
ਹਰਭਜਨ ਸਿੰਘ ਨੇ ਕ੍ਰਿਕਟ ਕਰੀਅਰ ਵਿਚ 103 ਟੈਸਟ ਮੈਂਚਾਂ ਵਿਚ 417 ਵਿਕਟ ਲਏ ਹਨ।
ਨਵੀਂ ਦਿੱਲੀ : ਕਰੋਨਾ ਵਾਇਰਸ ਦੇ ਕਾਰਨ ਜਿੱਥੇ ਪੂਰੀ ਦੁਨੀਆਂ ਵਿਚ ਹਾਹਾਕਾਰ ਮੱਚੀ ਹੋਈ ਹੈ ਅਤੇ ਲੋਕ ਮਾਊਸ ਹੋ ਕੇ ਆਪਣੇ ਘਰਾਂ ਵਿਚ ਬੈਠੇ ਹਨ। ਅਜਿਹੇ ਸਮੇਂ ਵਿਚ ਪੂਰਵੀ ਕ੍ਰਿਕਟਰ ਹਰਭਜਨ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇਕ ਮਜੇਦਾਰ ਫੋਟੋ ਸ਼ੇਅਰ ਕੀਤੀ ਹੈ। ਜਿਸ ਨੂੰ ਦੇਖ ਲੋਕ ਆਪਣਾ ਹਾਸਾ ਨਹੀਂ ਰੋਕ ਪਾਉਂਣਗੇ।
Harbhajan Singh
ਸੋਸ਼ਲ ਮੀਡੀਆ ਤੇ ਹਮੇਸ਼ਾ ਹੀ ਐਕਟਿਵ ਰਹਿਣ ਵਾਲੇ ਹਰਭਜਨ ਸਿੰਘ ਨੇ ਇਕ ਫਨੀ ਹੈਅਰ – ਕੱਟ ਸ਼ੇਅਰ ਕੀਤਾ ਹੈ। ਇਸ ਤਸਵੀਰ ਨੂੰ ਦੇਖਣ ਵਾਲਾ ਪਹਿਲੀ ਵਾਰ ਕੋਈ ਵੀ ਧੋਖਾ ਖਾ ਜਾਵੇਗਾ। ਜਿਸ ਹੈਅਰ-ਕੱਟ ਨੂੰ ਹਰਭਜਨ ਸਿੰਘ ਨੇ ਸ਼ੇਅਰ ਕੀਤਾ ਹੈ ਉਸ ਵਿਚ ਨਾਈ ਦੇ ਦੁਆਰਾ ਇਕ ਵਿਅਕਤੀ ਦੇ ਸਿਰ ਦੀ ਪਿਛਲੀ ਸਾਈਡ ਚੇਹਰੇ ਵਰਗਾ ਡਜ਼ਾਈਨ ਬਣਾਇਆ ਗਿਆ ਹੈ।
photo
ਦੱਸ ਦੱਈਏ ਕਿ ਇਸ ਤਸਵੀਰ ਨੂੰ ਪਹਿਲੀ ਵਾਰ ਦੇਖਣ ਵਾਲੇ ਵਿਅਕਤੀ ਨੂੰ ਇਹ ਅੰਦਾਜ਼ਾ ਲਗਾਉਂਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਇਸ ਵਿਅਕਤੀ ਦਾ ਮੂੰਹ ਕਿਸ ਸਾਈਡ ਹੈ। ਹਰਭਜਨ ਨੇ ਇਸ ਫਨੀ ਹੈਅਰ-ਕੱਟ ਨੂੰ ਆਪਣੇ ਇੰਸਟਾਗ੍ਰਾਮ ਆਕਾਊਂਟ ਤੇ ਸ਼ੇਅਰ ਕਰਦਿਆਂ ਕੈਪਸ਼ਨ ਵਿਚ ਲਿਖਿਆ ਕਿ ਸਿਰਫ ਕਰੋਨਾ ਵਾਇਰਸ ਨੂੰ ਕਨਫਿਊਜ ਕਰਨ ਲਈ ਕਿ ਕਿਸ ਸਾਈਡ ਤੋਂ ਆਉਂਣਾ ਹੈ।
Harbhajan Singh
ਜ਼ਿਕਰਯੋਗ ਹੈ ਕਿ ਨਾਈ ਨੇ ਕੰਟਿੰਗ ਦੌਰਾਨ ਵਿਅਕਤੀ ਦੇ ਸਿਰ ਤੇ ਸ਼ਕਲ ਵਰਗਾ ਸਟਾਈਲ ਬਣਾ ਦਿੱਤਾ ਹੈ, ਜਿਸ ਵਿਚ ਐਨਕਾਂ ਅਤੇ ਦਾੜੀ ਵੀ ਬਣਾਈ ਗਈ ਹੈ। ਜਿਸ ਤੋਂ ਬਾਅਦ ਇਸ ਪੋਸਟ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੋ। ਦੱਸ ਦੱਈਏ ਕਿ ਹਰਭਜਨ ਸਿੰਘ ਨੇ ਕ੍ਰਿਕਟ ਕਰੀਅਰ ਵਿਚ 103 ਟੈਸਟ ਮੈਂਚਾਂ ਵਿਚ 417 ਵਿਕਟ ਲਏ ਹਨ।
Harbhajan Singh
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।