਲੇ ਵਿਚ ਜੱਜ ਨੇ ਲਿਖਿਆ ਹੈ ਕਿ ਇਹ ਹਿੰਸਾ ਨਾਲ ਭਰਿਆ ਹਾਦਸਾ ਸੀ, ਜਿਸ ਦਾ ਫੈਸਲਾ ਬਿਨਾਂ ਕਿਸੇ ਸਜ਼ਾ ਤੋਂ ਤੈਅ ਹੋ ਗਿਆ।

ਜੱਜ ਜਗਦੀਪ ਸਿੰਘ ਲੋਹਾਨ ਨੇ ਮੁਲਜ਼ਮਾਂ ਨੂੰ ਬਰੀ ਕਰਦਿਆਂ ਅਫਸੋਸ ਵੀ ਜਤਾਇਆ। ਜਗਦੀਪ ਸਿੰਘ ਉਹੀ ਵਿਸ਼ੇਸ਼ ਜੱਜ ਹਨ, ਜਿਨ੍ਹਾਂ ਨੇ ਬਲਾਤਕਾਰ ਤੇ ਕਤਲ ਦੇ ਦੋਸ਼ ਵਿਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕ੍ਰਮਵਾਰ 20-20 ਸਾਲ ਅਤੇ ਤਾ-ਉਮਰ ਕੈਦ ਤਕ ਦੀ ਸਖ਼ਤ ਸਜ਼ਾ ਸੁਣਾਈ ਸੀ। ਉਦੋਂ ਉਹ ਸੀਬੀਆਈ ਦੇ ਕੇਸ ਦੀ ਸੁਣਵਾਈ ਕਰ ਰਹੇ ਸਨ, ਇਸ ਵਾਰ ਐਨਆਈਏ ਦੇ ਕੇਸ ਨੂੰ ਉਨ੍ਹਾਂ ਸੁਣਿਆ।

ਆਪਣੀ ਜੱਜਮੈਂਟ ਵਿਚ ਜੱਜ ਇਹ ਵੀ ਲਿਖਿਆ ਕਿ ਐਨਆਈਏ ਵੱਲੋਂ ਪੁਖ਼ਤਾ ਸਬੂਤ ਨਾ ਪੇਸ਼ ਕਰਨ 'ਤੇ ਮੁਲਜ਼ਮਾਂ ਨੂੰ ਬਰੀ ਕਰਨ ਦਾ ਫੈਸਲਾ ਕੀਤਾ ਗਿਆ ਸੀ। ਅਦਾਲਤ ਨੇ ਕਿਹਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਤੇ ਕੋਈ ਵੀ ਧਰਮ ਹਿੰਸਾ ਫੈਲਾਉਣੀ ਨਹੀਂ ਸਿਖਾਉਂਦਾ ਪਰ ਅਦਾਲਤ ਸਬੂਤਾਂ ਦੇ ਆਧਾਰ 'ਤੇ ਚੱਲਦੀ ਹੈ ਤੇ ਸਮਝੌਤਾ ਬਲਾਸਟ ਮਾਮਲੇ ਵਿਚ ਸਬੂਤਾਂ ਦੀ ਘਾਟ ਰਹਿ ਗਈ ਸੀ।

Judgement of judge jagdeep singhJudgement of judge Jagdeep Singh

ਹਾਲਾਂਕਿ, ਫੈਸਲੇ ਵਿਚ ਇਹ ਸਪੱਸ਼ਟ ਤੌਰ 'ਤੇ ਲਿਖਿਆ ਗਿਆ ਕਿ ਅਸੀਮਾਨੰਦ, ਲੋਕੇਸ਼ ਸ਼ਰਮਾ, ਕਮਲ ਚੌਹਾਨ ਤੇ ਰਜਿੰਦਰ ਚੌਧਰੀ ਨੂੰ ਐਨਆਈਏ ਵੱਲੋਂ ਸਾਜਿਸ਼ ਰਚਣ ਦੇ ਇਲਜ਼ਾਮ ਹੇਠ ਮੁਲਜ਼ਮ ਬਣਾਇਆ ਗਿਆ ਸੀ ਪਰ ਉਨ੍ਹਾਂ ਵੱਲੋਂ ਸਾਜ਼ਿਸ਼ ਰਚਣ ਦੇ ਪੁਖ਼ਤਾ ਸਬੂਤ ਦੇਣ ਵਿਚ ਐਨਆਈਏ ਅਸਮਰੱਥ ਰਹੀ। ਕਮਲ ਚੌਹਾਨ ਵੱਲੋਂ ਪੇਸ਼ੀਆਂ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਵੀ ਇੱਕ ਇਕਬਾਲੀਆ ਬਿਆਨ ਦਿੱਤਾ ਗਿਆ ਸੀ, ਜਿਸ ਦੀ ਅਦਾਲਤ ਨੇ ਪੁਸ਼ਟੀ ਕੀਤੀ ਸੀ।

