
ਪੰਜਾਬ ‘ਚ ਲੱਗਣਗੇ ਹੁਣ ਇਹ ਮੀਟਰ, ਰੀਚਾਰਚ ਕਰਵਾਉਣ ‘ਤੇ ਮਿਲੇਗੀ ਬਿਜਲੀ...
ਜਲੰਧਰ: ਮੁੰਬਈ, ਦਿੱਲੀ ਵਰਗੇ ਸ਼ਹਿਰਾਂ ਵਿਚ ਨਿੱਜੀ ਹਾਊਸਿੰਗ ਪ੍ਰਾਜੈਕਟਾਂ ਵਿਚ ਲੱਗ ਰਹੇ ਪ੍ਰੀਪੇਡ ਮੀਟਰ ਹੁਣ ਪੰਜਾਬ ਵਿਚ ਵੀ ਲੱਗਣੇ ਸ਼ੁਰੂ ਹੋ ਜਾਣਗੇ। ਪੰਜਾਬ ਵਿਚ ਪ੍ਰੀਪੇਡ ਮੀਟਰ ਲਾਉਣ ਦੀ ਯੋਜਨਾ ਨੂੰ ਪਾਵਰਕਾਮ ਦੀ ਮਨਜ਼ੂਰੀ ਮਿਲ ਗਈ ਹੈ। ਜਾਣਕਾਰੀ ਮੁਤਾਬਿਕ, ਪਾਵਰ ਰੈਗੂਲੇਟਰੀ ਕਮਿਸ਼ਨ ਨੇ ਉਸ ਨੂੰ ਸਤੰਬਰ ਤੱਕ ਇਹ ਮੀਟਰ ਲਾਉਣ ਦੀ ਵਿਸਥਾਰ ਯੋਜਨਾ ਬਣਾ ਕੇ ਦੇਣ ਨੂੰ ਕਿਹਾ ਹੈ।
Electricity rates increased in Punjab
ਇਸ ਦਾ ਫ਼ਾਇਦਾ ਖਪਤਕਾਰਾਂ ਤੇ ਪਾਵਰਕਾਮ ਦੋਹਾਂ ਨੂੰ ਹੋਵੇਗਾ। ਪ੍ਰੀਪੇਡ ਕਾਰਡ ਨਾਲ ਜਿੰਨੀ ਬਿਜਲੀ ਖਰੀਦੋਗੇ ਓਨੀ ਦਾ ਹੀ ਇਸਤੇਮਾਲ ਕਰ ਸਕੋਗੇ। ਉਥੇ ਹੀ, ਪਾਵਰਕਾਮ ਨੂੰ ਰੀਚਾਰਜ ਜ਼ਰੀਏ ਰਕਮ ਦਾ ਭੁਗਤਾਨ ਪਹਿਲਾਂ ਹੀ ਮਿਲਣ ਨਾਲ ਉਸ ਦੀ ਮਾਲੀ ਹਾਲਤ ਵੀ ਬਿਹਤਰ ਹੋਵੇਗੀ ਤੇ ਬਿਜਲੀ ਦੀ ਚੋਰੀ ਵੀ ਰੁਕ ਜਾਵੇਗੀ। ਇਨ੍ਹਾਂ ਮੀਟਰਾਂ ਦਾ ਸਭ ਤੋਂ ਵਧ ਫ਼ਾਇਦਾ ਪ੍ਰਵਾਸੀ ਲੋਕਾਂ ਨੂੰ ਹੋ ਸਕਦਾ ਹੈ।
ਪੰਜਾਬ ਦੇ ਲੱਖਾਂ ਲੋਕ ਵਿਦੇਸ਼ ਵਿਚ ਰਹਿੰਦੇ ਹਨ। ਇਹ ਲੋਕ 2 ਮਹੀਨੇ ਦੀ ਛੁੱਟੀ ‘ਤੇ ਆਉਂਦੇ ਹਨ ਪਰ ਬਿਜਲੀ ਬਿੱਲ ਹਰ ਮਹੀਨੇ ਭਰਨਾ ਪੈਂਦਾ ਹੈ। ਅਜਿਹੇ ਵਿਚ ਉਹ ਲੋਕ ਪ੍ਰੀਪੇਡ ਬਿਜਲੀ ਮੀਟਰ ਲਗਾ ਸਕਣਗੇ ਅਤੇ ਖਰਚ ਬਚਾ ਸਕਣਗੇ। ਰੀਚਾਰਜ ਲਈ ਪ੍ਰੀਪੇਡ ਕਾਰਡ ਬਾਜ਼ਾਰ ਤੋਂ ਮਿਲੇਗਾ। ਇਸ ਨਾਲ ਰੀਚਾਰਜ ਕਰਨ ‘ਤੇ ਲੋਕ ਬਿਜਲੀ ਦਾ ਇਸਤੇਮਾਲ ਕਰ ਸਕਣਗੇ। ਰੀਚਾਰਜ ਖਤਮ ਹੋਣ ਤੋਂ ਪਹਿਲਾਂ ਮੀਟਰ ਬੀਪ ਦੀ ਆਵਾਜ਼ ਕਰੇਗਾ।