
ਕਿਹਾ ਕਿ ਕੇਂਦਰ ਸਰਕਾਰ ਨੇ ਸਾਡੀ ਅਖ਼ਬਾਰ ਵਿਚ ਤਸਵੀਰ ਛਿਪਾ ਝੂਠ ਬੋਲਿਆ ਹੈ ।
ਕੋਲਕਾਤਾ, ਪੱਛਮੀ ਬੰਗਾਲ: (ਚਰਨਜੀਤ ਸਿੰਘ ਸੁਰਖ਼ਾਬ) : ਕੋਲਕਾਤਾ ਦੇ ਬਾਹੂਬਹੀ ਬਾਜ਼ਾਰ ਦੇ ਲੋਕਾਂ ਨੇ ਕੇਂਦਰ ਸਰਕਾਰ ਵੱਲੋਂ ਬੋਲੇ ਗਏ ਝੂਠ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਸਾਨੂੰ ਘਰ ਹੀ ਨਹੀਂ ਦਿੱਤੇ ਤਾਂ ਅਸੀਂ ਨਵੇਂ ਘਰਾਂ ‘ਚ ਕਿਵੇਂ ਰਹਿ ਸਕਦੇ ਹਾਂ । ਬਾਬੂਵਹੀ ਬਾਜ਼ਾਰ ਦੀ ਔਰਤ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਨੂੰ ਕੋਈ ਵੀ ਘਰ ਨਹੀਂ ਦਿੱਤਾ।
photoਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਾਡੀ ਅਖ਼ਬਾਰ ਵਿਚ ਤਸਵੀਰ ਛਿਪਾ ਝੂਠ ਬੋਲਿਆ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਬਾਹੂਬਹੀ ਇਲਾਕੇ ਦੇ ਗ਼ਰੀਬਾਂ ਨੂੰ ਮੁਫ਼ਤ ਵਿੱਚ ਕਰ ਦਿੱਤੇ ਜਾਣਗੇ । ਜਿਸ ਦੀ ਇਕ ਤਸਵੀਰ ਅਖ਼ਬਾਰ ਵਿਚ ਵੀ ਛਾਪੀ ਗਈ ਸੀ। ਉਨ੍ਹਾਂ ਕਿਹਾ ਕਿ ਅਖ਼ਬਾਰ ਵਿਚ ਮੇਰੇ ਘਰ ਦੀ ਤਸਵੀਰ ਛਾਪੀ ਬਿਲਕੁਲ ਗਲਤ ਹੈ, ਸਾਨੂੰ ਕੋਈ ਘਰ ਨਹੀਂ ਮਿਲਿਆ।
photoਲਕਸ਼ਮੀ ਦੇਵੀ ਨੇ ਦੱਸਿਆ ਕਿ ਮੇਰੇ ਪਰਿਵਾਰ ਵਿੱਚ ਅੱਠ ਮੈਂਬਰ ਹਨ , ਸਾਡੇ ਕੋਲ ਇਕੋ ਹੀ ਕਮਰਾ ਹੈ, ਜਿਸ ਵਿੱਚ ਅਸੀਂ ਪਿਛਲੇ ਦਰਜਨਾਂ ਸਾਲਾਂ ਤੋਂ ਆਪਣਾ ਜੀਵਨ ਨਿਰਵਾਹ ਕਰ ਰਹੇ ਹਨ, ਕਲਕੱਤਾ ਨਿਵਾਸੀ ਔਰਤ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਕ ਇਸ਼ਤਿਹਾਰ ਅਖਬਾਰ ਵਿਚ ਦਿੱਤਾ ਗਿਆ ਸੀ ਜਿਸ ਵਿਚ ਮੈਨੂੰ ਪ੍ਰਧਾਨ ਮੰਤਰੀ ਤੋਂ ਨਵਾਂ ਘਰ ਲੈਂਦਿਆਂ ਦਿਖਾਇਆ ਗਿਆ ਹੈ।
photoਉਨ੍ਹਾਂ ਦੱਸਿਆ ਕਿ ਅਖ਼ਬਾਰ ਵਿੱਚ ਛਪੀ ਤਸਵੀਰ ਮੇਰੀ ਹੈ ਪਰ ਸਾਨੂੰ ਪ੍ਰਧਾਨ ਮੰਤਰੀ ਵੱਲੋਂ ਕੋਈ ਵੀ ਘਰ ਨਹੀਂ ਦਿੱਤਾ ਗਿਆ। ਬਜ਼ੁਰਗ ਔਰਤ ਲਕਸ਼ਮੀ ਦੇਵੀ ਨੇ ਸਪੋਕਸਮੈਨ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੇ ਪਰਿਵਾਰ ਨੂੰ ਨਵਾਂ ਘਰ ਜ਼ਰੂਰ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਪਿਛਲੀ 26 ਫਰਵਰੀ ਨੂੰ ਕੇਂਦਰ ਸਰਕਾਰ ਵੱਲੋਂ ਇਕ ਇਸਤਿਹਾਰ ਛਾਪਿਆ ਗਿਆ ਜਿਸ ਵਿਚ ਇੱਕ ਗਰੀਬ ਔਰਤ ਨੂੰ ਪ੍ਰਧਾਨ ਮੰਤਰੀ ਤੋਂ ਨਵੇਂ ਘਰ ਲੈਂਦਿਆਂ ਦਿਖਾਇਆ ਗਿਆ, ਜਦੋਂ ਇਸ ਦੀ ਸਚਾਈ ਬਾਰੇ ਸਪੋਕਸਮੈਨ ਪਤਾ ਕੀਤਾ ਤਾਂ ਪ੍ਰਧਾਨ ਮੰਤਰੀ ਵੱਲੋਂ ਜਾਰੀ ਕੀਤਾ ਗਿਆ ਇਸਤਿਹਾਰ ਝੂਠਾ ਨਿਕਲਿਆ ਹੈ।