
ਭਾਰਤ ਅਤੇ ਪਾਕਿਸਤਾਨ ਦੇ ਆਪਣੀ-ਆਪਣੀ ਵੱਲ ਤੋਂ ਰੇਲ ਸੇਵਾ ਬਹਾਲ ਕਰਨ ‘ਤੇ ਸਹਿਮਤ ਹੋਣ ਤੋਂ ਬਾਅਦ ਸਮਝੌਤਾ ਐਕਸਪ੍ਰੈਸ ਰੇਲ ਐਤਵਾਰ ਨੂੰ ਦਿੱਲੀ ਤੋਂ...
ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਦੇ ਆਪਣੀ-ਆਪਣੀ ਵੱਲ ਤੋਂ ਰੇਲ ਸੇਵਾ ਬਹਾਲ ਕਰਨ ‘ਤੇ ਸਹਿਮਤ ਹੋਣ ਤੋਂ ਬਾਅਦ ਸਮਝੌਤਾ ਐਕਸਪ੍ਰੈਸ ਰੇਲ ਐਤਵਾਰ ਨੂੰ ਦਿੱਲੀ ਤੋਂ ਪਾਕਿਸਤਾਨ ਲਈ ਰਵਾਨਾ ਹੋਵੇਗੀ। ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ। ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਪਾਕਿਸਤਾਨ ਵਲੋਂ ਰਿਹਾਅ ਕਰਨ ਤੋਂ ਅਗਲੇ ਦਿਨ ਇਹ ਐਲਾਨ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਭਾਰਤ ਤੋਂ ਪਹਿਲੀ ਰੇਲ 3 ਮਾਰਚ ਨੂੰ ਚੱਲੇਗੀ।
India,Pakistan
ਭਾਰਤੀ ਹਵਾਈ ਫੌਜ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਆਪਣੇ ਵਲੋਂ ਰੇਲ ਸੇਵਾ ਰੱਦ ਕਰ ਦਿੱਤੀ ਸੀ, ਜਿਸ ਤੋਂ ਬਾਅਦ ਭਾਰਤ ਨੇ ਵੀ 28 ਫਰਵਰੀ ਨੂੰ ਸਮਝੌਤਾ ਐਕਸਪ੍ਰੈਸ ਰੇਲ ਦਾ ਓਪਰੇਸ਼ਨ ਰੱਦ ਕਰ ਦਿੱਤਾ ਸੀ। ਰੇਲ ਐਤਵਾਰ ਨੂੰ ਭਾਰਤ ਵਲੋਂ ਚੱਲੇਗੀ ਜਦ ਕਿ ਪਾਕਿਸਤਾਨ ਵਲੋਂ ਇਹ ਸੋਮਵਾਰ ਨੂੰ ਵਾਪਸੀ ਯਾਤਰਾ ਲਈ ਲਾਹੌਰ ਤੋਂ ਚੱਲੇਗੀ। ਭਾਰਤ ਵਲੋਂ ਰੇਲ ਦਿੱਲੀ ਤੋਂ ਅਟਾਰੀ ਲਈ ਅਤੇ ਪਾਕਿਸਤਾਨ ਵਲੋਂ ਰੇਲ ਲਾਹੌਰ ਤੋਂ ਵਾਘਾ ਤੱਕ ਚੱਲਦੀ ਹੈ।