ਸਸਤੀ ਕੋਰੋਨਾ ਵਾਇਰਸ ਜਾਂਚ ਕਿੱਟ ਲਈ ਰਿਲਾਇੰਸ ਨਾਲ ਸਾਂਝੇਦਾਰੀ
Published : May 28, 2020, 4:29 am IST
Updated : May 28, 2020, 4:29 am IST
SHARE ARTICLE
File Photo
File Photo

ਦੇਸ਼ 'ਚ ਕੋਰੋਨਾ ਵਾਇਰਸ ਦੀ ਜਾਂਚ ਤੇਜ਼ ਕਰਨ ਲਈ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀ.ਐਸ.ਆਈ.ਆਰ.) ਨੇ ਰਿਲਾਇੰਸ

ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਵਾਇਰਸ ਦੀ ਜਾਂਚ ਤੇਜ਼ ਕਰਨ ਲਈ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀ.ਐਸ.ਆਈ.ਆਰ.) ਨੇ ਰਿਲਾਇੰਸ ਇੰਡਸਟਰੀਜ਼ ਨਾਲ ਮਿਲ ਕੇ ਸਸਤੀ ਜਾਂਚ ਕਿਟ ਵਿਕਸਤ ਕੀਤੀ ਹੈ।

File photoFile photo

ਇਕ ਸਰਕਾਰੀ ਬਿਆਨ ਮੁਤਾਬਕ ਸੀ.ਐਸ.ਆਈ.ਆਰ. ਦੇ ਮੁਖੀ ਡਾ. ਸ਼ੇਖਰ ਪਾਂਡੇ ਦੇ ਮਾਰਗਦਰਸ਼ਨ 'ਚ ਕੋਰੋਨਾ ਵਾਇਰਸ ਬਾਬਤ ਵੱਖੋ-ਵੱਖ ਖੋਜ ਗਤੀਵਿਧੀਆਂ ਨੂੰ ਤਾਲਮੇਲ 'ਚ ਕਰਨ ਲਈ ਪੰਜ ਟੀਚੇ ਤੈਅ ਕੀਤੇ ਗਏ ਹਨ।

PPE SuitPPE Kit

ਇਹ ਟੀਚੇ ਡਿਜੀਟਲ ਅਤੇ ਅਣੂ ਨਿਗਰਾਨੀ, ਦਵਾਈ ਅਤੇ ਟੀਕੇ, ਤੇਜ਼ ਅਤੇ ਸਸਤਾ ਇਲਾਜ, ਹਸਪਤਾਲ ਸਹਾਇਕ ਉਪਕਰਨ ਅਤੇ ਪੀ.ਪੀ.ਈ. ਅਤੇ ਸਪਲਾਈ ਲੜੀ ਤੇ ਲਾਜਿਸਟਿਕਸ ਹਨ।

Reliance Reliance

ਬਿਆਨ ਮੁਤਾਬਕ ਸੀ. ਐਸ. ਆਈ. ਆਰ.-ਜੰਮੂ ਨੇ ਇਸ ਲਈ ਰਿਲਾਇੰਸ ਇੰਸਡਟਰੀਜ਼ ਨਾਲ ਸਮਝੌਤਾ ਕੀਤਾ ਹੈ। ਇਹ ਕਿੱਟ ਆਰ.ਟੀ.-ਐਲ.ਏ.ਐਮ.ਪੀ. 'ਤੇ ਅਧਾਰਤ ਹੈ। ਇਸ ਦੇ ਕੱਚੇ ਮਾਲ ਸਮੇਤ ਇਹ ਪੂਰੀ ਤਰ੍ਹਾਂ ਦੇਸ਼ ਅੰਦਰ ਬਣਾਈ ਜਾਵੇਗੀ।

File photoFile photo

ਗਲੇ ਅਤੇ ਨੱਕ ਦੇ ਨਮੂਨੇ ਲੈਣ ਤੋਂ ਬਾਅਦ ਇਹ ਸਿਰਫ਼ 45 ਤੋਂ 60 ਮਿੰਟਾਂ ਅੰਦਰ ਹੀ ਟੈਸਟ ਦੀ ਰੀਪੋਰਟ ਦੇ ਦੇਵੇਗੀ। ਇਹ ਵਿਦੇਸ਼ਾਂ ਮੁਕਾਬਲੇ ਮੰਗਵਾਈਆਂ ਕਿੱਟਾਂ ਤੋਂ ਸਸਤੀ ਹੈ ਅਤੇ ਸਟੀਕ ਨਤੀਜੇ ਦਿੰਦੀ ਹੈ।  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement