
ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਚੰਦਰ ਬਾਬੂ ਨਾਇਡੂ ਨੂੰ ਸਰਕਾਰੀ ਮਕਾਨ ਖਾਲੀ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ।
ਅਮਰਾਵਤੀ: ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਚੰਦਰ ਬਾਬੂ ਨਾਇਡੂ ਨੂੰ ਸਰਕਾਰੀ ਮਕਾਨ ਖਾਲੀ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਆਂਧਰਾ ਪ੍ਰਦੇਸ਼ ਰਾਜਧਾਨੀ ਖੇਤਰ ਵਿਕਾਸ ਅਥਾਰਟੀ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਟੀਡੀਪੀ ਮੁਖੀ ਚੰਦਰ ਬਾਬੂ ਨਾਇਡੂ ਨੂੰ ਮੌਜੂਦਾ ਸਰਕਾਰੀ ਮਕਾਨ ਖਾਲੀ ਕਰਨ ਦਾ ਨੋਟਿਸ ਜਾਰੀ ਕੀਤਾ ਹੈ। ਇਹ ਜਾਣਕਾਰੀ ਖ਼ਬਰ ਏਜੰਸੀ ਨੇ ਦਿੱਤੀ ਹੈ।
YS Jaganmohan Reddy
ਇਸ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨਮੋਹਨ ਰੈਡੀ ਨੇ ਨਾਇਡੂ ਦੇ ਕਾਰਜਕਾਲ ਵਿਚ ਨਦੀ ਕੋਲ ਬਣੀ ਇਕ ਸਰਕਾਰੀ ਇਮਾਰਤ ਨੂੰ ਢਾਉਣ ਦੇ ਨਿਰਦੇਸ਼ ਦਿੱਤੇ ਸਨ। ਉਹਨਾਂ ਨੇ ਕਿਹਾ ਕਿ ਇਸ ਇਮਾਰਤ ਦਾ ਨਿਰਮਾਣ ਨਿਯਮਾਂ ਦਾ ਉਲੰਘਣ ਕਰ ਕੇ ਕੀਤਾ ਗਿਆ ਹੈ ਅਤੇ ਇਸ ਵਿਚ ਭ੍ਰਿਸ਼ਟਾਚਾਰ ਹੋਇਆ ਹੈ।
Praja Vedika being demolished at Andhra
ਆਂਧਰਾ ਪ੍ਰਦੇਸ਼ ਰਾਜਧਾਨੀ ਖੇਤਰ ਵਿਕਾਸ ਅਥਾਰਟੀ ਨੇ ਤੇਲੁਗੂ ਦੇਸ਼ਮ ਪਾਰਟੀ ਦੇ ਮੁਖੀ ਅਤੇ ਵਿਰੋਧੀ ਪੱਖ ਦੇ ਆਗੂ ਨਾਇਡੂ ਦੀ ਰਿਹਾਇਸ਼ ਦੇ ਨੇੜੇ ਕ੍ਰਿਸ਼ਨਾ ਨਦੀ ਕੋਲ ਸ਼ਿਕਾਇਤ ਹਾਲ ਦਾ ਨਿਰਮਾਣ ਕੀਤਾ ਸੀ। ਜਗਨਮੋਹਨ ਰੈਡੀ ਇਹ ਆਦੇਸ਼ ਦੇ ਕੇ ਨਾਇਡੂ ਨੇ ਉਸ ਅਪੀਲ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿਚ ਉਹਨਾਂ ਨੇ ਇਸ ਨੂੰ ਸਰਕਾਰੀ ਮਕਾਨ ਐਲਾਨਣ ਲਈ ਕਿਹਾ ਸੀ। ਆਂਧਰਾ ਪ੍ਰਦੇਸ਼ ਦੀ ਨਵੀਂ ਸਰਕਾਰ ਨੇ ਚੰਦਰ ਬਾਬੂ ਨਾਇਡੂ ਦੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਵਿਚ ਵੀ ਕਟੌਤੀ ਕੀਤੀ ਹੈ।