ਤਕਨੀਕੀ ਖਰਾਬੀ ਦੇ ਚਲਦਿਆਂ ਕੁਝ ਸਮੇਂ ਲਈ ਰੇਲਵੇ ਸੇਵਾਵਾਂ ਨੂੰ ਕੀਤਾ ਜਾ ਰਿਹਾ ਬੰਦ
Published : May 28, 2020, 2:10 pm IST
Updated : May 28, 2020, 2:10 pm IST
SHARE ARTICLE
Photo
Photo

ਸੋਮਵਾਰ ਤੋਂ ਭਾਰਤੀ ਰੇਲਵੇ ਦੇ ਵੱਲੋਂ 200 ਤੋਂ ਜ਼ਿਆਦਾ ਰੇਲ ਗੱਡੀਆ ਚਲਾਉਂਣੀਆਂ ਸ਼ੁਰੂ ਕਰੇਗੀ।

ਨਵੀਂ ਦਿੱਲੀ : ਸੋਮਵਾਰ ਤੋਂ ਭਾਰਤੀ ਰੇਲਵੇ ਦੇ ਵੱਲੋਂ 200 ਤੋਂ ਜ਼ਿਆਦਾ ਰੇਲ ਗੱਡੀਆ ਚਲਾਉਂਣੀਆਂ ਸ਼ੁਰੂ ਕਰੇਗੀ। ਇਸ ਪਿਛੇ ਰੇਲਵੇ ਦਾ ਉਦੇਸ਼ ਹੈ ਕਿ ਵੱਧ ਤੋਂ ਵੱਧ ਲੋਕ ਆਪਣੀ ਮੰਜ਼ਿਲ ਤੱਕ ਪਹੁੰਚ ਸਕਣ। ਇਸੇ ਵਿਚ ਹੁਣ ਖਬਰ ਇਹ  ਵੀ ਆ ਰਹੀ ਹੈ ਕਿ ਭਾਰਤੀ ਰੇਲਵੇ ਕੁਝ ਤਕਨੀਕੀ ਕਾਰਣਾਂ ਕਰਕੇ ਕੁਝ ਸਮੇਂ ਲਈ ਆਪਣੀਆਂ ਸੇਵਾਵਾਂ ਬੰਦ ਕਰਨ ਜਾ ਰਹੀ ਹੈ। ਇਸ ਸਮੇਂ ਦੌਰਾਨ ਤੁਸੀਂ ਰਿਜ਼ਰਵੇਸ਼ਨ ਅਤੇ ਪੁੱਛ-ਤਾਛ ਵਰਗੀਆਂ ਸੇਵਾਵਾਂ ਨਹੀਂ ਲੈ ਸਕੋਂਗੇ।

Trains Trains

ਦੱਸ ਦੱਈਏ ਕਿ ਰੇਲਵੇ ਵੱਲ਼ੋਂ ਤਕਨੀਕੀ ਕਾਰਣਾਂ ਕਰਕੇ ਦਿੱਲੀ ਸਥਿਤ ਪੈਂਸੇਜ਼ਰ ਰਿਜ਼ਰਵੇਸ਼ਨ ਸਿਸਟਮ ਨੂੰ 30 ਮਈ ਦੀ ਰਾਤ 11:45 ਵਜੇ ਤੋਂ 31 ਮਈ ਸਵੇਰ 3:15 ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਇਸ ਸੇਵਾ ਦੇ ਬੰਦ ਰਹਿਣ ਨਾਲ ਤੁਸੀਂ ਇਸ ਸਮੇਂ ਵਿਚ ਪੁੱਛ-ਗਿੱਛ  ਦੀ ਸੇਵਾ ਵੀ ਨਹੀਂ ਲੈ ਸਕੋਂਗੇ। ਇਸ ਤੋਂ ਇਲਾਵਾ ਰਿਜ਼ਰਵੇਸ਼ਨ, ਚਾਟਿੰਗ, ਇੰਟਰਨੈੱਟ ਬੁਕਿੰਗ, ਪੀਆਰਐੱਸ ਇੰਕਵਾਇਰੀ ਵਰਗੀਆਂ ਸੇਵਾਵਾਂ ਨਹੀਂ ਹਾਸਲ ਕਰ ਸਕੋਂਗੇ। ਇਸ  ਸਮੇਂ ਦੌਰਾਨ ਯਾਤਰੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੱਈਏ ਕਿ ਭਾਰਤੀ ਰੇਲਵੇ 1 ਜੂਨ ਤੋਂ 200 ਹੋਰ ਰੇਲਾਂ ਚਲਾਉਂਣ ਜਾ ਰਹੀ ਹੈ।

Trains Train

ਇਨ੍ਹਾਂ ਟ੍ਰੇਨਾਂ ਨੂੰ ਇਨ੍ਹਾਂ ਦੇ ਟਾਈਮ-ਟੇਬਲ ਆਨੁਸਾਰ ਹੀ ਚਲਾਇਆ ਜਾਵੇਗਾ। ਇਸ ਤੋਂ ਇਲਾਵਾ ਇਨ੍ਹਾਂ ਟ੍ਰੇਨਾਂ ਨੂੰ ਚਲਾਉਂਣ ਤੋਂ ਪਹਿਲਾਂ ਰੇਲਵੇ ਵੱਲੋਂ ਯਾਤਰੀਆਂ ਲਈ ਇਕ ਗਾਈਡ ਲਾਈਨ ਜ਼ਾਰੀ ਕੀਤੀ ਗਈ ਹੈ। ਯਾਤਰਾ ਕਰਦੇ ਸਮੇਂ ਯਾਤਰੀਆਂ ਨੂੰ ਇਨ੍ਹਾਂ ਗਾਈਡ ਲਾਈਨ ਦਾ ਧਿਆਨ ਰੱਖਣਾ ਬੇਹੱਦ ਜਰੂਰੀ ਹੋਵੇਗਾ। ਇਨ੍ਹਾਂ ਟ੍ਰੇਨਾਂ ਵਿਚ ਵੀ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ।

Train Train

ਹਾਲ ਹੀ ਵਿਚ ਰੇਲਵੇ ਬੋਰਡ ਦੇ ਅਧਿਅਕਸ਼ ਵੀਕੇ ਯਾਦਵ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੁਝ ਰੇਲਾਂ ਨੂੰ ਛੱਡ ਕੇ ਬਾਕੀਆਂ ਵਿਚ ਹਾਲੇ ਵੀ ਸੀਟਾਂ ਉਪਲੱਬਧ ਹਨ। ਇਸ ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੇ ਰੂਟਾਂ ਵਿਚ ਟ੍ਰੇਨਾਂ ਭਰ ਗਈਆਂ ਹਨ ਉੱਥੇ ਨਵੀਂ ਟ੍ਰੇਨਾਂ ਚਲਾਈਆਂ ਜਾਣਗੀਆਂ। ਸਿਰਫ IRCTC ਦੀ ਆਨਲਾਈਨ ਟਿਕਟਾਂ ਬੁੱਕ ਵੈੱਬ ਸਾਈਡ WWW.irctc.co.in ਅਤੇ ਮੋਬਾਇਲ ਐੱਪ ਦੇ ਜ਼ਰੀਏ ਕਰਵਾਈਆਂ ਜਾ ਸਕਣਗੀਆਂ।

Trains Trains

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement