‘ਅਰਵਿੰਦ ਕੇਜਰੀਵਾਲ ਨੇ ਕੀਤਾ ਤਿਰੰਗੇ ਦਾ ਅਪਮਾਨ’, ਕੇਂਦਰੀ ਮੰਤਰੀ ਨੇ CM ਤੇ LG ਨੂੰ ਭੇਜੀ ਚਿੱਠੀ
Published : May 28, 2021, 12:42 pm IST
Updated : May 28, 2021, 12:42 pm IST
SHARE ARTICLE
Union Minister accuses Arvind Kejriwal of insulting national flag
Union Minister accuses Arvind Kejriwal of insulting national flag

ਸੀਐਮ ਦੀ ਕੁਰਸੀ ਪਿੱਛੇ ਲੱਗੇ ਤਿਰੰਗੇ ਵਿਚ ਸਫੇਦ ਹਿੱਸਾ ਘੱਟ ਕਰਕੇ ਹਰਾ ਹਿੱਸਾ ਜੋੜਿਆ ਹੋਇਆ ਲੱਗਦਾ ਹੈ – ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ

ਨਵੀਂ ਦਿੱਲੀ: ਕੇਂਦਰੀ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਦਾ ਦੋਸ਼ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤ ਦੇ ਰਾਸ਼ਟਰੀ ਝੰਗੇ ਤਿਰੰਗੇ ਦਾ ਅਪਮਾਨ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸੀਐਮ ਦੀ ਕੁਰਸੀ ਪਿੱਛੇ ਲੱਗੇ ਤਿਰੰਗੇ ਵਿਚ ਸਫੇਦ ਹਿੱਸਾ ਘੱਟ ਕਰਕੇ ਹਰਾ ਹਿੱਸਾ ਜੋੜਿਆ ਹੋਇਆ ਲੱਗਦਾ ਹੈ

Delhi CM Arvind KejriwalDelhi CM Arvind Kejriwal

ਉਹਨਾਂ ਨੇ ਇਸ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਉਪ ਰਾਜਪਾਲ ਨੂੰ ਚਿੱਠੀ ਲਿਖੀ ਹੈ। ਚਿੱਠੀ ਵਿਚ ਕੇਂਦਰੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਬੈਕਗ੍ਰਾਊਂਡ ਵਿਚ ਜੋ ਤਿਰੰਗਾ ਲਗਾਇਆ ਹੈ, ਉਹ ਫਲੈਗ ਕੋਡ ਅਨੁਸਾਰ ਸਹੀ ਨਹੀਂ ਹੈ। ਕੇਂਦਰੀ ਮੰਤਰੀ ਨੇ ਅਪਣੀ ਚਿੱਠੀ ਵਿਚ ਇਸ ਗਲਤੀ ਨੂੰ ਤੁਰੰਤ ਸੁਧਾਰਨ ਦੀ ਮੰਗ ਕੀਤੀ ਹੈ।

Prahlad Singh PatelPrahlad Singh Patel

ਉਹਨਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਦੀ ਪ੍ਰੈੱਸ ਕਾਨਫਰੰਸ ਦੌਰਾਨ ਬੈਕਗ੍ਰਾਊਂਡ ਵਿਚ ਰਾਸ਼ਟਰੀ ਤਿਰੰਗੇ ਵਿਚ ਜਿਸ ਤਰ੍ਹਾਂ ਸਫੇਰ ਰੰਗ ਨੂੰ ਘੱਟ ਕੀਤਾ ਗਿਆ ਹੈ ਅਤੇ ਹਰੇ ਰੰਗ ਨੂੰ ਵੱਡਾ ਕੀਤਾ ਗਿਆ ਹੈ, ਉਹ ਰਾਸ਼ਟਰੀ ਫਲੈਗ ਕੋਡ ਦਾ ਉਲੰਘਣ ਹੈ। ਸੈਰ ਸਪਾਟਾ ਮੰਤਰੀ ਨੇ ਉਪ ਰਾਜਪਾਲ ਨੂੰ ਭੇਜੀ ਚਿੱਠੀ ਵਿਚ ਲਿਖਿਆ, ‘ਅਰਵਿੰਦ ਕੇਜਰੀਵਾਲ, ਮਾਣਯੋਗ ਮੁੱਖ ਮੰਤਰੀ, ਦਿੱਲੀ ਜਦੋਂ ਵੀ ਟੀਵੀ ਚੈਨਲ ’ਤੇ ਸੰਬੋਧਨ ਕਰਦੇ ਹਨ ਤਾਂ ਉਹਨਾਂ ਦੀ ਕੁਰਸੀ ਪਿੱਛੇ ਲੱਗੇ ਰਾਸ਼ਟਰੀ ਝੰਗੇ ’ਤੇ ਧਿਆਨ ਜਾਂਦਾ ਹੈ ਕਿਉਂਕਿ ਉਹ ਕੁੱਝ ਵੱਖਰਾ ਲੱਗਦਾ ਹੈ’।

LetterLetter

ਉਹਨਾਂ ਅੱਗੇ ਲਿਖਿਆ, ‘ਤਿਰੰਗੇ ਵਿਚ ਸਫੇਦ ਹਿੱਸੇ ਨੂੰ ਘੱਟ ਕਰਕੇ ਹਰੇ ਨੂੰ ਜੋੜ ਦਿੱਤਾ ਗਿਆ ਹੈ ਜੋ ਕਿ ਭਾਰਤ ਸਰਕਾਰ ਗ੍ਰਹਿ ਮੰਤਰਾਲੇ ਵੱਲੋਂ ਨਿਰਧਾਰਤ ਇੰਡੀਅਨ ਫਲੈਗ ਕੋਡ ਵਿਚ ਦੱਸੇ ਗਏ ਭਾਗ 1 ਦੇ 1.3 ਵਿਚ ਦਿੱਤੇ ਗਏ ਮਾਨਕਾਂ ਅਨੁਸਾਰ ਨਹੀਂ ਦਿਖਾਈ ਦਿੰਦਾ ਹੈ’।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement