
ਮਾਇਆਵਤੀ ਨੇ ਗ਼ਰੀਬਾਂ ਅਤੇ ਕਿਸਾਨਾਂ ਦੇ ਮਾਮਲੇ ਚ ਦੋਨਾਂ ਪਾਰਟੀਆਂ ਨੂੰ ਇਕ ਦੂਜੇ ਨਾਲ ਮਿਲੇ ਜੁਲੇ ਕਰਾਰ ਦਿੱਤਾ
ਲਖਨਊ- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ‘ਗ਼ਰੀਬੀ ਹਟਾਓ' ਨਾਰੇ ਨੂੰ ਲੈ ਕੇ ਇਕ ਵਾਰ ਮੁੜ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਤੇ ਸਿਆਸੀ ਹਮਲੇ ਕੀਤੇ। ਮਾਇਆਵਤੀ ਨੇ ਗ਼ਰੀਬਾਂ ਅਤੇ ਕਿਸਾਨਾਂ ਦੇ ਮਾਮਲੇ ਚ ਦੋਨਾਂ ਪਾਰਟੀਆਂ ਨੂੰ ਇਕ ਦੂਜੇ ਨਾਲ ਮਿਲੇ ਜੁਲੇ ਕਰਾਰ ਦਿੱਤਾ।
ਟਵਿੱਟਰ ਤੇ ਆਈ ਮਾਇਆਵਤੀ ਨੇ ਕਿਹਾ, ਸੱਤਾਧਾਰੀ ਭਾਜਪਾ ਦਾ ਕਾਂਗਰਸ ਪਾਰਟੀ ਤੇ ਦੋਸ਼ ਹੈ ਕਿ ਉਸਦਾ ਗ਼ਰੀਬੀ ਹਟਾਓ–2 ਦਾ ਨਾਰਾ ਚੋਣਾਂ ਦੌਰਾਨ ਕੀਤਾ ਜਾਣ ਵਾਲਾ ਧੋਖਾ ਹੈ, ਇਹ ਸੱਚ ਹੈ, ਪਰ ਕੀ ਚੋਣਾਂ ਚ ਕੀਤਾ ਜਾ ਰਿਹਾ ਇਹ ਧੋਖਾ ਤੇ ਵਾਅਦਾ ਖਿਲਾਫ਼ੀ ਦਾ ਹੱਕ ਸਿਰਫ਼ ਭਾਜਪਾ ਕੋਲ ਹੀ ਹੈ? ਗ਼ਰੀਬਾਂ, ਮਜ਼ਦੂਰਾਂ, ਕਿਸਾਨਾਂ ਆਦਿ ਦੇ ਹਿਤਾਂ ਦੀ ਉਮੀਦ ਦੇ ਮਾਮਲੇ ਚ ਦੋਨਾਂ ਹੀ ਪਾਰਟੀਆਂ ਇੱਕ ਦੂਜੇ ਨਾਲ ਮਿਲੀਆਂ ਹੋਈਆਂ ਹਨ।