
1500 ਦਾ ਕੰਮ ਸਿਰਫ਼ 2 ਰੁਪਏ ’ਚ ਕਰ ਵਿਖਾਇਆ
ਨਵੀਂ ਦਿੱਲੀ: ਜੁਗਾੜ ਦੇ ਮਾਮਲੇ ਵਿਚ ਭਾਰਤੀ ਕਿਸੇ ਤੋਂ ਘੱਟ ਨਹੀਂ। ਛੋਟੀ ਤੋਂ ਛੋਟੀ ਚੀਜ਼ ਨਾਲ ਵੀ ਲੋਕ ਅਪਣਾ ਵੱਡੇ ਤੋਂ ਵੱਡਾ ਕੰਮ ਕੱਢ ਲੈਂਦੇ ਹਨ ਕਿ ਵੇਖਣ ਵਾਲਾ ਦੰਦਾਂ ਹੇਠ ਉਂਗਲੀ ਦਬਾ ਲਵੇ। ਅਜਿਹੇ ਹੀ ਇਕ ਜੁਗਾੜ ਵਾਲੀ ਵੀਡੀਓ ਕਾਰੋਬਾਰੀ ਆਨੰਦ ਮਹਿੰਦਰਾ ਨੇ ਸ਼ੇਅਰ ਕੀਤੀ ਜੋ ਵੇਖਦੇ ਹੀ ਵੇਖਦੇ ਵਾਇਰਲ ਹੋ ਗਈ। ਵੀਡੀਓ ਵਿਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇਕ ਪਾਣੀ ਦੀ ਬੋਤਲ ਦਾ ਇਸਤੇਮਾਲ ਦਰਵਾਜ਼ਾ ਬੰਦ ਕਰਨ ਦੇ ਲਈ ਕੀਤਾ ਗਿਆ ਹੈ।
My #whatsappwonderbox is filled with examples of modest, but out-of-the-box thinking applied to everyday problems. This person spent just ₹2 to rig this door closure versus ₹1500 for a hydraulic one! How do we channel this creativity so that we move from Jugaad to Jhakaas! pic.twitter.com/azla5WoyjI
— anand mahindra (@anandmahindra) June 27, 2019
ਦੱਸ ਦਈਏ ਕਿ ਆਨੰਦ ਮਹਿੰਦਰਾ ਅਕਸਰ ਹੀ ਭਾਰਤੀਆਂ ਦੀਆਂ ਜੁਗਾੜ ਵਾਲੀਆਂ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਵੀਡੀਓ ਸ਼ੇਅਰ ਕਰਦਿਆਂ ਉਨ੍ਹਾਂ ਨੇ ਦਰਵਾਜ਼ਾ ਬੰਦ ਕਰਨ ਵਾਲੀ ਇਸ ਬੋਤਲ ਤਕਨੀਲ ਅਤੇ ਜੁਗਾੜ ਲਾਉਣ ਦੀ ਤਾਰੀਫ਼ ਕੀਤੀ ਹੈ।
Creativity needs zero constraints
— Goruvanthula Saikumar (@grva_saikumar) June 27, 2019
ਟਵਿੱਟਰ ’ਤੇ ਵੀਡੀਓ ਟਵੀਟ ਕਰਦੇ ਹੋਏ ਆਨੰਦ ਮਹਿੰਦਰਾ ਨੇ ਲਿਖਿਆ, “ਮੇਰਾ #whatsappwonderbox ਮਾਮੂਲੀ, ਪਰ ਲਾਈਨ ਤੋਂ ਹੱਟ ਕੇ ਉਦਾਹਰਨਾਂ ਨਾਲ ਭਰਿਆ ਹੋਇਆ ਹੈ, ਜਿੰਨ੍ਹਾਂ ਦਾ ਇਸਤੇਮਾਲ ਰੋਜ਼ਮਰਾ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਹੁੰਦਾ ਹੈ। ਇਸ ਆਦਮੀ ਨੇ ਸਿਰਫ਼ 2 ਰੁਪਏ ਖਰਚ ਕਰਕੇ ਦਰਵਾਜ਼ੇ ਨੂੰ ਅਪਣੇ ਆਪ ਬੰਦ ਕਰਨ ਦਾ ਜੁਗਾੜ ਲੱਭ ਲਿਆ, ਜਦਕਿ ਹਾਈਡ੍ਰੋਲਿਕ ਦੇ ਲਈ 1500 ਰੁਪਏ ਖਰਚਾ ਆਉਂਦਾ। ਅਸੀਂ ਇਸ ਰਚਨਾਤਮਕਤਾ ਨੂੰ ਅੱਗੇ ਕਿਵੇਂ ਲੈ ਜਾਈਏ ਜਿਸ ਨਾਲ ਇਹ ਜੁਗਾੜ ਤੋਂ ਝੱਕਾਸ ਬਣ ਸਕੇ”
Wonderfull low cost innovation
— Venkateshwar Rau (@VenkateshwarRau) June 28, 2019
Nessicity is the mother of invention.
ਦੱਸ ਦਈਏ ਕਿ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਟਿਕਟਾਕ ’ਤੇ ਅੱਪਲੋਡ ਕੀਤਾ ਗਿਆ ਸੀ। ਵੀਡੀਓ ਵਿਚ ਵਿਖਾਈ ਦੇ ਰਿਹਾ ਹੈ ਕਿ ਇਕ ਬੋਤਲ ਨੂੰ ਦਰਵਾਜ਼ੇ ਦੇ ਉੱਪਰ ਟੰਗਿਆ ਗਿਆ ਹੈ ਤੇ ਬੋਤਲ ਬੜੇ ਆਰਾਮ ਨਾਲ ਦਰਵਾਜ਼ੇ ਨੂੰ ਬੰਦ ਕਰਨ ਦਾ ਕੰਮ ਕਰ ਰਹੀ ਹੈ।