
ਕੋਰੋਨਾ ਵਾਇਰਸ ਸੰਕਰਮਣ ਦੌਰਾਨ ਹਰ ਕਿਸੇ ਦੇ ਮਨ ਵਿਚ ਇਕ ਹੀ ਸਵਾਲ ਹੈ। ਆਖਿਰ ਇਹ ਲੌਕਡਾਊਨ ਕਦੋਂ ਖੁੱਲੇਗਾ?
ਨਵੀਂ ਦਿੱਲੀ: ਕੋਰੋਨਾ ਵਾਇਰਸ ਸੰਕਰਮਣ ਦੌਰਾਨ ਹਰ ਕਿਸੇ ਦੇ ਮਨ ਵਿਚ ਇਕ ਹੀ ਸਵਾਲ ਹੈ। ਆਖਿਰ ਇਹ ਲੌਕਡਾਊਨ ਕਦੋਂ ਖੁੱਲੇਗਾ? ਇਸ ਦੌਰਾਨ ਚੰਗੀ ਖ਼ਬਰ ਇਹ ਹੈ ਕਿ ਸਾਰੀਆਂ ਘਰੇਲੂ ਏਅਰਲਾਈਨਾਂ ਨੇ ਉਡਾਨਾਂ ਦੀ ਬੁਕਿੰਗ ਖੋਲ ਦਿੱਤੀ ਹੈ। ਤੁਸੀਂ ਹੁਣ ਇਹਨਾਂ ਕੰਪਨੀਆਂ ਦੀ ਵੈੱਬਸਾਈਟ ਜਾਂ ਕਿਸੇ ਟ੍ਰੈਵਲ ਪੋਰਟਲ ਤੋਂ ਅਪਣੀ ਟਿਕਟ ਬੁੱਕ ਕਰ ਸਕਦੇ ਹੋ।
Photo
ਮਈ ਮਹੀਨੇ ਦੀ ਨਹੀਂ ਮਿਲੇਗੀ ਟਿਕਟ
ਲੌਕਡਾਊਨ 3 ਮਈ ਨੂੰ ਖਤਮ ਹੋਣ ਵਾਲਾ ਹੈ। ਪਰ ਏਅਰਲਾਈਨਾਂ ਨੇ ਇਸ ਮਹੀਨੇ ਦੀ ਬੁਕਿੰਗ ਤੋਂ ਇਨਕਾਰ ਕਰ ਦਿੱਤਾ ਹੈ। ਇੰਡੀਗੋ, ਗੋ-ਏਅਰ, ਸਪਾਈਸ ਜੈੱਟ ਅਤੇ ਏਅਰ ਏਸ਼ੀਆ ਨੇ ਅਪਣੀ ਬੁਕਿੰਗ 1 ਜੂਨ ਤੋਂ ਖੋਲ੍ਹੀ ਹੈ।
Photo
ਜਾਣਕਾਰਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਲੌਕਡਾਊਨ ਤੋਂ ਬਾਅਦ ਟਿਕਟਾਂ ਦੀ ਬੁਕਿੰਗ ਸ਼ੁਰੂ ਕੀਤੀ ਗਈ ਸੀ ਪਰ ਲੌਕਡਾਊਨ ਦੀ ਮਿਆਦ ਵਧਣ ਕਾਰਨ ਕੰਪਨੀਆਂ ਨੂੰ ਟਿਕਟਾਂ ਦੇ ਪੈਸੇ ਵਾਪਸ ਕਰਨੇ ਪਏ ਸੀ।
Photo
ਇਹੀ ਕਾਰਨ ਹੈ ਕਿ ਹਵਾਈ ਕੰਪਨੀਆਂ ਹੁਣ ਜੂਨ ਤੋਂ ਬੁਕਿੰਗ ਸ਼ੁਰੂ ਕਰਨਗੀਆਂ। ਜ਼ਿਕਰਯੋਗ ਹੈ ਕਿ ਲੌਕਡਾਊਨ ਕਾਰਨ ਸਭ ਤੋਂ ਵੱਡੀ ਮਾਰ ਹਵਾਈ ਕੰਪਨੀਆਂ 'ਤੇ ਪਈ ਹੈ। ਘਾਟੇ ਵਿਚ ਚੱਲ ਰਹੀਆਂ ਜ਼ਿਆਦਾਤਰ ਕੰਪਨੀਆਂ ਕੋਲ ਫਿਲਹਾਲ ਪੈਸੇ ਦੀ ਕਮੀਂ ਆਉਣ ਲੱਗੀ ਹੈ।