
ਇਥੇ ਇਕ ਰਾਹਤ ਦੀ ਖਬਰ ਇਹ ਵੀ ਹੈ ਕਿ ਪਿਛਲੇ 24 ਘੰਟੇ ਦੇ ਵਿਚ ਇਥੇ 8 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਨੂੰ ਠੱਲ ਪਾਉਂਣ ਲਈ ਲੌਕਡਾਊਨ ਲਗਾਇਆ ਗਿਆ ਹੈ। ਪਰ ਹੁਣ ਦਿੱਲੀ ਸਰਕਾਰ ਨੇ ਸਥਿਤੀਆਂ ਨੂੰ ਦੇਖਦਿਆਂ ਇਥੇ ਥੋੜੀ ਢਿੱਲ ਦਿੱਤੀ ਹੈ। ਜਿਸ ਤਹਿਤ ਪਲੰਬਰ, ਇਲੈਕਟ੍ਰਿਸ਼ਨ ਅਤੇ ਪਸ਼ੂ ਡਾਕਟਰਾਂ ਨੂੰ ਢਿੱਲ ਦਿੱਤੀ ਹੈ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਦੇ ਆਦੇਸ਼ ਨਾਲ ਸਿਹਤ ਕਰਮਚਾਰੀਆਂ, ਲੈਬ ਟੈਕਨੀਸ਼ੀਅਨ ਅਤੇ ਵਿਗਿਆਨੀਆਂ ਦੀ ਅੰਤਰ ਰਾਜ ਯਾਤਰਾ ਦੀ ਆਗਿਆ ਵੀ ਹੈ।
lockdown
ਅੱਜ ਤੋਂ ਦਿੱਲੀ ਵਿਚ ਸਾਰੀ ਹੀ ਵਟਰਨਰੀ ਹਸਪਤਾਲ, ਡਿਸਪੈਂਸਰੀਆਂ, ਕਲਿਨਿਕਾਂ, ਪੈਥੋਲੋਜੀ, ਲੈਬ ਅਤੇ ਟੀਕੇ ਦਵਾਈਆਂ ਦੀ ਵਿਕਰੀ ਅਤੇ ਸਪਲਾਈ ਦੀ ਆਗਿਆ ਦੇ ਦਿੱਤੀ ਹੈ। ਇਸ ਤੋਂ ਇਲਾਵਾ ਸਾਰੇ ਮੈਡੀਕਲ ਸਟਾਫ, ਵਿਗਿਆਨੀ, ਨਰਸਾਂ, ਪੈਰਾ ਮੈਡੀਕਲ ਸਟਾਫ, ਲੈਬ ਟੈਕਨੀਸ਼ਨ ਅਤੇ ਅੰਤਰਰਾਜੀ ਟ੍ਰਾਂਸਪੋਰਟ ਨੂੰ (ਹਵਾਈ ਯਾਤਰਾ ਦੁਆਰਾ) ਯਾਤਰਾ ਦੀ ਆਗਿਆ ਦੇ ਦਿੱਤੀ ਹੈ। ਦੱਸ ਦੱਈਏ ਕਿ ਇਸ ਤੋਂ ਇਲਾਵਾ, ਇਲੈਕਟ੍ਰੀਸ਼ੀਅਨ, ਪਲੰਬਰ ਅਤੇ ਵਾਟਰ ਪਿਯੂਰੀਫਾਇਰ ਮਕੈਨਿਕ ਨੂੰ ਵੀ ਛੋਟ ਦਿੱਤੀ ਗਈ ਹੈ।
lockdown
ਦਿੱਲੀ ਸਰਕਾਰ ਨੇ ਆਪਣੇ ਆਦੇਸ਼ ਵਿੱਚ ਵਿਦਿਆਰਥੀਆਂ ਲਈ ਵਿਦਿਅਕ ਕਿਤਾਬ ਸਟੋਰ ਅਤੇ ਇਲੈਕਟ੍ਰਿਕ ਫੈਨ ਦੀ ਦੁਕਾਨ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ ਇਨ੍ਹਾਂ ਸਾਰੀਆਂ ਛੋਟਾਂ ਨੂੰ ਆਪਣੇ ਆਦੇਸ਼ ਅਧੀਨ ਰੱਖਿਆ ਸੀ। ਹੁਣ ਦਿੱਲੀ ਸਰਕਾਰ ਨੇ ਇਸ ਨੂੰ ਲਾਗੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਕੱਲ ਕਰੋਨਾ ਦੇ 293 ਨਵੇਂ ਮਾਮਲੇ ਸਾਹਮਣੇ ਆਏ ਸਨ।
coronavirus lockdown
ਜਿਸ ਤੋਂ ਬਾਅਦ ਕੁਲ ਮਰੀਜ਼ਾਂ ਦੀ ਗਿਣਤੀ 2918 ਤੱਕ ਪੁੱਜ ਗਈ ਹੈ। ਇਸ ਤੋਂ ਇਲਾਵਾ ਇਥੇ ਇਕ ਰਾਹਤ ਦੀ ਖਬਰ ਇਹ ਵੀ ਹੈ ਕਿ ਪਿਛਲੇ 24 ਘੰਟੇ ਦੇ ਵਿਚ ਇਥੇ 8 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਦੇ ਨਾਲ ਹੀ ਦਿੱਲੀ ਵਿਚ ਮਰੀਜ਼ਾਂ ਦਾ ਰਿਕਵਰੀ ਰਿਕਾਰਡ 30 ਫੀਸਦੀ ਦੂਜੇ ਰਾਜਾਂ ਦੇ ਮੁਕਾਬਲੇ ਵਧੀਆਂ ਹੈ ਜਦਕਿ ਰਾਸਟਰੀ ਸਤਰ ਤੇ ਇਹ ਰਿਕਵਰੀ ਰੇਟ 22 ਫੀਸਦੀ ਹੈ।
coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।