ਪਰ ਫੈਸਲਾ ਸੁਣਾਉਂਦੇ ਸਮੇਂ ਜੱਜ ਨੇ ਕਿਹਾ ਕਿ ਕਨਫੈਸ਼ਨ ਬਿਆਨ ਸਬੂਤਾਂ ਨਾਲ ਜੁੜਦਾ ਹੈ ਜੇਕਰ ਤਫ਼ਤੀਸ਼ੀ ਏਜੰਸੀ ਸਬੂਤ ਨਹੀਂ ਪੇਸ਼ ਕਰ ਸਕੀ ਤਾਂ ਬਿਆਨ ਦਾ ਕੋਈ ਮੁੱਲ ਨਹੀਂ। ਐਨਆਈਏ ਨੇ ਆਪਣੀ ਤਫ਼ਤੀਸ਼ ਵਿਚ ਸਪੱਸ਼ਟ ਕੀਤਾ ਸੀ ਕਿ ਅਸੀਮਾਨੰਦ ਵੱਲੋਂ ਦਿੱਤੇ ਹੋਏ ਭੜਕਾਊ ਬਿਆਨਾਂ ਤੋਂ ਬਾਅਦ ਤਫਤੀਸ਼ ਅੱਤਵਾਦੀ ਹਮਲੇ ਵੱਲ ਚੱਲੀ ਸੀ। ਇਸ ਮਗਰੋਂ ਕਮਲ ਚੌਹਾਨ ਰਜਿੰਦਰ ਚੌਧਰੀ ਅਸੀਮਾਨੰਦ ਦੇ ਬਿਆਨ ਦਰਜ ਕੀਤੇ ਗਏ ਸੀ।

ਜੱਜ ਜਗਦੀਪ ਸਿੰਘ ਲੋਹਾਨ ਨੇ ਸਮਝੌਤਾ ਧਮਾਕੇ ਵਿਚ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣ ਵਾਲੇ ਏਐਸਆਈ ਕਸ਼ਮੀਰ ਸਿੰਘ ਦੀ ਸ਼ਲਾਘਾ ਕੀਤੀ ਸੀ। ਉਨ੍ਹਾਂ ਲਿਖਿਆ ਕਿ ਸਮਝੌਤਾ ਐਕਸਪ੍ਰੈਸ ਦੀਆਂ ਬਲ਼ਦੀਆਂ ਬੋਗ਼ੀਆਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਵਾਲੇ ਕਸ਼ਮੀਰ ਸਿੰਘ ਨੂੰ ਸੂਰਬੀਰਤਾ ਲਈ ਸਰਵੋਤਮ ਬਹਾਦਰੀ ਪੁਰਸਕਾਰ ਮਿਲਣਾ ਚਾਹੀਦਾ ਹੈ। ਜੱਜ ਨੇ ਹੋਰਨਾਂ ਸੁਰੱਖਿਆ ਜਵਾਨਾਂ ਨੂੰ ਲੋਕਾਂ ਦੀ ਰਾਖੀ ਲਈ ਸਰਬੋਤਮ ਕੁਰਬਾਨੀ ਦੇਣ ਤੋਂ ਨਾ ਹਿਚਕਿਚਾਉਣ ਦੀ ਸਲਾਹ ਵੀ ਦਿੱਤੀ।

ਜ਼ਿਕਰਯੋਗ ਹੈ ਕਿ ਬੀਤੀ 20 ਮਾਰਚ ਨੂੰ ਸਮਝੌਤਾ ਐਸਕਪ੍ਰੈੱਸ ਧਮਾਕਾ ਕਾਂਡ ਦੇ ਚਾਰ ਮੁੱਖ ਮੁਲਜ਼ਮਾਂ ਨੂੰ ਪੰਚਕੂਲਾ ਸਥਿਤ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਵਿਸ਼ੇਸ਼ ਅਦਾਲਤ ਨੇ ਬਰੀ ਕਰ ਦਿੱਤਾ ਸੀ। ਮੁੱਖ ਮੁਲਜ਼ਮ ਅਸੀਮਾਨੰਦ, ਲੋਕੇਸ਼ ਸ਼ਰਮਾ, ਕਮਲ ਚੌਹਾਨ ਤੇ ਰਜਿੰਦਰ ਚੌਧਰੀ ਬਰੀ ਕਰ ਦਿੱਤੇ ਗਏ ਸਨ। ਮਾਮਲੇ ਦੇ ਸੱਤ ਮੁਲਜ਼ਮਾਂ ਵਿੱਚੋਂ ਦੋ ਰਾਮਚੰਦਰਾ ਸੰਦੀਪ ਡਾਂਗੇ ਤੇ ਅਮਿਤ ਫਰਾਰ ਹਨ ਤੇ ਸੁਨੀਲ ਜੋਸ਼ੀ ਦੀ ਮੌਤ ਹੋ ਚੁੱਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement