ਕਈ ਰਾਜਾਂ ਵਿਚ ਭਿਆਨਕ ਗਰਮੀ ਪਈ, ਪ੍ਰਦੇਸ਼ਾਂ ਵਿਚ ਅਲਰਟ ਜਾਰੀ
Published : May 28, 2018, 6:06 pm IST
Updated : May 28, 2018, 6:06 pm IST
SHARE ARTICLE
terrible heat
terrible heat

ਭੋਪਾਲ / ਨਵੀਂ ਦਿੱਲੀ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਸਮੇਤ ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਤੇਜ਼ ਧੁੱਪ ਵਾਲੀ ਗਰਮੀ ਪੈ ਰਹੀ ਹੈ.........

ਚੰਡੀਗੜ੍ਹ : ਭੋਪਾਲ / ਨਵੀਂ ਦਿੱਲੀ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਸਮੇਤ ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਤੇਜ਼ ਧੁੱਪ ਵਾਲੀ ਗਰਮੀ ਪੈ ਰਹੀ ਹੈ| ਪੂਰੇ ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉਤਰਾਖੰਡ ਅਤੇ ਜੰਮੂ-ਕਸ਼ਮੀਰ ਦੇ ਕੁੱਝ ਹਿੱਸੇ ਲੂ ਦੀ ਚਪੇਟ ਵਿਚ ਹਨ| ਮੌਸਮ ਵਿਭਾਗ ਦੇ ਮੁਤਾਬਕ ਕੁੱਝ ਹਿਸਿਆਂ ਵਿਚ ਅਗਲੇ ਦੋ-ਤਿੰਨ ਦਿਨ ਤੱਕ ਲੂ ਦਾ ਕਹਰ ਜਾਰੀ ਰਹੇਗਾ| ਮੌਸਮ ਵਿਭਾਗ ਨੇ ਲੂ ਦਾ ਅਲਰਟ ਜਾਰੀ ਕੀਤਾ ਹੈ|

hot dayhot dayਭੋਪਾਲ ਵਿਚ ਤਾਪਮਾਨ ਵਿਚ 0.3 ਡਿਗਰੀ ਸੇਲਸੀਅਸ ਦਾ ਵਾਧਾ ਹੋਇਆ| ਇੱਥੇ ਪਾਰਾ 45.3 ਡਿਗਰੀ ਉੱਤੇ ਪਹੁੰਚ ਗਿਆ| ਪੂਰੇ ਪ੍ਰਦੇਸ਼ ਵਿਚ ਖਜੁਰਾਹੋ ਸਭ ਤੋਂ ਜ਼ਿਆਦਾ ਗਰਮ ਰਿਹਾ| ਉੱਥੇ ਦਿਨ ਦਾ ਤਾਪਮਾਨ 47.2 ਡਿਗਰੀ ਦਰਜ ਕੀਤਾ ਗਿਆ| ਦੱਸਿਆ ਗਿਆ ਕਿ ਇਹ ਦੇਸ਼ ਵਿਚ ਸਭ ਤੋਂ ਗਰਮ ਸਥਾਨ ਸੀ| ਰਾਜਸਥਾਨ ਦੇ ਬੂੰਦੀ ਵਿਚ ਤਹਿਸੀਲ ਦਫ਼ਤਰ ਦੇ ਅਨੁਸਾਰ ਐਤਵਾਰ ਨੂੰ ਸਭ ਤੋਂ ਜ਼ਿਆਦਾ ਤਾਪਮਾਨ 48 ਡਿਗਰੀ ਸੇਲਸੀਅਸ ਦਰਜ ਹੋਇਆ| ਝਾਲਾਵਾੜ ਅਤੇ ਬਾਰਾਂ ਵਿਚ ਵੀ ਤਾਪਮਾਨ 48 ਡਿਗਰੀ ਦੱਸਿਆ ਗਿਆ| 

Summer seasonSummer seasonਭਿਆਨਕ ਗਰਮੀ ਦੇ ਕਾਰਨ 16 ਸ਼ਹਿਰਾਂ ਵਿਚ ਪਾਰਾ 45-46 ਡਿਗਰੀ ਜਾਂ ਉਸ ਤੋਂ ਵੀ ਜ਼ਿਆਦਾ ਰਿਹਾ| ਮੌਸਮ ਵਿਭਾਗ ਦੇ ਮੁਤਾਬਿਕ ਐਤਵਾਰ ਨੂੰ ਰਾਜਗੜ ਵਿਚ ਪਾਰਾ 46 ਅਤੇ ਰਾਇਸੇਨ ਵਿਚ 45 ਡਿਗਰੀ ਦੇ ਕਰੀਬ ਪਹੁੰਚ ਗਿਆ| ਮੌਸਮ ਵਿਗਿਆਨੀ ਐਸਕੇ ਨਾਇਕ ਨੇ ਦੱਸਿਆ ਕਿ ਹਵਾ ਦਾ ਰੁਖ਼ ਪੂਰਵੀ ਹੋਣ ਦਾ ਅਨੁਮਾਨ ਹੈ| ਇਸ ਨਾਲ ਮੌਸਮ ਦਾ ਮਿਜ਼ਾਜ ਬਦਲ ਸਕਦਾ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲ ਸਕਦੀ ਹੈ| (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement