ਕੋਰੋਨਾ ਜ਼ਿਆਦਾ ਗੰਭੀਰ ਬਿਮਾਰੀ ਨਹੀਂ, ਤਾਲਾਬੰਦੀ ਲੈ ਸਕਦੀ ਹੈ ਵੱਧ ਜਾਨਾਂ : ਮਾਹਰ
Published : May 28, 2020, 6:35 am IST
Updated : May 28, 2020, 6:36 am IST
SHARE ARTICLE
File Photo
File Photo

ਦੁਨੀਆਂ ਦੇ ਦੋ ਨਾਮਵਰ ਸਿਹਤ ਮਾਹਰਾਂ ਅਸ਼ੀਸ਼ ਝਾ ਅਤੇ ਪ੍ਰੋਫ਼ੈਸਰ ਜੋਹਨ ਗੀਸੇਕੇ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਅਗਲੇ ਸਾਲ ਵੀ

ਨਵੀਂ ਦਿੱਲੀ, 27 ਮਈ: ਦੁਨੀਆਂ ਦੇ ਦੋ ਨਾਮਵਰ ਸਿਹਤ ਮਾਹਰਾਂ ਅਸ਼ੀਸ਼ ਝਾ ਅਤੇ ਪ੍ਰੋਫ਼ੈਸਰ ਜੋਹਨ ਗੀਸੇਕੇ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਅਗਲੇ ਸਾਲ ਵੀ ਰਹਿਣ ਵਾਲਾ ਹੈ ਅਤੇ ਭਾਰਤ ਵਿਚ ਤਾਲਾਬੰਦੀ ਵਿਚ ਢਿੱਲ ਅਤੇ ਆਰਥਿਕ ਗਤੀਵਿਧੀਆਂ ਸ਼ੁਰੂ ਕਰਨ ਸਮੇਂ ਲੋਕਾਂ ਵਿਚ ਵਿਸ਼ਵਾਸ ਪੈਦਾ ਕਰਨ ਦੀ ਜ਼ਰੂਰਤ ਹੈ।
ਪ੍ਰੋਫ਼ੈਸਰ ਜੋਹਨ ਨੇ ਕਿਹਾ ਕਿ ਸਖ਼ਤ ਤਾਲਾਬੰਦੀ ਕੋਰੋਨਾ ਨਾਲੋਂ ਵੱਧ ਮੌਤਾਂ ਦਾ ਕਾਰਨ ਬਣ ਸਕਦੀ ਹੈ। ਇਸ ਕਾਰਨ ਦੇਸ਼ ਦੀ ਆਰਥਿਕਤਾ ਵੀ ਬਰਬਾਦ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਹਲਕੀ ਜਹੀ ਬਿਮਾਰੀ ਹੈ। ਬਹੁਤੇ ਲੋਕ ਇਹ ਨਹੀਂ ਜਾਣਦੇ, ਹਾਲਾਂਕਿ, ਜਿਹੜੇ ਲੋਕ ਪਹਿਲਾਂ ਕਿਸੇ ਕਾਰਨ ਬਿਮਾਰ ਸਨ, ਉਨ੍ਹਾਂ ਨੂੰ ਇਸ ਤੋਂ ਬਚਾਉਣ ਦੀ ਜ਼ਰੂਰਤ ਹੈ। ਸਖ਼ਤ ਤਾਲਾਬੰਦੀ ਕਾਰਨ ਬਿਮਾਰੀ ਨਾਲੋਂ ਜ਼ਿਆਦਾ ਮੌਤਾਂ ਹੋ ਸਕਦੀਆਂ ਹਨ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਵੀਡੀਉ ਕਾਨਫ਼ਰੰਸ ਰਾਹੀਂ ਗੱਲਬਾਤ ਦੌਰਾਨ ਦੋਹਾਂ ਮਾਹਰਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿਤਾ ਕਿ ਕੋਰੋਨਾ ਨੂੰ ਰੋਕਣ ਲਈ ਵੱਡੇ ਪੱਧਰ ਉਤੇ ਜਾਂਚ ਦਜੀ ਲੋੜ ਹੈ ਅਤੇ ਬਜ਼ੁਰਗਾਂ, ਗੰਭੀਰ ਬਿਮਾਰਾਂ ਉਤੇ ਹਸਪਤਾਲਾਂ ਵਿਚ ਵਿਸ਼ੇਸ਼ ਧਿਆਨ ਦਿਤਾ ਜਾਣਾ ਚਾਹੀਦਾ ਹੈ। ਜੋਹਨ ਅਨੁਸਾਰ, ਤਾਲਾਬੰਦੀ ਨੂੰ ਪੜਾਅਵਾਰ ਢੰਗ ਨਾਲ ਖੋਲ੍ਹਿਆ ਜਾਣਾ ਚਾਹੀਦਾ ਹੈ। ਪਹਿਲਾਂ ਕੁੱਝ ਪਾਬੰਦੀਆਂ ਹਟਾਉਣੀਆਂ ਚਾਹੀਦੀਆਂ ਹਨ। ਜੇ ਲਾਗ ਵਧੇਰੇ ਫੈਲਦੀ ਹੈ, ਤਾਂ ਇਕ ਕਦਮ ਪਿਛੇ ਜਾਉ, ਬਜ਼ੁਰਗਾਂ ਅਤੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਦਾ ਧਿਆਨ ਰਖਣਾ ਚਾਹੀਦਾ ਹੈ।

ਉਘੇ ਅਮਰੀਕੀ ਜਨਤਕ ਸਿਹਤ ਦੇ ਮਾਹਰ ਭਾਰਤੀ ਮੂਲ ਦੇ ਅਸ਼ੀਸ਼ ਝਾਅ ਨੇ ਕਿਹਾ ਕਿ ਕੋਵਿਡ-19 ਵਾਇਰਸ ਅਗਲੇ ਸਾਲ ਤਕ ਜਿਉਂਦਾ ਰਹੇਗਾ ਅਤੇ ਤਾਲਾਬੰਦੀ ਤੋਂ ਬਾਅਦ ਆਰਥਿਕ ਗਤੀਵਿਧੀਆਂ ਸ਼ੁਰੂ ਕਰਦਿਆਂ ਲੋਕਾਂ ਵਿਚ ਵਿਸ਼ਵਾਸ ਪੈਦਾ ਕਰਨ ਦੀ ਜ਼ਰੂਰਤ ਹੈ। ਹਾਰਵਰਡ ਗਲੋਬਲ ਹੈਲਥ ਇੰਸਟੀਚਿਊਟ ਦੇ ਡਾਇਰੈਕਟਰ ਝਾਅ ਨੇ ਕਿਹਾ ਕਿ ਵਾਇਰਸ ਦੇ ਮਾਨਸਿਕ ਪ੍ਰਭਾਵ ਵੀ ਹੁੰਦੇ ਹਨ। ਤਾਲਾਬੰਦੀ ਦੁਆਰਾ, ਤੁਸੀਂ ਆਪਣੇ ਲੋਕਾਂ ਨੂੰ ਇਹ ਸੁਨੇਹਾ ਦਿੰਦੇ ਹੋ ਕਿ ਸਥਿਤੀ ਗੰਭੀਰ ਹੈ। ਅਜਿਹੀ ਸਥਿਤੀ ਵਿਚ, ਜਦੋਂ ਤੁਸੀਂ ਆਰਥਿਕ ਗਤੀਵਿਧੀਆਂ ਖੋਲ੍ਹਦੇ ਹੋ ਤਾਂ ਤੁਹਾਨੂੰ ਲੋਕਾਂ ਵਿਚ ਵਿਸ਼ਵਾਸ ਪੈਦਾ ਕਰਨਾ ਹੁੰਦਾ ਹੈ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement