
ਹੀਰੇ ਦੇ ਗਹਿਣਿਆਂ ਦਾ ਨਾਮ ਸੁਣਦਿਆਂ ਹੀ ਕਿਸੇ ਵੀ' ਔਰਤ ਦੀਆਂ ਅੱਖਾਂ ਵਿਚ ਚਮਕ ਆ ਜਾਂਦੀ ਹੈ......
ਨਵੀਂ ਦਿੱਲੀ: ਹੀਰੇ ਦੇ ਗਹਿਣਿਆਂ ਦਾ ਨਾਮ ਸੁਣਦਿਆਂ ਹੀ ਕਿਸੇ ਵੀ' ਔਰਤ ਦੀਆਂ ਅੱਖਾਂ ਵਿਚ ਚਮਕ ਆ ਜਾਂਦੀ ਹੈ। ਚਮਕ ਆਵੇ ਵੀ ਕਿਉਂ ਨਾ ਹੀਰਾ ਇੰਨਾ ਮਹਿੰਗਾ ਜੋ ਹੁੰਦਾ ਹੈ, ਜਦੋਂ ਵੀ ਕਿਸੇ ਵੀ ਔਰਤ ਨੂੰ ਉਸਦੇ ਗਹਿਣੇ ਮਿਲਣ ਜਾਣ ਤਾਂ ਉਹ ਖੁਸ਼ਕਿਸਮਤ ਹੁੰਦੀ ਹੈ ।
diamond
ਪਰ ਹੀਰਾ ਖਰੀਦਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਇੱਕ ਮਿੰਟ ਲਈ ਸੋਚੋ ਕਿ ਤੁਸੀਂ ਹੀਰਾ ਖਰੀਦੋਗੇ ਅਤੇ ਤੁਹਾਡਾ ਪਿਆਰਾ ਛੋਟਾ ਕੁੱਤਾ ਇਸਨੂੰ ਖਾ ਜਾਵੇ। ਕੀ ਹੋਇਆ? ਸੁਣਨ ਤੋਂ ਬਾਅਦ ਤੁਸੀਂ ਹੋਸ਼ ਗੁਆ ਬੈਠੇ। ਲੱਖਾਂ ਰੁਪਏ ਦਾ ਹੀਰਾ ਇਹ ਕੁੱਤਾ ਵੀ ਖਾ ਗਿਆ।
diamond ring
ਪੁਣੇ ਵਿੱਚ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਹੈ। ਪੁਣੇ ਦੇ ਹੀਰੇ ਵਪਾਰੀ ਦੇ ਕੁੱਤੇ ਨੇ ਖੇਡਦੇ ਸਮੇਂ ਦੋ ਹੀਰੇ ਖਾ ਲਏ । ਇਨ੍ਹਾਂ ਹੀਰਿਆਂ ਦੀ ਕੀਮਤ ਡੇਢ ਲੱਖ ਰੁਪਏ ਹੈ। ਕੁੱਤੇ ਦੇ ਹੀਰੇ ਨੂੰ ਨਿਗਲ ਜਾਣ 'ਤੇ ਲੋਕ ਘਬਰਾ ਗਏ। ਇਸ ਘਟਨਾ ਤੋਂ ਬਾਅਦ ਹੀਰਾ ਕਾਰੋਬਾਰੀ ਤੁਰੰਤ ਕੁੱਤੇ ਨੂੰ ਹਸਪਤਾਲ ਲੈ ਗਿਆ।
Diamond Business
ਸਿਰਫ ਹੀਰੇ ਹੀ ਨਹੀਂ, ਇਹ ਸਾਰਾ ਕੁਝ ਪੇਟ ਵਿਚੋਂ ਆਇਆ ਬਾਹਰ
ਹਸਪਤਾਲ ਵਿਚ ਕੁੱਤੇ ਦਾ ਆਪ੍ਰੇਸ਼ਨ ਕੀਤਾ ਗਿਆ, ਤਾਂ ਕਿ ਹੀਰਾ ਕੱਢਿਆ ਜਾ ਸਕੇ ਕੁੱਤੇ ਦੇ ਆਪ੍ਰੇਸ਼ਨ ਕਰਨ 'ਤੇ ਡਾਕਟਰ ਹੈਰਾਨ ਰਹਿ ਗਏ, ਕਿਉਂਕਿ ਕੁੱਤੇ ਦੇ ਪੇਟ ਤੋਂ ਦੋਵੇਂ ਹੀਰੇ ਹੀ ਨਹੀਂ, ਸੂਈ, ਕੋਟ ਦੇ ਦੋ ਬਟਨ, ਰਬੜ ਦੀਆਂ ਤਾਰਾਂ ਅਤੇ ਕੁਝ ਧਾਗੇ ਵੀ ਮਿਲੇ ਹਨ।
Dog
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਕੁੱਤਾ ਬਿਲਕੁਲ ਠੀਕ ਹੈ ਅਤੇ ਹੀਰਾ ਵਪਾਰੀ ਉਸਨੂੰ ਘਰ ਵਾਪਸ ਲੈ ਗਿਆ ਹੈ। ਡਾਕਟਰ ਇਹ ਵੀ ਕਹਿੰਦੇ ਹਨ ਕਿ ਕੁੱਤਾ ਸ਼ਾਇਦ ਚਮਕਦੀਆਂ ਚੀਜ਼ਾਂ ਵੱਲ ਖਿੱਚਿਆ ਗਿਆ ਹੋਵੇਗਾ, ਇਸ ਲਈ ਉਸਨੇ ਸੂਈ, ਰਬੜ ਅਤੇ ਕੋਟ ਦਾ ਬਟਨ ਜ਼ਰੂਰ ਖਾਧਾ ਹੋਵੇਗਾ। ਹਾਲਾਂਕਿ ਕੁੱਤੇ ਨੇ ਇਹ ਸਭ ਚਬਾਇਆ ਨਹੀਂ, ਪਰ ਉਸਨੇ ਇਹ ਸਭ ਨਿਗਲ ਲਿ। ਆਪ੍ਰੇਸ਼ਨ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਕੱਢ ਦਿੱਤੀਆਂ ਗਈਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