
ਕਸ਼ਮੀਰ ਵਿਚ ਹੋ ਰਹੀ ਭਾਰੀ ਬਾਰਿਸ਼ ਕਾਰਨ ਪਹਿਲਗਾਮ ਅਤੇ ਬਾਲਟਾਲ ਆਧਾਰ ਕੈਂਪਾਂ ਤੋਂ ਅਮਰਨਾਥ ਯਾਤਰਾ ਦੀ ਸ਼ੁਰੂਆਤ ਕਰਨ ਵਿਚ ਦੇਰੀ ਹੋ...
ਸ੍ਰੀਨਗਰ : ਕਸ਼ਮੀਰ ਵਿਚ ਹੋ ਰਹੀ ਭਾਰੀ ਬਾਰਿਸ਼ ਕਾਰਨ ਪਹਿਲਗਾਮ ਅਤੇ ਬਾਲਟਾਲ ਆਧਾਰ ਕੈਂਪਾਂ ਤੋਂ ਅਮਰਨਾਥ ਯਾਤਰਾ ਦੀ ਸ਼ੁਰੂਆਤ ਕਰਨ ਵਿਚ ਦੇਰੀ ਹੋ ਰਹੀ ਹੈ। ਸ੍ਰੀ ਅਮਰਨਾਥ ਸ਼੍ਰਾਈਨ ਬੋਰਡ ਦੇ ਬੁਲਾਰੇ ਨੇ ਦਸਿਆ ਕਿ ਬਾਰਿਸ਼ ਕਾਰਨ ਪਹਿਲਗਾਮ ਜਾਂ ਬਾਲਟਾਲ ਕਿਸੇ ਵੀ ਆਧਾਰ ਕੈਂਪ ਤੋਂ ਯਾਤਰਾ ਸ਼ੁਰੂ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਮੌਸਮ ਠੀਕ ਹੋਣ ਅਤੇ ਰਸਤਾ ਸੁਰੱਖਿਅਤ ਹੋਣ ਤੋਂ ਬਾਅਦ ਹੀ ਯਾਤਰਾ ਸ਼ੁਰੂ ਹੋਵੇਗੀ।
amarnath yatraਸਖ਼ਤ ਸੁਰੱਖਿਆ ਦੇ ਵਿਕਚਾਰ ਕਰੀਬ 3 ਹਜ਼ਾਰ ਤੀਰਥ ਯਾਤਰੀਆਂ ਦਾ ਪਹਿਲਾ ਜਥਾ ਜੰਮੂ ਤੋਂ ਰਵਾਨਾ ਹੋ ਕੇ ਕੱਲ੍ਹ ਸ਼ਾਮ ਕਸ਼ਮੀਰ ਦੇ ਬਾਲਟਾਲ ਅਤੇ ਪਹਿਲਗਾਮ ਆਧਾਰ ਕੈਂਪਾਂ ਵਿਚ ਪਹੁੰਚਿਆ। ਅਧਿਕਾਰੀਆਂ ਨੇ ਦਸਿਆ ਕਿ ਪਹਿਲੇ ਜਥੇ ਵਿਚ 1904 ਲੋਕ ਰਵਾਇਤੀ ਪਹਿਲਗਾਮ ਦੇ ਰਸਤੇ ਜਦਕਿ ਬਾਕੀ 1091 ਲੋਕ ਬਾਲਟਾਲ ਦੇ ਰਸਤੇ ਹਿਮਾਲਿਆ ਵਿਚ ਸਥਿਤੀ ਪਵਿੱਤਰ ਅਮਰਨਾਥ ਗੁਫ਼ਾ ਵਿਚ ਦਰਸ਼ਨ ਲਈ ਜਾਣਗੇ। ਜਥੇ ਵਿਚ 2334 ਪੁਰਸ਼, 520 ਔਰਤਾਂ, 21 ਬੱਚੇ ਅਤੇ 120 ਸਾਧੂ ਹਨ।
amarnath yatra campਦਸ ਦਈਏ ਕਿ ਸਾਲਾਨਾ ਅਮਰਨਾਥ ਯਾਤਰਾ 'ਤੇ ਇਸ ਵਾਰ ਇਕੱਲਾ ਅਤਿਵਾਦੀਆਂ ਦਾ ਨਹੀਂ ਬਲਕਿ ਕਈ ਖ਼ਤਰੇ ਮੰਡਰਾ ਰਹੇ ਹਨ। ਇਕ ਖ਼ਤਰਾ ਅਤਿਵਾਦੀ ਹਮਲੇ ਦਾ, ਦੂਜਾ ਵੱਖਵਾਦੀਆਂ ਦੇ ਵਿਰੋਧ ਦਾ ਅਤੇ ਤੀਜਾ ਮੌਸਮ ਦਾ ਖ਼ਤਰਾ ਵੀ ਇਸ ਵਾਰ ਅਮਰਨਾਥ ਯਾਤਰਾ ਵਿਚ ਵੱਡੀ ਰੁਕਾਵਟ ਪੈਦਾ ਕਰ ਸਕਦਾ ਹੈ ਜੋ ਕਿ ਕਰ ਰਿਹਾ ਹੈ। ਮੌਸਮ ਵਿਭਾਗ ਵਲੋਂ ਪਹਿਲਾਂ ਹੀ ਮੌਸਮ ਖ਼ਰਾਬ ਹੋਣ ਦੀ ਭਵਿੱਖਬਾਣੀ ਕੀਤੀ ਗਈ ਸੀ।
