
ਮੋਦੀ ਦੀ ਭਗਤੀ ਆਖਰ ਕਿਸ ਤਰ੍ਹਾਂ ਦਾ ਰਾਸ਼ਟਰਵਾਦ ਹੈ।
ਅਮੇਠੀ: ਕਾਂਗਰਸ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਭਾਜਪਾ ਦੇ ਰਾਸ਼ਟਰਵਾਦ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਭਾਜਪਾ ਉਮੀਦਵਾਰ ਦੁਆਰਾ ਪ੍ਰਧਾਨ ਮੰਤਰੀ ਮੋਦੀ ਦੇ ਨਾਮ ਤੇ ਵੋਟ ਮੰਗਣਾ ਆਖਰ ਕਿਸ ਤਰ੍ਹਾਂ ਦਾ ਰਾਸ਼ਟਰਵਾਦ ਹੈ? ਅਮੇਠੀ ਲੋਕ ਸਭਾ ਸੀਟ ਦੇ ਪਿੰਡਾਂ ਦੇ ਦੌਰੇ ’ਤੇ ਪ੍ਰਿਅੰਕਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਮੈਂ ਹੀ ਮੋਦੀ ਵਿਚ ਕਿਹੜਾ ਰਾਸ਼ਟਰਵਾਦ ਹੈ। ਰਾਸ਼ਟਰਵਾਦ ਦਾ ਮਤਲਬ ਕੀ ਹੈ।
Priyanka Gandhi
ਇਸ ਦਾ ਮਤਲਬ ਹੈ ਦੇਸ਼ ਭਗਤੀ ਅਤੇ ਦੇਸ਼ ਪਿਆਰ। ਦੇਸ਼ ਕੌਣ ਹੈ। ਦੇਸ਼ ਦੀ ਜਨਤਾ ਅਤੇ ਉਸ ਦਾ ਪਿਆਰ ਹੈ। ਜੇਕਰ ਤੁਹਾਨੂੰ ਸਿਰਫ ਅਪਣਾ ਹੀ ਮੋਹ ਹੈ ਤਾਂ ਇਹ ਕਿਹੋ ਜਿਹਾ ਰਾਸ਼ਟਰਵਾਦ ਹੈ। ਪਿਅੰਕਾ ਗਾਂਧੀ ਤੋਂ ਪੁੱਛਿਆ ਗਿਆ ਸੀ ਕਿ ਲੋਕ ਸਭਾ ਚੋਣਾਂ ਵਿਚ ਜ਼ਿਆਦਾਤਰ ਭਾਜਪਾ ਉਮੀਦਵਾਰ ਵਿਅਕਤੀਗਤ ਅਕਸ ਦੇ ਬਜਾਏ ਮੋਦੀ ਦੇ ਨਾਮ ’ਤੇ ਵੋਟ ਮੰਗਦੇ ਹੋਏ ਮੈਂ ਹੀ ਮੋਦੀ ਨਾਅਰੇ ਦਾ ਸਹਾਰਾ ਲੈ ਰਹੇ ਹਨ। ਕੀ ਰਾਸ਼ਟਰਵਾਦ ਦਾ ਇਸ ਨਾਲ ਕੋਈ ਲੈਣਾ ਦੇਣਾ ਹੈ।
Priyanka Gandhi Vadra, Congress Gen Secy for UP (East) in Amethi: Issues are clear; employment, education & health.Nationalism is to solve problems of people. Here they don't listen to people, when they raise their issues they suppress them, it's neither democracy nor nationalism pic.twitter.com/6TfbpTqzi6
— ANI UP (@ANINewsUP) April 28, 2019
ਪ੍ਰਿਅੰਕਾ ਨੇ ਅੱਗੇ ਕਿਹਾ ਕਿ ਲੋਕਾਂ ਸਾਹਮਣੇ ਭਾਸ਼ਣ ਦੇਣਾ ਬਹੁਤ ਹੀ ਅਸਾਨ ਹੈ ਪਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਲ ਕਰਨਾ ਹੀ ਅਸਲੀ ਗੱਲ ਹੈ। ਉਹਨਾਂ ਕਿਹਾ ਕਿ ਜ਼ਮੀਨ ’ਤੇ ਸੱਚਾਈ ਬਿਲਕੁੱਲ ਅਲੱਗ ਹੈ। ਜਦੋਂ ਤੁਸੀਂ ਲੋਕਾਂ ਨਾਲ ਮਿਲੋਗੇ, ਉਹਨਾਂ ਨਾਲ ਗਲ ਕਰੋਗੇ ਇਸ ਨਾਲ ਦੂਜਾ ਸੰਦੇਸ਼ ਨਿਕਲਦਾ ਹੈ। ਇਹ ਸੰਦੇਸ਼ ਮੈਂ ਨਾ ਤਾਂ ਕਦੇ ਪ੍ਰਧਾਨ ਮੰਤਰੀ ਅਤੇ ਨਾ ਹੀ ਭਾਜਪਾ ਦੇ ਆਗੂਆਂ ਦੁਆਰਾ ਗ੍ਰਹਿਣ ਕਰਦੇ ਹੋਏ ਦੇਖਿਆ।
Narendra Modi
ਮੈਂ ਪ੍ਰਧਾਨ ਮੰਤਰੀ ਨੂੰ ਅਪਣੇ ਹੀ ਖੇਤਰ ਵਿਚ ਇਕ ਵੀ ਪਿੰਡ ਵਿਚ ਨਹੀਂ ਦੇਖਿਆ। ਉਹਨਾਂ ਨੇ ਕਿਸੇ ਤੋਂ ਕਦੇ ਇਹ ਨਹੀਂ ਪੁੱਛਿਆ ਕਿ ਤੁਹਾਡੀ ਕੀ ਸਮੱਸਿਆ ਹੈ। ਭਾਜਪਾ ਦੀਆਂ ਸਾਰੀਆਂ ਨੀਤੀਆਂ ਲੋਕਾਂ ਦੇ ਵਿਰੁੱਧ, ਨੌਜਵਾਨਾਂ ਵਿਰੁੱਧ ਅਤੇ ਕਿਸਾਨਾਂ ਵਿਰੁੱਧ ਹੀ ਰਹੀਆਂ ਹਨ। ਇੱਥੇ ਅਵਾਰਾ ਪਸ਼ੂਆਂ ਦੀ ਬਹੁਤ ਸਮੱਸਿਆ ਹੈ। ਕਿਸਾਨ ਰਾਤ ਨੂੰ ਬੈਠ ਕੇ ਫਸਲਾਂ ਦੀ ਰਾਖੀ ਕਰਦੇ ਹਨ। ਹੁਣ ਵੀ ਕਈ ਥਾਵਾਂ ’ਤੇ ਬਿਜਲੀ ਨਹੀਂ ਆਉਂਦੀ।