
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਤਲਕਾਂਡ ਵਿਚ ਸਜ਼ਾ ਕੱਟ ਰਹੀ ਨਲਿਨੀ ਦੀ ਪਟੀਸ਼ਨ 'ਤੇ 27 ਅਪ੍ਰੈਲ ਨੂੰ ਫ਼ੈਸਲਾ ਸੁਣਾਇਆ ਜਾਵੇਗਾ
ਚੇਨਈ, 27 ਅਪ੍ਰੈਲ : ਮਦਰਾਸ ਹਾਈ ਕੋਰਟ ਨੇ ਰਾਜੀਵ ਗਾਂਧੀ ਕਤਲਕਾਂਡ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਦੀ ਸਮੇਂ ਤੋਂ ਪਹਿਲਾ ਰਿਹਾਈ ਦੀ ਪਟੀਸ਼ਨ ਨੂੰ ਖ਼ਾਰਜ ਕਰ ਦਿਤਾ ਹੈ। ਹਾਈ ਕੋਰਟ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਤਲਕਾਂਡ ਵਿਚ ਸਜ਼ਾ ਕੱਟ ਰਹੀ ਨਲਿਨੀ ਦੀ ਪਟੀਸ਼ਨ 'ਤੇ 27 ਅਪ੍ਰੈਲ ਨੂੰ ਫ਼ੈਸਲਾ ਸੁਣਾਇਆ ਜਾਵੇਗਾ। ਜੱਜ ਕੇ.ਕੇ ਸ਼ਸ਼ਿਧਰਨ ਅਤੇ ਆਰ ਸੁਬਰਮਨੀਅਮ ਦੀ ਬੈਂਚ ਨੇ ਨਲਿਨੀ ਦੀ ਪਟੀਸ਼ਨ 'ਤੇ 24 ਅਪ੍ਰੈਲ ਨੂੰ ਅਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।ਨਲਿਨੀ ਨੇ 1994 ਰਾਜ ਸਰਕਾਰ ਦੀ ਇਕ ਯੋਜਨਾ ਤਹਿਤ ਧਾਰਾ 161 ਤਹਿਤ ਸਮੇਂ ਤੋਂ ਪਹਿਲਾਂ ਰਿਹਾਈ ਲਈ ਅਦਾਲਤ ਦੀ ਬੈਂਚ ਸਾਹਮਣੇ ਬੇਨਤੀ ਕੀਤੀ ਸੀ। ਇਹ ਬੇਨਤੀ ਸਵੀਕਾਰ ਹੋਣ 'ਤੇ ਨਲਿਨੀ ਨੇ ਇਸ ਆਦੇਸ਼ ਨੂੰ ਚੁਣੌਤੀ ਦਿਤੀ ਸੀ। ਰਾਜ ਸਰਕਾਰ ਦੇ ਰਿਪੋਰਟ 'ਤੇ ਚਰਚਾ ਕਰਦੇ ਹੋਏ 22 ਫਰਵਰੀ 2014 ਨੂੰ ਨਲਿਨੀ ਨੇ 1994 ਯੋਜਨਾ ਤਹਿਤ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਕੀਤੀ ਸੀ ਅਤੇ ਬਾਅਦ ਵਿਚ ਅਦਾਲਤ ਦਾ ਰੁੱਖ ਕੀਤਾ ਸੀ।
Nalini
ਸੂਬਾ ਸਰਕਾਰ ਨੇ ਉਸ ਸਮੇਂ ਸੁਪਰੀਮ ਕੋਰਟ ਵਿਚ ਇਸ ਤਰ੍ਹਾਂ ਦਾ ਇਕ ਮਾਮਲਾ ਲਟਕੇ ਰਹਿਣ ਦਾ ਹਵਾਲਾ ਦਿੰਦੇ ਹੋਏ ਇਸ ਦਾ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਸਿੰਗਲ ਜੱਜ ਨੇ ਉਸ ਨੂੰ ਇਸ ਬੇਨਤੀ 'ਤੇ ਵਿਚਾਰ ਕਰਨ ਲਈ ਕਿਹਾ ਸੀ। ਸੁਪਰੀਮ ਕੋਰਟ ਨੇ ਮਾਰਚ 2016 ਵਿਚ ਅਪਣੇ ਆਦੇਸ਼ ਵਿਚ ਸਪੱਸ਼ਟ ਕੀਤਾ ਕਿ ਸੀਆਰਪੀਸੀ ਦੀ ਧਾਰਾ 435 ਤਹਿਤ ਸਮੇਂ ਤੋਂ ਪਹਿਲਾਂ ਰਿਹਾਈ ਕੇਂਦਰ ਦੀ ਸਹਿਮਤੀ ਹੋਵੇਗੀ ਕਿਉਂਕਿ ਮਾਮਲਿਆਂ ਦੀ ਜਾਂਚ ਸੀਬੀਆਈ ਵਰਗੀ ਕੇਂਦਰੀ ਏਜੰਸੀ ਨੇ ਕੀਤੀ ਸੀ।ਸਿੰਗਲ ਜੱਜ ਦਾ ਆਦੇਸ਼ ਬਰਕਰਾਰ ਰੱਖਦੇ ਹੋਏ ਬੈਂਚ ਨੇ ਕਿਹਾ ਕਿ ਨਲਿਨੀ ਤੋਂ ਸੁਪਰੀਮ ਕੋਰਟ ਵਿਚ ਲਟਕੇ ਮਾਮਲੇ 'ਤੇ ਫ਼ੈਸਲਾ ਆਉਣ ਤਕ ਇੰਤਜਾਰ ਕਰਨਾ ਹੋਵੇਗਾ। ਇਸ ਦੇ ਨਾਲ ਹੀ ਅਦਾਲਤ ਨੇ ਉਸ ਦੀ ਅਪੀਲ ਖਾਰਜ਼ ਕਰ ਦਿਤੀ। ਬੈਂਚ ਦੇ ਸਾਹਮਣੇ ਬਹਿਸ ਦੌਰਾਨ ਨਲਿਨੀ ਦੇ ਵਕੀਲ ਰਾਧਾਕ੍ਰਿਸ਼ਣਨ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਦੇ ਆਦੇਸ਼ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ ਕਿਉਕਿ ਉਨ੍ਹਾਂ ਦੀ ਮੁਵੱਕਿਲ ਨੇ ਧਾਰਾ 161 ਤਹਿਤ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਕੀਤੀ ਹੈ। (ਪੀਟੀਆਈ)