amarnath yatraਵੈਸੇ ਸਰਕਾਰ ਨੇ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਲਈ ਪੁਖ਼ਤਾ ਇੰਤਜ਼ਾਮ ਕੀਤੇ ਹਨ, ਇਸ ਲਈ ਅਮਰਨਾਥ ਯਾਤਰੀਆਂ ਨੂੰ ਘਬਰਾਉਣ ਦੀ ਲੋੜ ਨਹੀਂਪਰ ਇਹਤਿਆਤ ਜ਼ਰੂਰ ਵਰਤਣੀ ਪਏਗੀ ਕਿਉਂਕਿ ਜੋ ਵੀ ਇਹਤਿਆਤੀ ਕਦਮ ਸਰਕਾਰ ਵਲੋਂ ਦੱਸੇ ਜਾਣਗੇ, ਉਨ੍ਹਾਂ 'ਤੇ ਅਮਲ ਕਰਨਾ ਪਵੇਗਾ, ਫਿਰ ਕੋਈ ਖ਼ਤਰਾ ਨਹੀਂ।
ਅਸਲ ਵਿਚ ਅਮਰਨਾਥ ਯਾਤਰਾ 'ਤੇ ਅਤਿਵਾਦੀ ਹਮਲੇ ਦਾ ਡਰ ਤਾਂ ਹਰ ਸਾਲ ਬਣਿਆ ਰਹਿੰਦਾ ਹੈ ਪਰ ਇਸ ਵਾਰ ਕਿਉਂਕਿ ਵੱਖਵਾਦੀਆਂ ਵਲੋਂ ਯਾਤਰਾ ਦੇ ਸਮੇਂ ਨੂੰ ਘੱਟ ਕਰਨ ਦੀ ਮੰਗ ਕਰਦਿਆਂ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਵਾਰ ਯਾਤਰਾ 'ਤੇ ਪੱਥਰਬਾਜ਼ਾਂ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ।
amarnath yatra busesਕਸ਼ਮੀਰ ਵਿਚ ਫ਼ੌਜ ਅਤਿਵਾਦ ਦਾ ਲੱਕ ਤੋੜਨ ਦਾਅਵਾ ਕਰ ਚੁੱਕੀ ਹੈ ਅਤੇ ਉਸ ਨੇ ਇਸ ਸਾਲ 70 ਅਤਿਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਹੈ। ਇਹ ਖ਼ਤਰਾ ਇਸ ਲਈ ਵੀ ਵਧਿਆ ਹੈ ਕਿਉਂਕਿ ਅਤਿਵਾਦੀ ਸੰਗਠਨਾਂ ਲਸ਼ਕਰ ਏ ਤੋਇਬਾ ਅਤੇ ਜੈਸ਼ ਏ ਮੁਹੰਮਦ ਵਿਚਕਾਰ ਤਾਜ਼ਾ-ਤਾਜ਼ਾ ਗਠਜੋੜ ਹੋਇਆ ਹੈ ਜੋ ਅਮਰਨਾਥ ਯਾਤਰੀਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ।
amarnath yatra securityਖ਼ੈਰ! ਫ਼ੌਜ ਦੇ ਉਚ ਅਧਿਕਾਰੀਆਂ ਵਲੋਂ ਯਾਤਰਾ ਦੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਪ੍ਰਬੰਧ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਵੀ ਕੀਤੇ ਗਏ ਹਨ ਪਰ ਫਿਰ ਵੀ ਸਰਕਾਰ ਅਤੇ ਸੁਰੱਖਿਆ ਬਲਾਂ ਦੇ ਸਾਹਮਣੇ ਅਮਰਨਾਥ ਯਾਤਰਾ ਨੂੰ ਸ਼ਾਂਤੀਪੂਵਰਕ ਸੰਪੰਨ ਕਰਵਾਉਣ ਦੀ ਚੁਣੌਤੀ ਇਸ ਵਾਰ ਕੁੱਝ ਜ਼ਿਆਦਾ ਹੋਵੇਗੀ।