
ਅਮਰੀਕਾ ਵਿਚ ਇਕ ਅਜਿਹਾ ਕੁੱਤਾ ਮਿਲਿਆ ਹੈ, ਜਿਸ ਦੇ ਮੱਥੇ ‘ਤੇ ਪੂੰਛ ਨਿਕਲ ਰਹੀ ਹੈ।
ਵਾਸ਼ਿੰਗਟਨ: ਅਮਰੀਕਾ ਵਿਚ ਇਕ ਅਜਿਹਾ ਕੁੱਤਾ ਮਿਲਿਆ ਹੈ, ਜਿਸ ਦੇ ਮੱਥੇ ‘ਤੇ ਪੂੰਛ ਨਿਕਲ ਰਹੀ ਹੈ। ਇਹ ਕੁੱਤਾ ਕਰੀਬ 10 ਹਫ਼ਤੇ ਦਾ ਹੈ ਜੋ ਕਿ ਮਿਜੂਰੀ ਸੂਬੇ ਦੀਆਂ ਸੜਕਾਂ ‘ਤੇ ਇੱਧਰ-ਉਧਰ ਭਟਕ ਰਿਹਾ ਸੀ। ਜਦੋਂ ਕੁੱਤਿਆਂ ਦੀ ਦੇਖਭਾਲ ਕਰਨ ਵਾਲੀ ਸੰਸਥਾ ਚੈਰੀਟੀ ਮੈਕਸ ਮਿਸ਼ਨ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਇਸ ਨੂੰ ਲੱਭਿਆ ਅਤੇ ਗੋਦ ਲੈ ਲਿਆ।
Puppy with extra tail on his head rescued
ਉਸ ਦੇ ਮੱਥੇ ‘ਤੇ ਪੂੰਛ ਦੇਖ ਕੇ ਸਭ ਹੈਰਾਨ ਹਨ। ਮੈਕਸ ਮਿਸ਼ਨ ਨੇ ਮੱਥੇ ਪੂੰਛ ਨਿਕਲਣ ਕਾਰਨ ਇਸ ਕੁੱਤੇ ਦਾ ਨੂੰ ਨਰਵਹਾਲ ਦਾ ਨਾਂਅ ਦਿੱਤਾ ਹੈ। ਟਵਿਟਰ ‘ਤੇ ਇਕ ਅਕਾਊਂਟ ਤੋਂ ਕੁੱਤੇ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਹਨਾਂ ਵਿਚ ਲਿਖਿਆ ਹੈ ਕਿ ਨਰਵਹਾਲ ਨੇ ਹੁਣ ਤੱਕ ਮੱਥੇ ‘ਤੇ ਨਿਕਲੀ ਅਪਣੀ ਪੂੰਛ ਨਹੀਂ ਹਿਲਾਈ ਹੈ।
Puppy with extra tail on his head rescued
ਹਾਲਾਂਕਿ ਉਸ ਇਸ ਨੂੰ ਹਿਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਿਹਤ ਜਾਂਚ ਵਿਚ ਨਰਵਹਾਲ ਨੂੰ ਕਲੀਚ ਚਿੱਟ ਮਿਲ ਗਈ ਹੈ। ਉਸ ਦੀ ਦੂਜੀ ਪੂੰਛ ਵਿਚ ਕੋਈ ਹੱਡੀ ਨਹੀਂ ਹੈ। ਇਸ ਦਾ ਮਤਲਬ ਹੈ ਕਿ ਉਹ ਕਦੀ ਅਪਣੀ ਇਸ ਪੂੰਛ ਨੂੰ ਹਿਲਾ ਨਹੀਂ ਸਕੇਗਾ । ਲੋਕਾਂ ਵੱਲੋਂ ਇਸ ਕੁੱਤੇ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।