ਭਾਰਤ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਬਾਰੇ ਨਿਊਯਾਰਕ ਟਾਈਮਜ਼ ਦੀ ਖ਼ਬਰ ਆਧਾਰਹੀਣ - ਕੇਂਦਰ
Published : May 28, 2021, 9:18 am IST
Updated : May 28, 2021, 9:18 am IST
SHARE ARTICLE
Government dismisses New York Times report on COVID-19 death
Government dismisses New York Times report on COVID-19 death

ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਕੇਂਦਰੀ ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ

ਨਵੀਂ ਦਿੱਲੀ:  ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਕੇਂਦਰੀ ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਕਿਹਾ ਕਿ ਭਾਰਤ ’ਚ ਪਿਛਲੇ 20 ਦਿਨਾਂ ’ਚ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਲਗਾਤਾਰ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਕੇਂਦਰ ਨੇ ਭਾਰਤ ’ਚ ਕੋਵਿਡ 19 ਨਾਲ ਹੋਈਆਂ ਮੌਤਾਂ ਦਾ ਅਨੁਮਾਨ ਲਾਉਣ ਵਾਲੀ ਨਿਊਯਾਰਕ ਟਾਈਮਜ਼ ਦੀ ਇਕ ਖ਼ਬਰ ਨੂੰ ‘‘ਪੂਰੀ ਤਰ੍ਹਾਂ ਨਾਲ ਆਧਾਰਹੀਣ ਅਤੇ ਝੂਠੀ’’ ਦਸਿਆ ਹੈ।

Coronavirus Coronavirus

ਉਸ ਨੇ ਕਿਹਾ ਕਿ ਅਮਰੀਕੀ ਅਖ਼ਬਾਰ ਨੇ ਅਪਣੀ ਖ਼ਬਰ ’ਚ ਸਬੂਤ ਨਹੀਂ ਦਿਤੇ ਹਨ ਅਤੇ ਖ਼ਬਰ ਗ਼ਲਤ ਅਨੁਮਾਨਾਂ ਦੇ ਆਧਾਰ ’ਤੇ ਹੈ। ਉਹਨਾਂ ਕਿਹਾ ਕਿ ਅਜਿਹੀ ਰਿਪੋਰਟ ਕਿਸੇ ਨਾਮਵਰ ਅਖਬਾਰ ਵਿਚ ਪ੍ਰਕਾਸ਼ਤ ਨਹੀਂ ਹੋਣੀ ਚਾਹੀਦੀ ਸੀ। ਇਹ ਸਹੀ ਨਹੀਂ ਹੈ ਅਤੇ ਅਸੀਂ ਇਸ ਨੂੰ ਸਵੀਕਾਰ ਨਹੀਂ ਕਰਦੇ। ਨੀਤੀ ਆਯੋਗ ਦੇ ਮੈਂਬਰ ਡਾ. ਵੀ. ਕੇ. ਪਾਲ ਨੇ ਕਿਹਾ ਕਿ ਅਸੀਂ ਇਹ ਭਰੋਸਾ ਦਿਵਾ ਰਹੇ ਹਾਂ ਕਿ ਕੋਰੋਨਾ ਦੀ ਦੂਜੀ ਲਹਿਰ ’ਚ ਗਿਰਾਵਟ ਆਈ ਹੈ।

Corona deathCorona death

ਜੇਕਰ ਸਮੇਂ ਆਉਣ ’ਤੇ ਪਾਬੰਦੀਆਂ ਯੋਜਨਾਬੱਧ ਤਰੀਕੇ ਨਾਲ ਖੁੱਲ੍ਹ ਜਾਂਦੀਆਂ ਹਨ ਤਾਂ ਇਹ ਅੱਗੇ ਵੀ ਕਾਇਮ ਰਹੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੂਜੀ ਲਹਿਰ ਵੀ ਹੁਣ ਘੱਟ ਰਹੀ ਹੈ। ਇਸ ਦਰਮਿਆਨ ਟੀਕਾਕਰਨ ਦੀ ਦਰ ਵਧ ਰਹੀ ਹੈ। ਵੀ. ਕੇ. ਪਾਲ ਨੇ ਕਿਹਾ ਕਿ ਵੈਕਸੀਨ ਲਈ ਸਰਕਾਰ ਵਿਦੇਸ਼ੀ ਨਿਰਮਾਤਾਵਾਂ ਦੇ ਸੰਪਰਕ ਵਿਚ ਹੈ।  ਕੋਰੋਨਾ ਵੈਕਸੀਨ ਨੂੰ ਲੈ ਕੇ ਲੋਕਾਂ ’ਚ ਜੋ ਬਣੇ ਵਹਿਮ ਨੂੰ ਸਿਹਤ ਮੰਤਰਾਲਾ ਨੇ ਸਾਫ਼ ਕੀਤਾ ਹੈ।

