
Corona virus
ਕੋਰੋਨਾ ਵਾਇਰਸ ਦਾ ਵਧੀ ਕਹਿਰ ਜਾਂਦਾ,
ਹੋਏ ਅਜੇ ਵੀ ਨੀ ਕਈ ਫ਼ਿਕਰਮੰਦ ਲੋਕੀਂ,
ਜੇ ਕਿਸੇ ਨੂੰ ਅਖੀਏ ਬਣਾ ਕੇ ਰੱਖੋ ਦੂਰੀ,
ਅੱਗੋਂ ਹੀਂ-ਹੀਂ ਕਰ ਕੇ ਕੱਢ ਲੈਂਦੇ ਦੰਦ ਲੋਕੀ,
ਬਿਨਾਂ ਕੰਮ ਤੋਂ ਕਈ ਮੋੜਾਂ ਤੇ ਨਿੱਤ ਖੜਦੇ,
ਕਰ ਸਕੇ ਨੀ ਕੁੱਝ ਦਿਨ ਖ਼ੁਦ ਨੂੰ ਬੰਦ ਲੋਕੀਂ,
ਜਿਹੜੇ ਹਿਸਾਬ ਨਾਲ ਹਾਸੇ ਵਿਚ ਪਏ ਸਾਰੇ,
ਚੜ੍ਹਾ ਕੇ ਹਟਣਗੇ ਲਾਜ਼ਮੀ ਕੋਈ ਚੰਨ ਲੋਕੀ।
-ਰਾਜਾ ਗਿੱਲ 'ਚੜਿੱਕ', ਸੰਪਰਕ : 94654-11585