corona virusCoronavirus

ਸਿਹਤ ਮੰਤਰਾਲਾ ਨੇ ਪ੍ਰੈੱਸ ਕਾਨਫਰੰਸ ’ਚ ਸਥਿਤੀ ਸਪੱਸ਼ਟ ਕੀਤੀ ਹੈ। ਨੀਤੀ ਆਯੋਗ ਦੇ ਮੈਂਬਰ ਡਾ. ਵੀ. ਕੇ. ਪਾਲ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਡੋਜ਼ ’ਚ ਜੇਕਰ ਵੱਖਰੀ ਵੈਕਸੀਨ ਲੱਗ ਜਾਵੇ ਤਾਂ ਚਿੰਤਾ ਅਤੇ ਡਰ ਦੀ ਕੋਈ ਗੱਲ ਨਹੀਂ ਹੈ। ਦਰਅਸਲ ਉੱਤਰ ਪ੍ਰਦੇਸ਼ ’ਚ ਗ਼ਲਤੀ ਨਾਲ ਇਕ ਸ਼ਖਸ ਨੂੰ ਦੋ ਵੱਖ-ਵੱਖ ਵੈਕਸੀਨ ਲਾਏ ਜਾਣ ਨੂੰ ਲੈ ਕੇ ਵੀ. ਕੇ. ਪਾਲ ਨੇ ਕਿਹਾ ਕਿ ਸਾਡਾ ਪ੍ਰੋਟੋਕਾਲ ਸਪੱਸ਼ਟ ਹੈ ਕਿ ਦਿਤੀਆਂ ਗਈਆਂ ਦੋਵੇਂ ਡੋਜ਼ ਇਕ ਹੀ ਵੈਕਸੀਨ ਦੀਆਂ ਹੋਣੀਆਂ ਚਾਹੀਦੀਆਂ ਹਨ। ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritpal Singh Chat Viral | MP ਅੰਮ੍ਰਿਤਪਾਲ ਦੀਆਂ ਕੁੜੀਆਂ ਨਾਲ ਅਸ਼ਲੀਲ ਗੱਲਾਂ ? TINDER ਚੈਟ 'ਚ ਵੱਡੇ ਖੁਲਾਸੇ

28 Jul 2025 5:19 PM

ਮੋਟਰ 'ਤੇ CM ਨਾਲ ਗੱਲ ਕਰਨ ਮਗਰੋਂ ਕੀ ਬੋਲੇ ਕਿਸਾਨ ?

28 Jul 2025 5:18 PM

Operation Mahadev : Terrorist Hashim Musa | Who was Hashim Musa?Mastermind of Pahalgam terror attack

28 Jul 2025 5:16 PM

Patiala Police vs Kisan : ਪਟਿਆਲਾ 'ਚ ਅਕਵਾਇਰ ਕੀਤੀ ਜ਼ਮੀਨ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾਸਨ ਹੋਏ ਆਹਮੋ ਸਾਹਮਣੇ

26 Jul 2025 5:49 PM

ਕਾਰਗਿਲ ਜੰਗ 'ਚ ਸ਼ਹੀਦ ਹੋਏ ਪੰਜਾਬ ਦੇ ਜਵਾਨ ਦਾ ਅੱਜ ਵੀ ਹੈ ਘਰ 'ਚ ਕਮਰਾ, ਹਰ ਵਕਤ ਕਮਰੇ 'ਚ ਚਲਦਾ ਹੈ ਪੱਖਾ ਅਤੇ ਲਾਈਟ

26 Jul 2025 5:48 PM
Advertisement